ETV Bharat / state

ਕਾਰਗਿਲ ਸ਼ਹੀਦ ਦੇ ਪਰਿਵਾਰ ਨੇ ਪੰਚਾਇਤ ਤੇ ਸਰਕਾਰ ‘ਤੇ ਚੁੱਕੇ ਸਵਾਲ - government

ਅਜਨਾਲਾ (Ajnala) 'ਚ ਕਾਰਗਿਲ ਦੀ ਲੜਾਈ ਵਿਚ ਸ਼ਹੀਦ (Battle of Kargil) ਦੇ ਪਰਿਵਾਰ ਨੇ ਪਿੰਡ ਦੇ ਪੰਚਾਇਤ 'ਤੇ ਦੋਸ਼ ਲਗਾਏ ਹਨ। ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਸ਼ਹੀਦ ਪਲਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼ਹੀਦ ਦੀ ਯਾਦਗਾਰ ਨੂੰ ਕੋਈ ਸਨਮਾਨ ਨਹੀਂ ਮਿਲਿਆ। ਇੱਥੋਂ ਤੱਕ ਕਿ ਕਾਰਗਿਲ ਦੇ ਸ਼ਹੀਦ ਦੀ ਯਾਦ ਵਿੱਚ ਬਣੇ ਸਟੇਡੀਅਮ ਦਾ ਗੇਟੀ ਵੀ ਚੋਰੀ ਹੋ ਗਿਆ ਹੈ।

ਕਾਰਗਿਲ ਸ਼ਹੀਦ ਦੇ ਪਰਿਵਾਰ ਨੇ ਪੰਚਾਇਤ ਤੇ ਸਰਕਾਰ ‘ਤੇ ਚੁੱਕੇ ਸਵਾਲ

author img

By

Published : Nov 7, 2021, 10:33 AM IST

ਅੰਮ੍ਰਿਤਸਰ: ਅਜਨਾਲਾ (Ajnala) 'ਚ ਕਾਰਗਿਲ ਦੀ ਲੜਾਈ ਵਿਚ ਸ਼ਹੀਦ (Battle of Kargil) ਦੇ ਪਰਿਵਾਰ ਨੇ ਪਿੰਡ ਦੇ ਪੰਚਾਇਤ 'ਤੇ ਦੋਸ਼ ਲਗਾਏ ਹਨ। ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਸ਼ਹੀਦ ਪਲਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਸ਼ਹੀਦ ਦੀ ਯਾਦਗਾਰ ਨੂੰ ਕੋਈ ਸਨਮਾਨ ਨਹੀਂ ਮਿਲਿਆ। ਇੱਥੋਂ ਤੱਕ ਕਿ ਕਾਰਗਿਲ ਦੇ ਸ਼ਹੀਦ ਦੀ ਯਾਦ ਵਿੱਚ ਬਣੇ ਸਟੇਡੀਅਮ ਦਾ ਗੇਟੀ ਵੀ ਚੋਰੀ ਹੋ ਗਿਆ ਹੈ।

ਦੱਸ ਦੇਈਏ ਕਿ ਤਹਿਸੀਲ ਅਜਨਾਲਾ ਦੇ ਪਿੰਡ ਇਬ੍ਰਾਹੀਮਪੁਰ ਵਿਚ ਕਾਰਗਿਲ ਸ਼ਹੀਦ ਪਲਵਿੰਦਰ ਸਿੰਘ (Kargil Shaheed Palwinder Singh) ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ (Sports stadium) ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਸ਼ਹੀਦ ਦੀ ਪਤਨੀ ਸਰਬਜੀਤ ਕੌਰ ਵੱਲੋਂ ਸਰਕਾਰ ਅਤੇ ਪਿੰਡ ਦੀ ਪੰਚਾਇਤ ਤੇ ਸਵਾਲ ਚੁੱਕੇ ਗਏ ਹਨ। ਸ਼ਹੀਦ ਦੀ ਪਤਨੀ ਨੇ ਕਿਹਾ ਕਿ ਖੇਡ ਸਟੇਡੀਅਮ ਦਾ ਏਨਾ ਮਾੜਾ ਹਾਲ ਦੇਖ ਕੇ ਬਹੁਤ ਬੁਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਸ਼ਹੀਦ ਪਿੰਡ ਦਾ ਮਾਣ ਸਨਮਾਨ ਹੁੰਦੇ ਹਨ, ਪਰ ਕਾਰਗਿਲ ਸ਼ਹੀਦ ਪਲਵਿੰਦਰ ਸਿੰਘ ਨੂੰ ਇਹ ਮਾਣ ਸਨਮਾਨ ਨਹੀਂ ਮਿਲ ਰਿਹਾ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹੀਦਾਂ ਨੂੰ ਮਾਣ ਸਨਮਾਨ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਇਸ ਦੀ ਅਸਲ ਹਕੀਕਤ ਦੇਖ ਕੇ ਲੱਗਦਾ ਹੈ ਕਿ ਸ਼ਹੀਦਾਂ ਦੇ ਮਾਣ ਸਨਮਾਨ ਨੂੰ ਬਰਕਰਾਰ ਨਹੀਂ ਰੱਖਿਆ ਜਾ ਰਿਹਾ।

