ਅੰਮ੍ਰਿਤਸਰ: ਪਿੰਡ ਘਣੂਪੁਰ ਨੇੜੇ ਗੁਰਦੁਆਰਾ ਸੰਗਤਸਰ ਦੇ ਮੇਲੇ ਲਈ ਚੱਲ ਰਹੀ ਸੇਵਾ ਦੌਰਾਨ, ਪਿੰਡ ਕਾਲੇ ਨੇੜੇ ਇੱਕ ਵਿਅਕਤੀ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ। ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਟਰੈਕਟਰ ਸਵਾਰ 25 ਸ਼ਰਧਾਲੂਆਂ ਗੰਭੀਰ ਜ਼ਖ਼ਮੀ ਹੋ ਗਏ। ਕਰੰਟ ਲੱਗਣ ਕਾਰਣ ਜ਼ਖ਼ਮੀ ਹੋਏ ਲੋਕਾਂ ਵਿੱਚੋਂ ਇੱਕ ਪਰਿਵਾਰ ਦੇ 15 ਮੈਂਬਰ ਸ਼ਾਮਿਲ ਹਨ।
ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਇਆ ਟਰੈਕਟਰ: ਮ੍ਰਿਤਕ ਦੇ ਭਰਾ ਹਰਦੇਵ ਸਿੰਘ ਅਤੇ ਕੈਪਟਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸੰਗਤਸਰ ਦੇ ਮੇਲੇ ਦੀ ਸੇਵਾ ਚੱਲ ਰਹੀ ਹੈ, ਜਿਸ ਵਿਚ ਉਸ ਦਾ ਭਰਾ ਕਰਨੈਲ ਸਿੰਘ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਸਮੇਤ ਬਾਲਣ ਦੀ ਸੇਵਾ ਕਰਨ ਗਿਆ ਸੀ, ਜਦੋਂ ਉਹ ਪਿੰਡ ਵਡਾਲਾ ਤੋਂ ਸੰਗਤ ਸਮੇਤ ਟਰਾਲੀ ਵਿੱਚ ਸਵਾਰ ਹੋ ਕੇ ਆਇਆ ਤਾਂ ਵਾਪਸ ਜਾਂਦੇ ਸਮੇਂ ਖੇਤਾਂ ਦੇ ਕੋਲ ਹਾਈ ਵੋਲਟੇਜ ਤਾਰਾਂ ਡਿੱਗਣ ਕਾਰਨ ਉਸ ਦੀ ਟਰਾਲੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਈ। ਜਿਸ ਕਾਰਨ ਸਾਰੀ ਸੰਗਤ ਨੂੰ ਕਰੰਟ ਲੱਗ ਗਿਆ, ਡਰਾਈਵਰ ਨੇ ਕਿਸੇ ਤਰ੍ਹਾਂ ਟਰਾਲੀ ਨੂੰ ਤੇਜ਼ ਰਫ਼ਤਾਰ ਨਾਲ ਬਾਹਰ ਕੱਢਿਆ ਪਰ ਉਦੋਂ ਤੱਕ ਪਿੰਡ ਕਾਲੇ ਵਾਸੀ ਕਰਨੈਲ ਸਿੰਘ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
- Hookah bars in Punjab: ਮੋਗਾ 'ਚ ਬਿਨ੍ਹਾਂ ਮਨਜ਼ੂਰੀ ਤੋਂ ਚੋਰੀ ਚੱਲ ਰਿਹਾ ਸੀ ਹੁੱਕਾ-ਬਾਰ, ਪੁਲਿਸ ਨੇ ਮੈਨੇਜਸਰ ਸਣੇ ਕਾਬੂ ਕੀਤੇ ਹੁੱਕੇ
- ਹਲਕਾ ਮਜੀਠੇ ਦੇ ਇਲਾਕੇ 'ਚ ਲੋਕਾਂ ਦਾ ਸਾਹ ਲੈਣਾ ਹੋਇਆ ਮੁਸ਼ਕਲ, ਪਿਛਲੀਆਂ ਸਰਕਾਰਾਂ 'ਤੇ ਰੋਸ, ਮਾਨ ਸਰਕਾਰ ਤੋਂ ਅਪੀਲ
- ਦਿੜ੍ਹਬਾ 'ਚ ਸਬ-ਤਹਿਸੀਲ ਦਾ ਰੱਖਿਆ ਨੀਂਹ ਪੱਥਰ, ਸੀਐਮ ਮਾਨ ਨੇ ਕਿਹਾ- "ਨੀਅਤ ਸਾਫ਼ ਹੋਵੇ, ਖਜ਼ਾਨਾ ਖਾਲੀ ਨਹੀਂ ਹੁੰਦਾ"
ਬਿਜਲੀ ਵਿਭਾਗ ਦੀ ਲਾਪਰਵਾਹੀ: ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ 25 ਲੋਕਾਂ ਨੂੰ ਕਰੰਟ ਲੱਗਿਆ ਹੈ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਬਿਜਲੀ ਵਿਭਾਗ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਪੁਲਿਸ ਨੇ ਮ੍ਰਿਤਕ ਕਰਨੈਲ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਇਹ ਵੀ ਕਿਹਾ ਕਿ ਹਾਈਟੈਂਸ਼ਨ ਤਾਰਾਂ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਣ ਸੜਕ ਉੱਤੇ ਲਟਕ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਸ ਭਿਆਨਕ ਹਾਦਸੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਹੈ ਪਰ ਬਿਜਲੀ ਮਹਿਕਮੇ ਦੀ ਲਾਪਰਵਾਹੀ ਦੇ ਕਾਰਣ ਹੋਰ ਬੇਕਸੂਰਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਕਰੰਟ ਲੱਗਣ ਕਾਰਣ ਹਾਲੇ ਵੀ 15 ਦੇ ਕਰੀਬ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਪਰਿਵਾਰ ਨੇ ਮ੍ਰਿਤਕ ਕਰਨੈਲ ਸਿੰਘ ਦੇ ਪਰਿਵਾਰ ਦੀ ਮਦਦ ਕਰਨ ਲਈ ਸਰਕਾਰ ਨੂੰ ਮੰਗ ਕੀਤੀ ਹੈ।