ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਮੁਜ਼ੱਫਰਨਗਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨਾਂ ਦੀ ਮਹਾਪੰਚਾਇਤ (Mahapanchayat) ਕੀਤੀ ਜਾ ਰਹੀ ਹੈ। ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉੱਥੇ ਹੀ ਮਾਝੇ ਤੋਂ ਵੀ ਸੈਂਕੜੇ ਵਾਹਨਾਂ ‘ਤੇ ਕਿਸਾਨਾਂ ਤੇ ਮਜਦੂਰਾਂ ਦਾ ਵੱਡਾ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ। ਇਸ ਦੌਰਾਨ ਕਿਸਾਨਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ।
ਕਿਸਾਨ ਆਗੂ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ, ਕਿ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਕਿਸਾਨ ਸੰਘਰਸ਼ ਕਮੇਟੀ ਦਾ 27ਵਾਂ ਜੱਥਾ ਹੈ, ਉਨ੍ਹਾਂ ਕਿਹਾ, ਕਿ ਲੋਕਾਂ ਵਿੱਚ ਕਿਸਾਨਾਂ ਮਹਾਪੰਚਾਇਤ ਨੂੰ ਲੈਕੇ ਬਹੁਤ ਜ਼ਿਆਦਾ ਉਤਸ਼ਾਹ ਹੈ।
ਉਨ੍ਹਾਂ ਕਿਹਾ, ਕਿ ਅੱਜ 8 ਜੋਨਾਂ ਦਾ ਜੱਥਾ ਲੈਕੇ ਕਿਸਾਨ ਮੁਜ਼ੱਫਰਨਗਰ ਲਈ ਰਵਾਨਾ ਹੋਏ ਹਨ। ਇਸ ਮੌਕੇ ਕਿਸਾਨਾਂ ਨੇ ਇੱਕ ਟਰੈਕਟਰ ਪਿੱਛੇ 2-3 ਟਰਾਲੀਆ ਪਾਈਆ ਹੋਈਆ ਸਨ। ਕਿਸਾਨਾਂ ਦਾ ਕਹਿਣਾ ਹੈ, ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਅਤੇ ਕਿਸਾਨ ਭਾਰਤ ਦੇ ਹਰ ਹਿੱਸੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਘਿਰਾਓ ਕਰਨਗੇ।
ਉਨ੍ਹਾਂ ਕਿਹਾ, ਕਿ ਸਰਕਾਰਾਂ ਕਿਸਾਨਾਂ ਉੱਤੇ ਲਾਠੀਚਾਰਜ ਕਰ ਅੰਦੋਲਨ ਨੂੰ ਬਦਨਾਮ ਕਰਨੀਆਂ ਚਾਹੁੰਦੀਆਂ ਹਨ, ਪਰ ਜਿਵੇਂ-ਜਿਵੇਂ ਸਰਕਾਰਾਂ ਦਾ ਲਾਠੀਚਾਰਜ ਵੱਧ ਰਿਹਾ ਹੈ, ਉਵੇ ਹੀ ਕਿਸਾਨਾਂ ਦਾ ਜੋਸ਼ ਹੋਰ ਵੱਧ ਰਿਹਾ ਹੈ, ਅਤੇ ਲੋਕ ਸਰਕਾਰਾਂ ਦੀਆਂ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਕਿਸਾਨ ਮਹਾਪੰਚਾਇਤ: ਕਿਸਾਨਾਂ ਦੇ ਹੱਕ 'ਚ ਉੱਤਰੇ ਭਾਜਪਾ ਸਾਂਸਦ