ਅੰਮ੍ਰਿਤਸਰ : ਜਿਥੇ ਕਦੇ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਹਿੰਦੇ ਸੀ ਉਥੇ ਹੀ ਪੰਜਾਬ ਹੁਣ ਨਸ਼ੇ ਦੇ ਵਗਦੇ ਛੇਵੇਂ ਦਰਿਆ ਨਾਲ ਬਦਨਾਮ ਵੀ ਹੈ। ਇਸ ਕਥਨ ਨੂੰ ਜੇਕਰ ਦੇਖਿਆ ਜਾਵੇ ਤਾਂ ਹੁਣ ਸੱਚ ਵੀ ਕੀਤਾ ਜਾ ਰਿਹਾ ਹੈ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਵੱਲੋਂ ਜੋ ਕੁਝ ਪੈਸਿਆਂ ਦੀ ਖ਼ਾਤਰ ਆਪਣਾ ਜ਼ਮੀਰ ਆਪਣੀ ਇਨਸਾਨੀਅਤ ਨੂੰ ਗੁਆ ਚੁਕੇ ਹਨ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧਕੇਲਦੇ ਜਾ ਰਹੇ ਹਨ। ਇਹਨਾਂ ਹੀ ਨਸ਼ੇ ਦੇ ਸੋਦਾਗਰਾਂ ਖਿਲਾਫ ਹੁਣ ਆਮ ਜਨਤਾ ਨੇ ਮੁਹਰੀ ਹੋ ਕੇ ਤਖਤੀਆਂ ਚੁੱਕ ਲਈਆਂ ਹਨ,ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜੋ ਕੰਮ ਸੂਬੇ ਦੀਆਂ ਸਰਕਾਰਾਂ ਅਤੇ ਪੁਲਿਸ ਨਹੀਂ ਕਰ ਪਾਈ ਉਸ ਕੰਮ ਲਈ ਹੁਣ ਸਾਨੂੰ ਹੀ ਅੱਗੇ ਹੋਣਾ ਪਵੇਗਾ,ਤਾਂ ਹੀ ਪੰਜਾਬ ਦੇ ਨੌਜਵਾਨ ਬਚ ਸਕਣਗੇ ਅਤੇ ਬਦਨਾਮੀ ਜੋ ਪੰਜਾਬ ਦੇ ਮੱਥੇ 'ਤੇ ਲੱਗੀ ਹੈ ਉਹ ਵੀ ਹਟੇਗੀ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਤੋਂ ਸਾਹਮਣੇ ਆਇਆ ਹੈ। ਜਿਥੇ ਸਥਾਨਕ ਲੋਕ ਨਸ਼ੇ ਖਿਲਾਫ ਸੜਕਾਂ ਉੱਤੇ ਉਤਰ ਕੇ ਨਸ਼ੇ ਦੇ ਸੋਦਾਗਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਸ਼ੇ ਦੀ ਵਿਕਰੀ ਬੰਦ ਨਾ ਕੀਤੀ ਤਾਂ ਉਨਾਂ ਦਾ ਅੰਜਾਮ ਬਹੁਤ ਬੁਰਾ ਹੋਵੇਗਾ।
ਪੁਲਿਸ ਕਰਮੀ ਮੁੱਕਰਦੇ ਨਜ਼ਰ ਆਏ: ਸਮਾਜ ਸੇਵੀ ਹੈਰੀ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਨਸ਼ਾ ਪੂਰੇ ਧੜੱਲੇ ਨਾਲ ਵਿਕ ਰਿਹਾ ਹੈ। ਜਿਸ ਲਈ ਕੁਝ ਦਿਨ ਪਹਿਲਾਂ ਕੋਟ ਖਾਲਸਾ ਇਲਾਕੇ ਵਿੱਚ ਵਸਨੀਕਾਂ ਵੱਲੋਂ 'ਸੱਚ ਦੀ ਮੀਟਿੰਗ' ਕੀਤੀ ਗਈ ਸੀ,ਕਿ ਕੋਈ ਵੀ ਵਿਅਕਤੀ ਅਗਰ ਨਸ਼ਾ ਵੇਚਦਾ ਹੋਇਆ ਅਤੇ ਨਸ਼ਾ ਪੀਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਉਸ ਮੀਟਿੰਗ ਵਿੱਚ ਮੌਜੂਦ ਥਾਣੇ ਦੇ ਮੁਖੀ ਵੱਲੋਂ ਵੀ ਇਲਾਕਾ ਨਿਵਾਸੀਆਂ ਨੂੰ ਆਸ਼ਵਾਸਨ ਦਿੱਤਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਾਨੂੰ ਜਾਣਕਾਰੀ ਦਿਓ ਅਸੀਂ ਕਾਰਵਾਈ ਜਰੂਰ ਕਰਾਂਗੇ। ਨਾਲ ਹੀ ਇਹ ਵੀ ਕਿਹਾ ਕਿ ਸੀ ਕਿ ਨਸ਼ਾ ਵੇਚਣ ਵਾਲਾ ਚਾਹੇ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ ਬਖਸ਼ਿਆ ਨਹੀਂ ਜਾਵੇਗਾ। ਪਰ ਜਦੋਂ ਇਹ ਸੱਚ ਕਰਨ ਦੀ ਵਾਰੀ ਆਈ ਤਾਂ ਪੁਲਿਸ ਕਰਮੀ ਮੁੱਕਰਦੇ ਨਜ਼ਰ ਆਏ। ਸਰਬਜੀਤ ਸਿੰਘ ਹੈਰੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਜਾਣਕਾਰੀ ਦਿੱਤੀ ਗਈ, ਕਿ ਕੁਝ ਅਧਿਕਾਰੀਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਹੱਕ ਵਿੱਚ ਭੁਗਤਿਆ ਜਾ ਰਿਹਾ ਹੈ। ਉਨ੍ਹਾਂ ਨੂੰ ਧਮਕੀਆਂ ਭਰੇ ਫ਼ੋਨ ਵੀ ਆ ਰਹੇ ਹਨ।
