ਅੰਮ੍ਰਿਤਸਰ: ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਤਿੰਨ ਭਰਾਵਾ ਵਿਚਾਲੇ ਜਾਇਦਾਦ ਨੂੰ ਲੈ ਕੇ ਝਗੜਾ ਹੋ ਗਿਆ। ਇਹ ਮਾਮਲਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਸੰਤ ਐਵਨਿਉ ਦਾ ਹੈ, ਜਿੱਥੇ ਇਕਬਾਲ ਸਿੰਘ ਨਾਮ ਦੇ ਵਿਅਕਤੀ ਵਲੋਂ ਆਪਣੇ ਹੀ ਦੋ ਭਰਾਵਾਂ ਉੱਤੇ ਜਾਇਦਾਦ ਦੀ ਵੰਡ ਨੂੰ ਲੈ ਕੇ ਗੁੰਡਾਗਰਦੀ ਅਤੇ ਧੱਕੇ ਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਇਸਦੇ ਚਲਦੇ ਉਨ੍ਹਾਂ ਵਲੋਂ ਪੁਲਿਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਸੰਤ ਐਵਨਿਉ ਵਿਖੇ ਬੀਤੇ ਕਈ ਸਾਲਾ ਤੋਂ ਆਪਣੀ ਪੁਸ਼ਤੈਨੀ ਪ੍ਰਾਪਰਟੀ ਵਿਚ ਆਪਣੇ ਭਰਾਵਾ ਨਾਲ ਰਹਿ ਰਹੇ ਹਨ। ਇਸ ਦਾ ਕਿ ਅਜੇ ਕੋਈ ਵੀ ਬਟਵਾਰਾ ਨਹੀ ਹੋਇਆ ਹੈ, ਪਰ ਅੱਜ ਸਵੇਰੇ ਉਨ੍ਹਾਂ ਦੇ ਭਰਾਵਾਂ ਵਲੋ ਪੰਜਾਹ ਦੇ ਕਰੀਬ ਬੰਦੇ ਲਿਆ ਕੇ ਬਿਨਾਂ ਕਿਸੇ ਜਾਣਕਾਰੀ ਦੇ ਨਜਾਇਜ਼ ਦੀਵਾਰ ਢਾਹ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਸੰਬਧੀ ਜਦੋਂ ਅਸੀ ਉਨ੍ਹਾਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਵਲੋਂ ਸਾਡੇ ਨਾਲ ਧੱਕਾ ਸ਼ਾਹੀ ਅਤੇ ਗੁੰਡਾਗਰਦੀ ਕਰਦਿਆ ਨਜਾਇਜ਼ ਉਸਾਰੀ ਕੀਤੀ ਹੈ। ਜਿਸ ਸੰਬਧੀ ਅਸੀ ਪੁਲਿਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਸੰਬਧੀ ਮੌਕੇ 'ਤੇ ਪਹੁੰਚੇ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਨਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਜਿਸ ਸੰਬਧੀ ਮੌਕੇ 'ਤੇ ਪਹੁੰਚ ਪਤਾ ਚੱਲਿਆ ਹੈ ਕਿ ਤਿੰਨ ਭਰਾਵਾਂ ਦਾ ਪ੍ਰਾਪਰਟੀ ਦਾ ਮਾਮਲਾ ਹੈ। ਫਿਲਹਾਲ ਤਿੰਨਾਂ ਨੂੰ ਬੈਠ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਇਨ੍ਹਾਂ ਦੀ ਆਪਸੀ ਸਹਿਮਤੀ ਹੁੰਦੀ ਹੈ, ਤਾਂ ਠੀਕ। ਨਹੀਂ ਤਾਂ ਜੋ ਵੀ ਕਾਨੂੰਨੀ ਬਣਦੀ ਹੈ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ:ਤੇਜ਼ ਰਫਤਾਰ ਤੇਲ ਟੈਂਕਰ ਵਰਕਸ਼ਾਪ ਵਿੱਚ ਵੜਿਆ, ਇੱਕ ਦੀ ਮੌਤ