ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਐਸਆਈਟੀ ਵੱਲੋਂ ਪੇਸ਼ ਕੀਤੇ ਚਲਾਨ 'ਚੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਕੱਢ ਦਿੱਤਾ ਗਿਆ ਹੈ ਜਿਸ ’ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਤਰਾਜ ਜਤਾਇਆ ਹੈ। ਦੱਸ ਦਈਏ ਕਿ ਬੁਰਜ ਜਵਾਹਰ ਵਾਲਾ ਅਤੇ ਬਹਿਬਲ ਕਲਾਂ ਚ ਹੋਏ ਬੇਅਦਬੀ ਮਾਮਲੇ ’ਚ ਗੁਰਮੀਤ ਰਾਮ ਰਹੀਮ ਦਾ ਨਾਂ ਕਾਫੀ ਸਾਹਮਣੇ ਆ ਰਿਹਾ ਸੀ ਪਰ ਇਸ ਤਰ੍ਹਾਂ ਨਾਂ ਹਟਾਏ ਜਾਣ ਤੋਂ ਬਾਅਦ ਜਥੇਦਾਰ ਨੇ ਮੰਦਭਾਗਾ ਆਖਿਆ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ 2022 ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਇਹ ਸਭ ਕੁਝ ਵੋਟਾਂ ਲੈਣ ਖਾਤਿਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਕਈ ਕਮਿਸ਼ਨ ਬਣ ਚੁੱਕੇ ਹਨ ਜਿਨ੍ਹਾਂ ਵਿੱਚ ਰਾਮ ਰਹੀਮ ਦਾ ਨਾਮ ਪ੍ਰਮੁੱਖਤਾ ’ਤੇ ਲਿਆ ਜਾ ਰਿਹਾ ਸੀ,ਪਰ ਹੁਣ ਸਿਆਸਤ ਕੀਤੀ ਜਾ ਰਹੀ ਹੈ।
ਮਾਮਲੇ ਤੇ ਕੀਤੀ ਜਾ ਰਹੀ ਰਾਜਨੀਤੀ
ਜਥੇਦਾਰ ਨੇ ਇਹ ਵੀ ਕਿਹਾ ਕਿ ਸਿਆਸੀ ਲੋਕ ਇੱਥੋ ਆਪਣਾ ਰਾਜਨੀਤੀਕ ਫਾਇਦਾ ਲੈਣਾ ਚਾਹੁੰਦੇ ਹਨ। ਇਸ ਸਬੰਧੀ ਜਿੰਨ੍ਹੀਆਂ ਵੀ ਕਮੇਟੀਆਂ ਬਣੀਆਂ ਹਨ ਉਨ੍ਹਾਂ ਚ ਰਾਮ ਰਹੀਮ ਦਾ ਨਾਂ ਸਾਹਮਣੇ ਆਇਆ ਹੈ ਪਰ ਇਸ ਤਰ੍ਹਾਂ ਨਾ ਦਾ ਬਹਾਰ ਕੱਢ ਦੇਣਾ ਗਲਤ ਹੈ।
ਸਿੱਖ ਜਥੇਬੰਦੀਆਂ ਨੂੰ ਜਥੇਦਾਰ ਨੇ ਕੀਤੀ ਅਪੀਲ
ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਵਿਰੋਧ ਕੀਤਾ ਜਾਵੇ ਅਤੇ ਧਰਨੇ ਪ੍ਰਦਰਸ਼ਨ ਵੀ ਕੀਤੇ ਜਾਣ ਤਾਂ ਜੋ ਉਸ ਦੇ ਖਿਲਾਫ ਕਾਰਵਾਈ ਹੋਵੇ।
ਇਹ ਵੀ ਪੜੋ: ਲਵਪ੍ਰੀਤ ਵਾਂਗ ਕਈ ਹੋਰ ਨੌਜਵਾਨ ਵੀ ਹੋੇਏ ਕੁੜੀਆਂ ਦਾ ਸ਼ਿਕਾਰ: ਸੁਣੋ ਉਨਾਂ ਦੀ ਹੱਡਬੀਤੀ