ETV Bharat / state

ਕਿਰਤੀ ਕਿਸਾਨ ਯੂਨੀਅਨ ਦਾ ਢਿੱਲਵਾਂ ਟੋਲ ਪਲਾਜ਼ਾ ਨਾਲ ਪਿਆ ਪੰਗਾ - ਟੋਲ ਪਲਾਜ਼ਾ ਮੈਨੇਜਰ ਸੰਜੈ ਠਾਕੁਰ

ਅੰਮ੍ਰਿਤਸਰ ਜਲੰਧਰ ਮੁੱਖ ਮਾਰਗ 'ਤੇ ਸਥਿਤ ਬਿਆਸ ਦਰਿਆ ਨੇੜੇ ਢਿੱਲਵਾਂ ਟੋਲ ਪਲਾਜ਼ਾ 'ਤੇ ਕਾਫੀ ਗਹਿਮਾ-ਗਹਿਮੀ ਹੋਈ। ਕੀ ਇਹ ਟਪਲ ਪਲਾਜ਼ਾ ਵੀ ਬੰਦ ਹੋਵੇਗਾ? ਪੜ੍ਹੋ ਪੂਰੀ ਖ਼ਬਰ

ਕਿਰਤੀ ਕਿਸਾਨ ਯੂਨੀਅਨ ਦਾ ਢਿੱਲਵਾਂ ਟੋਲ ਪਲਾਜ਼ਾ ਨਾਲ ਪਿਆ ਪੰਗਾ

author img

By

Published : Jul 23, 2023, 8:17 PM IST

ਕਿਰਤੀ ਕਿਸਾਨ ਯੂਨੀਅਨ ਦਾ ਢਿੱਲਵਾਂ ਟੋਲ ਪਲਾਜ਼ਾ ਨਾਲ ਪਿਆ ਪੰਗਾ

ਅੰਮ੍ਰਿਤਸਰ: ਪੰਜਾਬ ਵਿੱਚ ਲੱਗੇ ਟੋਲ ਪਲਾਜ਼ਾ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਿਆਦ ਪੂਰੀ ਹੋਣ ਤੇ ਬੰਦ ਕਰਵਾਏ ਜਾ ਰਹੇ ਹਨ। ਉੱਥੇ ਹੀ ਪੰਜਾਬ ਭਰ ਦੇ ਕਈ ਟੋਲ ਪਲਾਜ਼ੇ ਅਕਸਰ ਵਿਵਾਦ ਦੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ 'ਤੇ ਸਥਿਤ ਬਿਆਸ ਦਰਿਆ ਨੇੜੇ ਢਿੱਲਵਾਂ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ।ਜਿੱਥੇ ਬੀਤੇ ਕੱਲ ਸ਼ਾਮ ਟੋਲ ਕਰਮਚਾਰੀਆਂ ਨੇ ਇਥੋਂ ਲੰਘ ਰਹੇ ਕਿਰਤੀ ਕਿਸਾਨ ਯੂਨੀਅਨ ਦੇ ਇਕ ਆਗੂ ਦਾ ਕਾਰਡ ਰੱਖ ਲਿਆ। ਜਿਸ ਤੋਂ ਬਾਅਦ ਅੱਜ ਸਵੇਰੇ ਕਿਰਤੀ ਕਿਸਾਨ ਯੂਨੀਅਨ ਦੇ ਇਕ ਸੀਨੀਅਰ ਆਗੂ ਦੀ ਅਗਵਾਈ ਹੇਠ ਯੂਨੀਅਨ ਮੈਂਬਰ ਢਿੱਲਵਾਂ ਟੋਲ ਪਲਾਜ਼ਾ 'ਤੇ ਪੁੱਜ ਗਏ ਅਤੇ ਟੋਲ ਅਧਿਕਾਰੀਆਂ ਨੂੰ ਟੋਲ ਬੰਦ ਕਰਨ ਦੀ ਗੱਲ ਕਹੀ।ਇਸ ਗਹਿਮਾ ਗਹਿਮੀ ਦੌਰਾਨ ਪੁਲਿਸ ਨੂੰ ਸੂਚਨਾ ਮਿਲਣ 'ਤੇ ਥਾਣਾ ਢਿੱਲਵਾਂ ਦੇ ਪੁਲਿਸ ਅਧਿਕਾਰੀ ਵੀ ਤੁਰੰਤ ਮੌਕੇ 'ਤੇ ਪੁੱਜ ਗਏ ਅਤੇ ਕਿਸੇ ਤਰਾਂ ਦੇ ਵਿਵਾਦ ਤੋਂ ਬਚਾਅ ਕਰਦਿਆਂ ਟੋਲ ਅਧਿਕਾਰੀ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੀਤਾ ਗਿਆ।