ਬਦਲਾਵ ਦੇ ਨਾਂ 'ਤੇ ਆਈ ਸੀ ਆਮ ਆਦਮੀ ਪਾਰਟੀ ਦੀ ਸਰਕਾਰ : ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਜਦੋਂ ਠੀਕਰੀ ਪਹਿਰਾ ਦੇ ਦੌਰਾਨ ਕੁਝ ਨੌਜਵਾਨਾਂ ਨੂੰ ਕੋਟ ਖਾਲਸਾ ਦੇ ਲੋਕਾਂ ਵੱਲੋਂ ਦਬੋਚਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਆਪ ਕੌਂਸਲਰ ਦੇ ਜਾਣਕਾਰ ਹਨ। ਜਿਸ ਦੇ ਚਲਦਿਆਂ ਪੁਲਿਸ ਨੇ ਵੀ ਉਨਾਂ ਨੂੰ ਫੌਰੀ ਤੌਰ 'ਤੇ ਛੱਡ ਦਿੱਤਾ। ਜੋ ਕਿ ਬੜੀ ਮੁਸ਼ਕਲ ਦੇ ਨਾਲ ਨੌਜਵਾਨਾਂ ਨੇ ਫੜਿਆ ਸੀ। ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਸਭ ਕੁਝ ਸਰਕਾਰਾਂ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਅਤੇ ਬਦਲਾਵ ਦੇ ਨਾਂ 'ਤੇ ਆਈ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਜੋ ਵਿਅਕਤੀ ਵੀ ਨਸ਼ਾ ਵੇਚਦਾ ਹੋਵੇਗਾ ਜਾਂ ਕੋਈ ਕ੍ਰਪਸ਼ਨ ਵਿੱਚ ਉਸਦੀ ਸ਼ਮੂਲੀਅਤ ਨਜ਼ਰ ਆਈ ਤਾਂ ਉਸ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਵੇਗੀ, ਲੇਕਿਨ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਆਪਣੇ ਵਾਅਦਿਆਂ ਤੋਂ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਪ੍ਰਸ਼ਾਸਨ ਉਸਦਾ ਸਾਥ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।
ਬਜ਼ੁਰਗ ਦੇ ਉਪਰੋਂ ਲੰਘੀ ਮਾਲ ਗੱਡੀ, ਪਰ ਬਜ਼ੁਰਗ ਨੂੰ ਇੱਕ ਵੀ ਝਰੀਟ ਨਹੀਂ ਲੱਗੀ, ਦੇਖੋ ਵੀਡੀਓ
- Amit Shah Rally Update: ਪੰਜਾਬ ਤੇ ਹਰਿਆਣਾ 'ਚ ਅਮਿਤ ਸ਼ਾਹ ਦੀ ਰੈਲੀ: ਪਹਿਲਾਂ ਗੁਰਦਾਸਪੁਰ, ਫਿਰ ਸਿਰਸਾ ਭਰਨਗੇ ਹੁੰਕਾਰ
- Dehi Double Murder: ਭਰਾ ਦੀ ਜਾਨ ਬਚਾਉਣ ਗਈਆਂ ਦੋ ਭੈਣਾਂ ਦਾ ਬੇਰਹਿਮੀ ਨਾਲ ਕਤਲ, ਦਿੱਲੀ ਦੇ ਮੁੱਖ ਮੰਤਰੀ ਨੇ ਜਤਾਇਆ ਦੁੱਖ
ਛੋਟੇ ਛੋਟੇ ਬੱਚਿਆਂ ਵੱਲੋਂ ਵੀ ਗੁਹਾਰ ਲਗਾਈ ਜਾ ਰਹੀ: ਨਸ਼ਿਆਂ ਖਿਲਾਫ ਬੱਚਿਆਂ ਨੇ ਵੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਛੋਟੇ-ਛੋਟੇ ਬੱਚਿਆਂ ਹੱਥਾਂ ਵਿਚ ਤਖਤੀਆਂ ਫੜ੍ਹ ਕੇ ਧਰਨਾ ਪ੍ਰਦਰਸ਼ਨ ਕੀਤਾ। ਛੋਟੇ ਛੋਟੇ ਬੱਚਿਆਂ ਵੱਲੋਂ ਇਹ ਵੀ ਗੁਹਾਰ ਲਗਾਈ ਜਾ ਰਹੀ ਹੈ ਕਿ ਸਾਡੀ ਜ਼ਿੰਦਗੀ ਨੂੰ ਬਰਬਾਦ ਨਾ ਕੀਤਾ ਜਾਵੇ।