ਕਾਰਗਿਲ ਸ਼ਹੀਦ ਦੇ ਪਰਿਵਾਰ ਨੇ ਪੰਚਾਇਤ ਤੇ ਸਰਕਾਰ ‘ਤੇ ਚੁੱਕੇ ਸਵਾਲ

ਸਰਬਜੀਤ ਕੌਰ ਨੇ ਕਿਹਾ ਕਿ ਖੇਡ ਸਟੇਡੀਅਮ (Sports stadium) ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ ਅਤੇ ਇਸ ਦੀ ਸਾਂਭ ਸੰਭਾਲ ਵੀ ਉਨ੍ਹਾਂ ਨੂੰ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਟੇਡੀਅਮ ਦਾ ਗੇਟ ਬਣਵਾਇਆ ਗਿਆ ਸੀ, ਪਰ ਉਹ ਚੋਰੀ ਹੋ ਗਿਆ ਹੈ।

ਉਨ੍ਹਾਂ ਪਿੰਡ ਦੀ ਪੰਚਾਇਤ (Village Panchayat) ਤੇ ਸਵਾਲ ਖੜ੍ਹੇ ਕਰਦਿਆ ਹੋਇਆ ਕਿਹਾ ਕਿ ਚੋਰੀ ਹੋਏ ਗੇਟ ਵੱਲ ਅਤੇ ਸਟੇਡੀਅਮ ਦੀ ਖ਼ਸਤੀ ਹਾਲਤ ਵੱਲ ਪੰਚਾਇਤ ਵੱਲੋਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੰਚਾਇਤ ਖੇਡ ਸਟੇਡੀਅਮ ਦਾ ਧਿਆਨ ਰੱਖੇ, ਇਸ ਦੀ ਸਾਂਭ ਸੰਭਾਲ ਕਰੇ।

ਇਸ ਮੌਕੇ ਪਿੰਡ ਦੇ ਮੌਜੂਦਾ ਸਰਪੰਚ ਦੇ ਪਤੀ ਨੇ ਕਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਵਲੋਂ ਗਰਾਂਟ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਓਹਨਾ ਕਿਹਾ ਕਿ ਗੇਟ ਚੋਰੀ ਹੋਣ ਬਾਰੇ ਓਹਨਾ ਨੂੰ ਥੋੜੇ ਸਮੇ ਪਹਿਲਾਂ ਪਤਾ ਲਗਾ ਹੈ ਜਿਸ ਸੰਬੰਧੀ ਓਹ ਸ਼ਿਕਾਇਤ ਦਰਜ ਕਰਵਾਉਣ ਜਾ ਰਹੇ ਹਨ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਬਾਰੇੇ ਗੁਰਨਾਮ ਸਿੰਘ ਚਡੂਨੀ ਦਾ ਵੱਡਾ ਬਿਆਨ, ਕਿਹਾ 117 ਸੀਟਾਂ...

ETV Bharat Logo

Copyright © 2025 Ushodaya Enterprises Pvt. Ltd., All Rights Reserved.