ETV Bharat / state

Beas River Water level : ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ - ਪਾਣੀ ਦੀ ਮਾਰ ਨਾਲ ਪ੍ਰਭਾਵਿਤ

Beas River Water level : ਬਿਆਸ ਦਰਿਆ 'ਚ ਲਗਾਤਾਰ ਵੱਧ ਰਹੇ ਪਾਣੀ ਨੇ ਆਮ ਲੋਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ, ਕਿਉਂਕਿ ਜੇਕਰ ਮੁੜ ਤੋਂ ਹੜ੍ਹ ਆਉਂਦਾ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹੇ ਇਸ ਪਾਣੀ ਦੀ ਮਾਰ ਨਾਲ ਪ੍ਰਭਾਵਿਤ ਹੋਣਗੇ।

ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ

author img

By

Published : Aug 16, 2023, 11:21 AM IST

ਬਿਆਸ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਨੇ ਚਿੰਤਾ 'ਚ ਪਾਏ ਲੋਕ

ਅੰਮ੍ਰਿਤਸਰ: ਹਿਮਾਚਲ ਦੇ ਇਲਾਕਿਆਂ 'ਚ ਲਗਾਤਾਰ ਪੈ ਰਿਹਾ ਮੀਂਹ ਅਤੇ ਬਦਲ ਫੱਟਣ ਦੀਆਂ ਘਟਨਾਵਾਂ ਨੇ ਪੰਜਾਬ ਦੀਆਂ ਚਿੰਤਾਵਾਂ 'ਚ ਵੀ ਵਾਧਾ ਕੀਤਾ ਹੈ, ਕਿਉਂਕਿ ਪੰਜਾਬ ਦੇ ਡੈਮਾਂ 'ਚ ਵੱਧ ਰਹੇ ਪਾਣੀ ਨਾਲ ਜਦੋਂ ਉਸ ਨੂੰ ਅੱਗੇ ਛੱਡਿਆ ਜਾਂਦਾ ਹੈ ਤਾਂ ਪੰਜਾਬ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਰਹੀ ਹੈ। ਤਸਵੀਰਾਂ ਬਿਆਸ ਦਰਿਆ ਦੀਆਂ ਹਨ, ਜਿਥੇ ਸਵੇਰ ਤੋਂ ਸ਼ਾਮ ਹੁੰਦੇ ਹੋਏ ਪਾਣੀ ਦਾ ਪੱਧਰ ਢਾਈ ਗੁਣਾ ਤੱਕ ਇਕਦਮ ਵੱਧ ਗਿਆ ਹੈ।

43 ਹਜ਼ਾਰ ਤੋਂ ਸਿੱਧਾ 95 ਹਜ਼ਾਰ ਕਿਊਸਿਕ ਪਾਣੀ: ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਖੇਤਰ ਅਧੀਨ ਵਹਿੰਦੇ ਬਿਆਸ ਦਰਿਆ ਤੜਕੇ ਸਵੇਰ ਤੋ ਸ਼ਾਮ ਹੁੰਦੇ ਹੋਏ ਪਾਣੀ ਦਾ ਪੱਧਰ 43 ਹਜ਼ਾਰ ਕਿਊਸਿਕ ਤੋਂ ਵੱਧ ਕੇ ਸਿੱਧਾ 95 ਹਜ਼ਾਰ ਕਿਊਸਿਕ 'ਤੇ ਪੁੱਜ ਗਿਆ ਹੈ। ਇਸ ਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਕਿ ਬਿਆਸ ਦਰਿਆ ਵਿੱਚ ਚੱਲ ਰਹੇ ਪਾਣੀ ਦਾ ਇਹ ਲੈਵਲ ਸੀਜਨ ਦੇ ਸਾਰੇ ਰਿਕਾਰਡ ਪਾਰ ਕਰ ਗਿਆ ਹੈ। ਜਿਸ ਦੇ ਚੱਲਦੇ ਇਸ ਪਾਣੀ ਦੇ ਕਾਰਨ ਯੈਲੋ ਅਲਰਟ ਵੀ ਪਾਰ ਕਰ ਜਾਣ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਪੁਆਇੰਟ 2 ਯੈਲੋ ਅਲਰਟ ਤੋਂ ਵੀ ਉਪਰ ਹੋ ਗਿਆ ਹੈ।

