ਅੰਮ੍ਰਿਤਸਰ: ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਧਰੁਵ ਦਹੀਆ (ਆਈ.ਪੀ.ਐਸ) ਵੱਲੋਂ ਥਾਣਾ ਬਿਆਸ ਮੁਖੀ ਦਾ ਤਬਾਦਲਾ ਕੀਤੇ ਜਾਣ ਪਿੱਛੋਂ ਥਾਣਾ ਬਿਆਸ ਵਿਖੇ ਨਵ ਨਿਯੁਕਤ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਬਤੌਰ ਸੀਆਈਏ ਇੰਚਾਰਜ ਵਜੋਂ ਅੰਮ੍ਰਿਤਸਰ ਵਿਖੇ ਸੇਵਾਵਾਂ ਨਿਭਾਅ ਰਹੇ ਸਨ ਅਤੇ ਹੁਣ ਵਿਭਾਗ ਵੱਲੋਂ ਥਾਣਾ ਬਿਆਸ ਮੁਖੀ ਵਜੋਂ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਭੰਗ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
![ਇੰਸ. ਅਮਨਦੀਪ ਸਿੰਘ ਨੇ ਸੰਭਾਲਿਆ ਬਿਆਸ ਥਾਣੇ ਦਾ ਅਹੁਦਾ](https://etvbharatimages.akamaized.net/etvbharat/prod-images/11064360_js.jpeg)
ਜ਼ਿਕਰਯੋਗ ਹੈ ਕਿ ਇੰਸ ਅਮਨਦੀਪ ਸਿੰਘ ਲੰਬੇ ਸਮੇਂ ਤੋਂ ਪੁਲਿਸ ਦੇ ਵੱਖ ਵੱਖ ਵਿਭਾਗਾਂ ਵਿੱਚ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ, ਜਿਸ ਲਈ ਡੀਜੀਪੀ ਡਿਸਕ ਤੋਂ ਇਲਾਵਾ ਉਨ੍ਹਾਂ ਨੂੰ ਵਿਭਾਗੀ ਤੌਰ ਤੇ ਤਰੱਕੀ ਅਤੇ ਸਨਮਾਨ ਪੱਤਰ ਮਿਲਦੇ ਰਹੇ ਹਨ।
ਦੱਸਣਯੋਗ ਹੈ ਕਿ ਇੰਸਪੈਕਟਰ ਅਮਨਦੀਪ ਸਿੰਘ ਤੋਂ ਪਹਿਲਾਂ ਥਾਣਾ ਬਿਆਸ ਦੇ ਐਸਐਚਓ ਵਜੋਂ ਸੇਵਾਵਾਂ ਨਿਭਾਅ ਰਹੇ ਇੰਸਪੈਕਟਰ ਕਮਲਮੀਤ ਸਿੰਘ ਦਾ ਇੱਥੋਂ ਤਬਾਦਲਾ ਕੀਤੇ ਜਾਣ ਤੇ ਉਹ ਹੁਣ ਅੰਮ੍ਰਿਤਸਰ ਐਂਟੀ ਨਾਰਕੋਟਿਕ ਸੈੱਲ ਵਿੱਚ ਆਪਣੀਆਂ ਸੇਵਾਵਾਂ ਦੇਣਗੇ।