ਅੰਮ੍ਰਿਤਸਰ: ਬੀਤੇ ਦਿਨ ਕਿਸਾਨ ਮਜਦੂਰ ਸੰਘਰਸ਼ ਕਮੇਟੀ (Kisan Mazdoor Struggle Committee) ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 18 ਟੋਲਾਂ ਨੂੰ ਟੈਕਸ (18 places in 10 districts toll plaza free) ਮੁਫਤ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਭਰ ਦੇ ਡੀਸੀ ਦਫਤਰਾਂ ਅੱਗੇ ਕਿਸਾਨਾਂ ਚੱਲਦੇ ਮੋਰਚੇ 20ਵੇਂ ਦਿਨ ਵਿੱਚ ਪੁੱਜ ਗਏ ਪਰ ਕੋਈ ਹੱਲ ਨਹੀਂ ਹੋਇਆ।
ਕਿਸਾਨ ਮਜਦੂਰ ਸੰਘਰਸ਼ ਕਮੇਟੀ: ਇਸ ਸਬੰਧ ਵਿੱਚ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ (Kisan Mazdoor Struggle Committee) ਦੇ ਸੂਬਾ ਸਕੱਤਰ ਗੁਰਬਚਨ ਸਿੰਘ ਚੱਬਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਰਮਨਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਮੋਰਚੇ ਦੀਆ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ, ਜਿਸਨੂੰ ਦੇਖਦੇ ਹੋਏ ਜਥੇਬੰਦੀ ਪਹਿਲਾਂ ਤੋਂ ਐਲਾਨੇ ਐਕਸ਼ਨ ਪ੍ਰੋਗਰਾਮ ਤਹਿਤ ਅੱਜ15 ਦਸੰਬਰ ਤੋਂ 15 ਜਨਵਰੀ ਤੱਕ ਪਹਿਲੇ ਪੜਾਵ ਵਿਚ 10 ਜਿਲ੍ਹਿਆਂ ਵਿਚ 18 ਜਗ੍ਹਾ ਉੱਤੇ ਸੜਕਾਂ ਟੋਲ ਮੁਕਤ (18 places in 10 districts toll plaza free) ਕੀਤੀਆਂ ਗਈਆਂ ਹਨ | ਕਿਸਾਨ ਆਗੂ ਚੱਬਾ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਟੋਲ ਪਲਾਜ਼ਾ ਕੱਥੂਨੰਗਲ ,ਟੋਲ ਪਲਾਜ਼ਾ ਮਾਨਾਂਵਾਲਾ ਅਤੇ ਟੋਲ ਪਲਾਜ਼ਾ ਛਿੱਡਣ ਇਹ ਟੂਲ ਪਲਾਜਾ ਅੱਜ ਤੋਂ ਇੱਕ ਮਹੀਨੇ ਲਈ ਲੋਕਾਂ ਦੇ ਲਈ ਫ੍ਰੀ ਕੀਤੇ ਗਏ ਹਨ।
ਰੋਡ ਟੈਕਸ ਪਹਿਲਾਂ ਹੀ ਜਮ੍ਹਾਂ: ਉਨ੍ਹਾਂ ਕਿਹਾ ਕਿ ਇਸਦੇ ਨਾਲ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੇਗੀ, ਉਨ੍ਹਾਂ ਕਿਹਾ ਕਿ ਜਦੋਂ ਅਸੀਂ ਨਵੀ ਗੱਡੀ ਲੈਂਦੇ ਹਾਂ ਤੇ ਅਸੀਂ ਉਸਦਾ ਰੋਡ ਟੈਕਸ ਪਹਿਲਾਂ ਹੀ ਜਮ੍ਹਾਂ ਕਰਵਾਉਂਦੇ ਹਾਂ ਅਤੇ ਉਸ ਤੋਂ ਬਾਅਦ ਹੁਣ ਸਾਨੂੰ ਟੂਲ ਟੈਕਸ ਦੀ ਦੋਹਰੀਮਾਰ ਸਰਕਾਰ ਵੱਲੋਂ ਪੈ ਰਹੀ ਹੈ ਜਿਸਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਉਨ੍ਹਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਪੱਖੀ ਫ਼ੈਸਲੇ ਲੈ ਰਹੀਆਂ (Governments are taking pro corporate decisions) ਹਨ,ਜਿਸ ਕਾਰਨ ਆਮ ਨਾਗਰਿਕ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਿਹਾ ਹੈ |
ਇਹ ਵੀ ਪੜ੍ਹੋ: ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ, ਕਿਸਾਨਾਂ ਨੇ ਮਦਦ ਲਈ ਲਾਈ ਗੁਹਾਰ
ਤਿੱਖੇ ਐਕਸ਼ਨ: ਉਨ੍ਹਾਂ ਜਾਣਕਾਰੀ ਦਿੱਤੀ ਕਿ ਬਹੁਤ ਸਾਰੇ ਹੋਰ ਇਲਾਕਿਆਂ ਤੋਂ ਆਮ ਜਨਤਾ ਵੱਲੋਂ ਜਥੇਬੰਦੀ ਨਾਲ ਸੰਪਰਕ ਕਰਕੇ ਆਪਣੇ-ਆਪਣੇ ਇਲਾਕੇ ਦੇ ਟੋਲ ਪਲਾਜ਼ੇ ਵੀ ਇਸ ਪ੍ਰੋਗਰਾਮ ਤਹਿਤ ਫ੍ਰੀ ਕਰਨ ਲਈ ਫੋਨ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਹੈ, ਸਰਕਾਰ ਨਸ਼ੇ ਨੂੰ ਰੋਕਣ ਲਈ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ । ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਸਰਕਾਰ ਦੇ ਸਾਰੇ ਦਾਅਵਿਆਂ ਦੀ ਹਵਾ ਕੱਢ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਭਰੋਸਾ ਦੇ ਰਹੀ ਪਰ ਮੰਗਾ ਉੱਤੇ ਗੌਰ ਨਹੀਂ ਕਰ ਰਹੀ। ਨਾਲ਼ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਿੱਤੇ ਗਏ ਭਰੋਸੇ ਉੱਤੇ ਖਰੀ ਨਹੀਂ ਉਤਰਦੀ ਤਾਂ ਤਿੱਖੇ ਐਕਸ਼ਨ ਉਲੀਕੇ ਜਾਣਗੇ |