ਘੱਟਣ ਸ਼ੁਰੂ ਹੋ ਚੁੱਕਿਆ ਸੀ ਪਾਣੀ: ਦੱਸ ਦਈਏ ਕਿ ਬਿਆਸ ਦਰਿਆ ਵਿੱਚ 740.00 ਗੇਜ਼ 'ਤੇ ਯੈਲੋ ਅਲਰਟ ਹੁੰਦਾ ਹੈ ਅਤੇ ਇਸ ਦੌਰਾਨ 90 ਹਜਾਰ ਕਿਉਸਿਕ ਪਾਣੀ ਡਿਸਚਾਰਜ ਹੁੰਦਾ ਹੈ, ਜੋ ਕਿ ਬੀਤੇ ਮਹੀਨੇ ਦਰਮਿਆਨ 30, 31 ਜੁਲਾਈ ਅਤੇ ਇਕ ਅਗਸਤ ਦੌਰਾਨ ਕਰੀਬ 60 ਘੰਟੇ ਤੱਕ ਲਗਾਤਾਰ ਚੱਲਦਾ ਰਿਹਾ ਸੀ। ਜਿਸ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਹੋਲੀ-ਹੋਲੀ ਘਟਦਾ ਗਿਆ ਅਤੇ 14 ਅਗਸਤ ਦੇਰ ਸ਼ਾਮ ਤੱਕ 739.40 ਦੀ ਗੇਜ਼ ਨਾਲ ਕਰੀਬ 43 ਹਜ਼ਾਰ ਕਿਉਸਿਕ ਪਾਣੀ ਬਿਆਸ ਦਰਿਆ ਵਿੱਚ ਚੱਲ ਰਿਹਾ ਸੀ। ਇਸ ਦੌਰਾਨ 14 ਅਗਸਤ ਦੀ ਦਰਮਿਆਨੀ ਰਾਤ ਅਤੇ 15 ਅਗਸਤ ਸਵੇਰ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਤੇਜੀ ਨਾਲ ਵਧਣਾ ਸ਼ੁਰੂ ਹੋਇਆ ਜੋ ਕਿ ਸ਼ਾਮ ਢੱਲਦੇ ਹੋਏ 95 ਹਜ਼ਾਰ ਕਿਉਂਸਿਕ 'ਤੇ ਜਾ ਪੁੱਜਾ ਹੈ।

ਸੰਭਾਵੀ ਇਲਾਕਿਆਂ 'ਚ ਪਾਣੀ ਨਾਲ ਹੋ ਸਕਦਾ ਨੁਕਸਾਨ: ਜਿਕਰਯੋਗ ਹੈ ਕਿ ਬੀਤੇ ਦਿਨਾਂ ਦਰਮਿਆਨ ਬਿਆਸ ਦਰਿਆ ਦੇ ਪਾਣੀ ਵਲੋਂ ਮੰਡ ਖੇਤਰ ਵਿੱਚ ਮਚਾਈ ਗਈ ਤਬਾਹੀ ਦੀਆਂ ਤਸਵੀਰਾਂ ਦੀ ਸਿਆਹੀ ਹਾਲੇ ਮੱਠੀ ਨਹੀਂ ਪਈ ਕਿ ਦੁਬਾਰਾ ਤੋਂ ਬਿਆਸ ਦਰਿਆ ਦੇ ਪਾਣੀ ਦਾ ਕਹਿਰ ਢਾਹੇ ਕੰਢੇ ਦੇ ਕਿਸਾਨਾਂ 'ਤੇ ਸ਼ੁਰੂ ਹੋ ਗਿਆ ਹੈ। ਜਿਸ ਵਿੱਚ ਜਿਆਦਾਤਰ ਵਜ਼ੀਰ ਭੁੱਲਰ, ਕੋਟ ਮਹਿਤਾਬ, ਮਿਆਣੀ ਬਾਕਰਪੁਰ, ਢਿੱਲਵਾਂ, ਧਾਲੀਵਾਲ ਬੇਟ, ਭੰਡਾਲ ਬੇਟ, ਚਕੋਕੀ, ਮਿਰਜ਼ਾਪੁਰ, ਸੇਰੋਂ ਬਾਗਾ, ਸੇਰੋਂ ਨਿਗਾਹ, ਸਮੇਤ ਕਪੂਰਥਲਾ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਿਤ ਕਈ ਪਿੰਡਾਂ ਦੀਆਂ ਜ਼ਮੀਨਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸਦੇ ਨਾਲ ਹੀ ਬੀਤੇ ਸਮੇਂ ਦੌਰਾਨ ਜਦ ਬਿਆਸ ਦਾ ਪਾਣੀ ਯੈਲੋ ਅਲਰਟ 'ਤੇ ਪੁੱਜਾ ਸੀ ਤਾਂ ਧੁੱਸੀ ਬੰਨ੍ਹ ਦੇ ਨਾਲ ਕਰੀਬ ਚਾਰ ਤੋਂ ਪੰਜ ਫੁੱਟ ਤੱਕ ਪਾਣੀ ਦੇਖਣ ਨੂੰ ਮਿਲਿਆ ਸੀ, ਪਰ ਹੁਣ ਪਾਣੀ ਦਾ ਪੱਧਰ ਉਸ ਤੋਂ ਵੀ ਵੱਧ ਜਾਣ 'ਤੇ ਕਿਸ ਤਰਾਂ ਦੇ ਹਾਲਤ ਬਣਦੇ ਹਨ ਇਹ ਦੇਖਣਾ ਹੋਵੇਗਾ।

