ਅੰਮ੍ਰਿਤਸਰ: ਰਾਮ ਮੰਦਿਰ ਦੇ ਮੁੱਦੇ ਨੂੰ ਹੱਲ ਹੋਣ ਤੋਂ ਬਾਅਦ ਹੁਣ ਮੰਦਰ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ 22 ਜਨਵਰੀ ਨੂੰ ਮੰਦਰ ਦਾ ਉਦਘਾਟਨ ਸਮਾਗਮ ਰੱਖਿਆ ਹੈ। ਉਦਘਾਟਨ ਸਮਾਗਮ ਨੂੰ ਲੈ ਕੇ ਮੰਦਰ ਪ੍ਰਬੰਧਕ ਕਮੇਟੀ ਅਤੇ ਵਿਸ਼ਵ ਹਿੰਦੂ ਪ੍ਰੀਸ਼ਤ ਵੱਲੋਂ ਅੰਮ੍ਰਿਤਸਰ ਵਿੱਚ ਸਥਿਤ ਪ੍ਰਸਿੱਧ ਰਾਮ ਤੀਰਥ ਪਹੁੰਚ ਕੇ ਮੰਦਰ ਦੇ ਮੁੱਖ ਸੇਵਾਦਾਰ ਨੂੰ ਅਯੋਧਿਆ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਉਥੇ ਹੀ ਸੱਦਾ ਪੱਤਰ ਦੇਣ ਲਈ ਆਏ ਰਾਮ ਤੀਰਥ ਮੰਦਰ ਦੇ ਅਧਿਕਾਰੀਆਂ ਅਤੇ ਮੁੱਖ ਸੇਵਾਦਾਰ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਉਹ ਸਮਾਗਮ ਵਿੱਚ ਜ਼ਰੂਰ ਪਹੁੰਚਣਗੇ।
ਕੋਰਟ ਦੇ ਫੈਸਲੇ ਤੋਂ ਬਾਅਦ ਨਿਰਮਾਣ ਹੋਇਆ ਸੀ ਸ਼ੁਰੂ: ਦੱਸ ਦਈਏ ਕਿ ਕੋਰਟ ਦੇ ਫੈਸਲਾ ਤੋਂ ਬਾਅਦ ਮੰਦਰ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਤੇ ਹੁਣ ਮੰਦਰ ਬਣਕੇ ਤਿਆਰ ਹੋ ਚੁੱਕਾ ਹੈ, ਜਿਸ ਦਾ 22 ਜਨਵਰੀ ਨੂੰ ਉਦਘਾਟਨ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਦੌਰਾਨ ਦੇਸ਼ ਦੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਆਗੂਆਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ, ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਅਧਿਕਾਰੀਆਂ ਨੂੰ ਵੀ ਸੱਦਾ ਪੱਤਰ ਦਿੱਤੇ ਜਾ ਰਹੇ ਹਨ।
ਇਸ ਮੌਕੇ ਵਾਲਮੀਕੀ ਤੀਰਥ ਦੇ ਮੁੱਖ ਸੇਵਾਦਾਰ ਬਬਲਾ ਦਾਸ ਨੇ ਦੱਸਿਆ ਕਿ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਸੰਗਠਨਾਂ ਦਾ ਜਿੰਨਾਂ ਨੇ ਸਾਨੂੰ ਸੱਦਾ ਪੱਤਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਰੂਰ 22 ਜਨਵਰੀ ਵਾਲੇ ਦਿਨ ਇਸ ਸਮਾਗਮ ਵਿੱਚ ਹਿੱਸਾ ਲਵਾਂਗੇ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਹਰ ਧਰਮ ਦੇ ਲੋਕਾਂ ਨੂੰ ਸੱਦੇ ਪੱਤਰ ਦੇਣ ਲਈ ਆਏ ਹਨ। ਉਹਨਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੀ ਸ਼ਿਰਕਤ ਕਰਨਗੇ ਤੇ ਇਹ ਇੱਕ ਇਤਿਹਾਸਿਕ ਪਲ ਹੋਵੇਗਾ।
- ਬਾਬਾ ਦਿਆਲ ਦਾਸ ਕਤਲ ਮਾਮਲੇ ਵਿਚ ਵੱਡਾ ਅਪਡੇਟ; ਵਧਣਗੀਆਂ IG ਪ੍ਰਦੀਪ ਕੁਮਾਰ ਯਾਦਵ ਦੀਆਂ ਮੁਸ਼ਕਿਲਾਂ, ਜਾਣੋ ਮਾਮਲਾ
- Police Raid In Bathinda: ਨਸ਼ਿਆਂ 'ਚ ਬਦਨਾਮ ਬਠਿੰਡਾ ਦੀ ਬਸਤੀ ਬੀੜ ਤਾਲਾ ਵਿਖੇ ਪੁਲਿਸ ਵੱਲੋਂ ਤੜਕਸਾਰ ਛਾਪੇਮਾਰੀ
- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ 'ਦਰਸ਼ਨੀ ਰਿਜ਼ੋਰਟ', ਲਹਿੰਦੇ ਪੰਜਾਬ ਦੀ ਸਰਕਾਰ ਪ੍ਰੋਜੈਕਟ ਉੱਤੇ ਖ਼ਰਚੇਗੀ ਕਰੋੜਾਂ ਰੁਪਏ
ਉਹਨਾਂ ਨੇ ਕਿਹਾ ਕਿ ਜਦੋਂ 14 ਸਾਲ ਦੇ ਬਨਵਾਸ ਤੋਂ ਬਾਅਦ ਰਾਮ ਚੰਦਰ ਜੀ ਅਯੋਧਿਆ ਵਾਪਸ ਆਏ ਸਨ ਤਾਂ ਘਿਓ ਦੇ ਦੀਵੇ ਬਾਲ ਕੇ ਉਹਨਾਂ ਦਾ ਸਵਾਗਤ ਕੀਤਾ ਸੀ, ਪਰ ਇਹ ਮੰਦਰ ਹੁਣ 500 ਸਾਲ ਬਾਅਦ ਬਣਨ ਜਾ ਰਿਹਾ ਹੈ ਅਤੇ ਅਸੀਂ ਇਸੇ ਤਰ੍ਹਾਂ ਹੀ ਘਿਓ ਦੇ ਦੀਵੇ ਬਾਲ ਕੇ ਰਾਮ ਮੰਦਰ ਦੀ ਵਿਧੀ ਦੀ ਸ਼ੁਰੂਆਤ ਕਰਾਂਗੇ।