ETV Bharat / state

ਕੁਲਦੀਪ ਸਿੰਘ ਧਾਲੀਵਾਲ ਦਾ ਆਸ਼ੂ ਨੂੰ ਲੈ ਕੇ ਵੱਡਾ ਬਿਆਨ, ਸੁਖਬੀਰ ਬਾਦਲ ਤੇ ਵੀ ਸਾਧੇ ਨਿਸ਼ਾਨੇ - ਆਪ ਪਾਰਟੀ ਵਿੱਚ ਸ਼ਾਮਿਲ ਹੋਏ ਅਕਾਲੀ ਦਲ ਦੇ ਇਹ ਆਗੂ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨੂੰ ਖੁਦ ਦਿੱਤੀ। ਉਨ੍ਹਾਂ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਪੰਜ ਮਹੀਨੇ ਵਿੱਚ ਪੰਜ ਸੌ ਕਰੋੜ ਦਾ ਘਪਲਾ ਕੀਤਾ ਹੈ, ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਕਿੰਨੇ ਘਪਲੇ ਕੀਤੇ ਹਨ ਪਹਿਲਾਂ ਉਹ ਗਿਣਾਵੇ

Etv Bharat
Etv Bharat
author img

By

Published : Aug 27, 2022, 7:31 PM IST

Updated : Aug 27, 2022, 10:43 PM IST

ਅੰਮ੍ਰਿਤਸਰ: ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹਾਂ ਲਗਾਤਾਰ ਹੀ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰ ਅਤੇ ਵੱਡੇ ਚਿਹਰੇ ਆਮ ਆਦਮੀ ਪਾਰਟੀ ਦਾ ਝਾੜੂ ਫੜਦੇ ਦਿਖਾਈ ਦੇ ਰਹੇ ਹਨ।

ਪੰਜਾਬ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹਲਕਾ ਰਾਜਾਸਾਂਸੀ ਤੋਂ ਇਕੱਤੀ ਮੌਜੂਦਾ ਸਰਪੰਚ ਅਤੇ ਪੰਚ ਸਾਬਕਾ ਸਰਪੰਚ ਅਤੇ ਹੋਰ ਵੀ ਕਈ ਕਾਂਗਰਸੀ ਨਾਮਵਾਰ ਚਿਹਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

Kuldeep Singh Dhaliwal big statement regarding Bharat Bhushan Ashu

ਇਹ ਜਾਣਕਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੀਡੀਆ ਨੂੰ ਖੁਦ ਦਿੱਤੀ। ਉਨ੍ਹਾਂ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੇ ਪੰਜ ਮਹੀਨੇ ਵਿੱਚ ਪੰਜ ਸੌ ਕਰੋੜ ਦਾ ਘਪਲਾ ਕੀਤਾ ਹੈ, ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਕਿੰਨੇ ਘਪਲੇ ਕੀਤੇ ਹਨ ਪਹਿਲਾਂ ਉਹ ਗਿਣਾਵੇ।

ਇਸ ਦੇ ਅੱਗੇ ਬੋਲਦੇ ਉਨ੍ਹਾਂ ਨੇ ਕਿਹਾ ਕਿ ਜੋ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਅੱਜ ਤਕ ਸਜ਼ਾਵਾਂ ਨਹੀਂ ਮਿਲੀਆਂ, ਜੇਕਰ ਇਸ ਸੰਬੰਧ ਵਿੱਚ ਸਿਟ ਨੇ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਸਿੱਟ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਅਕਾਲੀ ਦਲ ਦੀ ਸੀ ਤਾਂ ਉਦੋਂ ਗੋਲੀ ਕਿਸ ਨੇ ਚਲਾਈ ਇਸ ਦਾ ਜਵਾਬ ਤਾਂ ਸੁਖਬੀਰ ਸਿੰਘ ਬਾਦਲ ਨੂੰ ਦੇਣਾ ਹੀ ਪਵੇਗਾ।

ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਭਾਰਤ ਨੇ ਆਪਣੀ ਸਰਕਾਰ ਵੇਲੇ ਅਗਰ ਘਪਲੇ ਕੀਤੇ ਹਨ ਤੇ ਉਸ ਦਾ ਖਾਮਿਆਜ਼ਾ ਉਸ ਨੂੰ ਜ਼ਰੂਰ ਭੁਗਤਣਾ ਪਵੇਗਾ। ਇਸ ਦੇ ਨਾਲ ਹੀ ਪੱਤਰਕਾਰਾਂ ਨੇ ਸਵਾਲ ਕੀਤੇ ਕਿ ਜੋ ਕਾਂਗਰਸੀ ਸਰਪੰਚ ਅੱਜ ਆਪ 'ਚ ਸ਼ਾਮਿਲ ਹੋਇਆ ਜੇਕਰ ਉਹ ਕਰੱਪਸ਼ਨ ਗਰੱਪ ਹੋਏ ਤਾਂ ਕੀ ਉਨ੍ਹਾਂ ਤੇ ਵੀ ਕਾਰਵਾਈ ਹੋਏਗੀ ਤਾਂ ਜਵਾਬ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਕੋਈ ਵੀ ਨੇਤਾ ਜਾਂ ਕੋਈ ਵੀ ਵਰਕਰ ਕਰੱਪਸ਼ਨ ਕਰਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਜ਼ਰੂਰ ਕਾਰਵਾਈ ਕੀਤੀ ਜਾਵੇਗੀ, ਚਾਹੇ ਉਹ ਮੁੱਖ ਮੰਤਰੀ ਹੀ ਕਿਉਂ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਰਦੀ ਕੋਈ ਵੀ ਵਿਅਕਤੀ 'ਆਪ' ਵਿੱਚ ਆਉਣਾ ਚਾਹਵੇ ਤਾਂ ਉਹ ਆ ਸਕਦਾ ਹੈ।

ਇਹ ਵੀ ਪੜ੍ਹੋ: ਮਨਪ੍ਰੀਤ ਸਿੰਘ ਇਆਲੀ ਨੇ ਭਗਵੰਤ ਮਾਨ ਨਾਲ ਮੁਲਾਕਾਤ ਕਲੋਨਾਈਜ਼ਰਾਂ ਦਾ ਚੁੱਕਿਆ ਮੁੱਦਾ

Last Updated : Aug 27, 2022, 10:43 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.