ਅੰਮ੍ਰਿਤਸਰ : ਕਿਰਤੀ ਕਿਸਾਨ ਯੂਨੀਅਨ ਨੇ ਭਾਰਤ ਪਾਕਿਸਤਾਨ ਸਰਹੱਦ ਉੱਤੇ ਵੱਡੀ ਰੈਲੀ ਕੀਤੀ ਹੈ। ਇਸ ਮੌਕੇ ਕਿਸਾਨ ਆਗੂ ਜਤਿੰਦਰ ਸਿੰਘ ਛੀਨਾ ਨੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਵਾਘਾ ਸਰਹੱਦ ਉੱਤੇ ਜੋ ਸੜਕ ਰਾਹੀ ਵਪਾਰ ਚਲਦਾ ਸੀ ਉਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਬੰਦ ਹੈ। ਕਿਸਾਨ ਆਗੂ ਨੇ ਕਿਹਾ ਇਸ ਨਾਲ ਕਈ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਤੋਂ ਬਾਅਦ ਕਈ ਟਰੱਕ ਅੱਜ ਵੀ ਆਈਸੀਪੀ ਦੇ ਬਾਹਰ ਖੜੇ ਹਨ।
ਗੁਜਰਾਤ ਤੋਂ ਕੀਤਾ ਜਾ ਰਿਹਾ ਵਪਾਰ : ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਪਿਛਲੇ ਦਿਨੀਂ ਬਿਆਨ ਆਇਆ ਸੀ ਕਿ 2022 ਵਿੱਚ ਪਾਕਿਸਤਾਨ ਦੇ ਨਾਲ ਵਪਾਰ ਵਿੱਚ ਕਾਫੀ ਮੁਨਾਫ਼ਾ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਾਈਵੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਅਡਾਨੀ ਵੱਲੋਂ ਗੁਜਰਾਤ ਦੀ ਬੰਦਰਗਾਹ ਉੱਤੇ ਵਪਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਪਾਕਿਸਤਾਨ ਸੱਚੀ ਦੁਸ਼ਮਣ ਹੈ ਤਾਂ ਫਿਰ ਗੁਜਰਾਤ ਤੋਂ ਵਪਾਰ ਕਿਉਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੋਹਾਂ ਮੁਲਕਾਂ ਵਿਚਕਾਰ 80 ਫੀਸਦ ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਡੁੱਬਈ ਤੋਂ ਹੋ ਰਿਹਾ ਹੈ ਜੋਕਿ ਬਹੁਤ ਮਹਿੰਗਾ ਪੈਂਦਾ ਹੈ। ਅਟਾਰੀ-ਵਾਘਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਖੇਤੀ ਸੰਦ ਬਣਾਉਣ ਵਾਲੇ ਕਾਰੀਗਰਾਂ, ਟਰੱਕ ਉਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ।
- Dry Fruits Tea In Bathinda : ਪੰਜਾਬ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲੀ ਡ੍ਰਾਈ ਫਰੂਟ ਵਾਲੀ ਚਾਹ !
- Youth Missing at Amritsar Railway Station: ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਆਇਆ ਪਰਵਾਸੀ ਰੇਲਵੇ ਸਟੇਸ਼ਨ 'ਤੋਂ ਹੋਇਆ ਲਾਪਤਾ
- Playground In Cemetery : ਪਿੰਡ ਦੇ ਖੇਡ ਮੈਦਾਨ 'ਚ ਬੈਠੇ ਹੁੰਦੇ ਨਸ਼ੇੜੀ, ਪਿੰਡ ਦੇ ਕੁੜੀਆਂ-ਮੁੰਡੇ ਸ਼ਮਸ਼ਾਨ ਘਾਟ 'ਚ ਲੈ ਰਹੇ ਅਥਲੈਟਿਕ ਸਣੇ ਹੋਰ ਖੇਡਾਂ ਦੀ ਕੋਚਿੰਗ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਇਥੋਂ ਦੇ ਲੋਕਾਂ ਨੂੰ ਸੜਕੀ ਲਾਂਘਿਆਂ ਰਾਹੀਂ ਵਪਾਰ ਨੂੰ ਖੁੱਲਵਾਉਣ ਲਈ ਜੋਰਦਾਰ ਚਾਰਾਜੋਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ 350 ਦੇ ਲਗਭਗ ਵਸਤਾਂ ਦਾ ਵਪਾਰ ਹੁੰਦਾ ਰਿਹਾ ਜੋ ਕਿ ਸਾਬਤ ਕਰਦਾ ਹੈ ਕਿ ਦੋਵੇਂ ਦੇਸ਼ ਵਪਾਰ ਦੇ ਮਾਮਲੇ ਵਿੱਚ ਇੱਕ-ਦੂਜੇ ’ਤੇ ਕਿੰਨੇ ਅੰਤਰ-ਨਿਰਭਰ ਹਨ।