ਆਗੂ ਕਿਰਤੀ ਕਿਸਾਨ ਯੂਨੀਅਨ ਦਾ ਬਿਆਨ: ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਸੇਮ ਸਿੰਘ ਬੰਨਾ ਮੱਲ ਨੇ ਦੱਸਿਆ ਕਿ ਟੋਲ ਤੋਂ ਲੰਘਣ ਦੌਰਾਨ ਟੋਲ ਕਰਮਚਾਰੀਆਂ ਵੱਲੋਂ ਉਨ੍ਹਾਂ ਦੇ ਗੁਰਦਾਸਪੁਰ ਨਾਲ ਸਬੰਧਿਤ ਇੱਕ ਮੈਂਬਰ ਦਾ ਕਾਰਡ ਰੱਖਿਆ ਗਿਆ ਸੀ।ਜਿਸ ਲਈ ਅੱਜ ਉਹ ਟੋਲ ਅਧਿਕਾਰੀਆਂ ਨੂੰ ਮਿਲਕੇ ਦੱਸਣ ਆਏ ਸਨ ਕਿ ਉਹ ਟੋਲ ਪਲਾਜ਼ਾ ਬੰਦ ਕਰ ਰਹੇ ਹਨ ਪਰ ਇਸ ਦੌਰਾਨ ਪੁਲਿਸ ਪਾਰਟੀ ਦੀ ਹਾਜ਼ਰੀ ਵਿੱਚ ਕੰਪਨੀ ਅਧਿਕਾਰੀਆਂ ਵਲੋਂ ਉਨ੍ਹਾਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਗਿਆ ਹੈ ਕਿ ਇਸ ਯੂਨੀਅਨ ਨਾਲ ਸਬੰਧਿਤ ਕਾਰਡ ਧਾਰਕ ਨੂੰ ਉਹ ਨਹੀਂ ਰੋਕਣਗੇ।ਕਿਸਾਨ ਆਗੂ ਨੇ ਕਿਹਾ ਕਿ ਅਕਸਰ ਜਦੋਂ ਟੋਲ ਪਲਾਜ਼ਾ 'ਤੇ ਨਵੀਂ ਕੰਪਨੀ ਕੋਲ ਠੇਕਾ ਆਉਂਦਾ ਹੈ ਤਾਂ ਇਹ ਸਮੱਸਿਆ ਆਉਂਦੀ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਦਿੱਤੇ ਭਰੋਸੇ 'ਤੇ ਸਾਥੀਆਂ ਨੇ ਸਹਿਮਤੀ ਬਣਾਈ ਹੈ ਅਤੇ ਟੋਲ ਅਧਿਕਾਰੀਆਂ ਨੂੰ ਵੀ ਭਰੋਸਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਉਨ੍ਹਾਂ ਦੀ ਜਥੇਬੰਦੀ ਨਾਲ ਸਬੰਧਿਤ ਵਿਅਕਤੀ ਜਾਅਲੀ ਕਾਰਡ ਦੀ ਵਰਤੋਂ ਕਰਦਾ ਹੈ ਤਾਂ ਕਿਰਤੀ ਕਿਸਾਨ ਯੂਨੀਅਨ ਉਸ ਮਗਰ ਬਿਲਕੁਲ ਨਹੀਂ ਆਵੇਗੀ।