ਕਿਹੜੀਆਂ ਫਸਲਾਂ ਹੋਣਗੀਆਂ ਪ੍ਰਭਾਵਿਤ: ਬਿਆਸ ਦਰਿਆ ਦਾ ਪਾਣੀ ਜੇਕਰ ਭਿਆਨਕ ਤਬਾਹੀ ਮਚਾਉਂਦਾ ਹੈ ਤਾਂ ਇਸ ਦੇ ਨਾਲ ਲਗਦੇ ਮੰਡ ਖੇਤਰ ਵਿੱਚ ਜਿਆਦਾਤਰ ਝੋਨਾ, ਤੋਰੀਆਂ, ਕੱਦੂ ਅਤੇ ਵੱਖ-ਵੱਖ ਸਬਜ਼ੀਆਂ, ਨਾਖ ਅਤੇ ਅਮਰੂਦ ਦੇ ਬਾਗ਼ ਤੋਂ ਇਲਾਵਾ ਕਮਾਦ ਆਦਿ ਫਸਲਾਂ ਨੂੰ ਮਾਰ ਪਾਵੇਗਾ। ਜਿਸ ਨਾਲ ਕਿਸਾਨਾਂ ਨੂੰ ਕੁਦਰਤ ਦੀ ਭਾਰੀ ਮਾਰ ਝੱਲਣੀ ਪਵੇਗੀ।

ਲੋਕਾਂ ਨੂੰ ਸੁਰੱਖਿਅਤ ਥਾਂ ਜਾਣ ਦੀ ਅਪੀਲ: ਇਸ ਦੌਰਾਨ ਬਿਆਸ ਦਰਿਆ 'ਤੇ ਤੈਨਾਤ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਸਾਫ ਕਹਿ ਦਿੱਤਾ ਹੈ ਕਿ ਲਗਾਤਾਰ ਹਿਮਾਚਲ ਪ੍ਰਦੇਸ਼ ਵਿਚ ਹੋ ਰਹੇ ਮੀਂਹ ਤੋਂ ਬਾਅਦ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਤ ਦਰਮਿਆਨ ਹੀ ਬਿਆਸ ਦਰਿਆ ਵਿੱਚ ਪਾਣੀ ਦਾ ਲੈਵਲ ਹੋਰ ਵੱਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਨਾਲੋਂ ਇਹ ਪਾਣੀ ਦਾ ਉੱਚਤਮ ਪੱਧਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਆਸ ਦਰਿਆ ਵਿੱਚ ਪਾਣੀ ਦੇ ਤੇਜ਼ ਰਫ਼ਤਾਰ ਅਤੇ ਭਿਆਨਕ ਰੂਪ ਨੂੰ ਦੇਖਦੇ ਹੋਏ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕ ਆਪਣਾ ਖਿਆਲ ਆਪ ਰੱਖਣ ਲਈ ਫ਼ਿਲਹਾਲ ਉੱਚੇ ਇਲਾਕਿਆਂ ਵਿੱਚ ਚਲੇ ਜਾਣ, ਕਿਉਂਕਿ ਪਾਣੀ ਦਾ ਇਹ ਰੂਪ ਦੇਖ ਕੇ ਸਾਫ ਨਹੀਂ ਕਿਹਾ ਜਾ ਸਕਦਾ ਹੈ ਕਿ ਅੱਗੇ ਕਿਸ ਤਰਾਂ ਦੇ ਹਾਲਾਤ ਹੋ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.