ਕਿੰਨ੍ਹੇ ਪਿੰਡਾਂ ਨੂੰ ਮਿਲੀ ਛੋਟ: ਟੋਲ ਪਲਾਜ਼ਾ ਮੈਨੇਜਰ ਸੰਜੈ ਠਾਕੁਰ ਨੇ ਕਿਹਾ ਕਿ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਿਲੇ ਹਨ।ਜਿਨ੍ਹਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਯੂਨੀਅਨ ਦੇ ਕਾਰਡ ਧਾਰਕਾਂ ਨੂੰ ਟੋਲ ਮੁਫਤ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਲੋਕ ਏਰੀਏ ਦੇ 4 ਤੋਂ 5 ਕਿਲੋਮੀਟਰ ਵਿੱਚ ਪੈਂਦੇ ਪਿੰਡ ਢਿੱਲਵਾਂ, ਧਾਲੀਵਾਲ ਬੇਟ, ਬਿਆਸ, ਬੁੱਢਾ ਥੇਹ ਆਦਿ ਦੇ ਵਸਨੀਕਾਂ ਨੂੰ ਉਹ ਪਹਿਲਾਂ ਹੀ ਛੋਟ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵੈਸੇ ਵੀ ਉਹ ਪ੍ਰੈੱਸ, ਪੁਲਸ, ਆਰਮੀ ਆਦਿ ਦੇ ਕਾਰਡ ਨੂੰ ਛੋਟ ਦੇ ਰਹੇ ਹਨ ਅਤੇ ਅੱਜ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮਸਲਾ ਹੱਲ ਕਰ ਦਿੱਤਾ ਗਿਆ ਹੈ।

ਪੁਲਿਸ ਅਧਿਕਾਰੀ ਦਾ ਬਿਆਨ: ਲੋਕਾਂ ਦੀ ਇਕੱਤਰਤਾ ਦੀ ਸੂਚਨਾ ਮਿਲਣ 'ਤੇ ਤੁਰੰਤ ਅਮਲੇ ਨਾਲ ਪੁੱਜੇ ਥਾਣਾ ਢਿੱਲਵਾਂ ਦੇ ਏ ਐਸ ਆਈ ਪਰਮਜੀਤ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਕੋਈ ਆਗੂ ਲੰਘਿਆ, ਜਿਸ ਦਾ ਅਸਲੀ ਕਾਰਡ ਟੋਲ ਕਰਮਚਾਰੀਆਂ ਨੇ ਫੜਿਆ ਸੀ।ਜਿਸ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਲੋਕ ਇਨ੍ਹਾਂ ਕੋਲ ਆਏ ਸਨ। ਜਿਨ੍ਹਾਂ ਦੱਸਿਆ ਕਿ ਯੂਨੀਅਨ ਦੇ ਲੋਕ ਸਥਾਨਕ ਵੀ ਹਨ ਅਤੇ ਕੰਮ ਕਾਜ ਲਈ ਆਉਂਦੇ ਜਾਂਦੇ ਵੀ ਹਨ।ਜਿਸ 'ਤੇ ਮੀਟਿੰਗ ਤੋਂ ਬਾਅਦ ਟੋਲ ਮੈਨੇਜ਼ਰ ਅਤੇ ਕਿਰਤੀ ਕਿਸਾਨ ਯੂਨੀਅਨ ਆਗੂਆਂ ਦਰਮਿਆਨ ਇਹ ਸਹਿਮਤੀ ਬਣੀ ਹੈ ਕਿ ਟੋਲ ਪਲਾਜ਼ਾ ਕਿਰਤੀ ਕਿਸਾਨ ਯੂਨੀਅਨ ਨੂੰ ਟੋਲ ਤੋਂ ਮੁਫਤ ਲੰਘਣ ਦੇਵੇਗਾ।ਪੁਲਿਸ ਅਧਿਕਾਰੀ ਨੇ ਦਸਿਆ ਕਿ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਯੂਨੀਅਨ ਨਾਲ ਸਬੰਧਿਤ ਅਤੇ ਸਥਾਨਕ ਲੋਕਾਂ ਦੀ ਜ਼ਮੀਨ ਟੋਲ ਦੇ ਪਾਰ ਵੀ ਹੈ, ਜਿਸ ਲਈ ਇਨ੍ਹਾਂ ਨੂੰ ਜਾਣਾ ਆਉਣਾ ਪੈਂਦਾ ਹੈ, ਇਸਦੇ ਨਾਲ ਹੀ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੀ ਯੂਨੀਅਨ ਆਗੂ ਆਉਂਦੇ ਜਾਂਦੇ ਹਨ।ਇਸ ਤਰ੍ਹਾਂ ਦੋਨੋਂ ਧਿਰਾਂ ਵਿੱਚ ਆਪਸੀ ਸਹਿਮਤੀ ਨਾਲ ਫੈਸਲਾ ਹੋ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.