ਅੰਮ੍ਰਿਤਸਰ: ਨਵਜੋਤ ਕੌਰ ਸਿੱਧੂ (Navjot Kaur Sidhu) ਵੱਲੋਂ ਆਪਣੇ ਪਤੀ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਨਵਜੋਤ ਕੌਰ ਸਿੱਧੂ ਨੇ ਅਕਾਲੀ ਦਲ ਤੇ ਜੰਮਕੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੂਰਾ ਗੱਠਜੋੜ ਸੀ ਜਿੰਨ੍ਹਾਂ ਨੇ ਪੰਜਾਬ ਨੂੰ ਰਲ ਕੇ ਲੁੱਟਿਆ। ਉਨ੍ਹਾਂ ਕਿਹਾ ਕਿ ਸਾਰੇ ਡਰੇ ਹੋਏ ਨੇ ਕਿਉਂਕਿ ਨਵਜੋਤ ਸਿੱਧੂ ਐਸਆਈਟੀ ਦੀ ਰਿਪੋਰਟ ਪਿੱਛੇ ਪਏ ਹੋਏ ਹਨ ਇਸ ਕਰਕੇ ਸਾਰੇ ਹੀ ਸਿੱਧੂ ਤੋਂ ਡਰ ਰਹੇ ਹਨ।
ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਬਿਕਰਮ ਮਜੀਠੀਆ ਦੇ ਨਾਲ ਕੰਪ੍ਰੋਮਾਈਜ਼ ਸੀ ਇਸੇ ਕਰਕੇ ਐਸਟੀਐਫ (STF) ਦੀ ਰਿਪੋਰਟ ਹਾਲੇ ਤੱਕ ਨਹੀਂ ਖੁੱਲ੍ਹੀ। ਉਨ੍ਹਾਂ ਕਿਹਾ ਕਿ ਪੰਜਾਬ ਸਕਾਰ ਐਸਟੀਐਫ ਦੀ ਰਿਪੋਰਟ ਜਨਤਕ ਕਰੇ ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਸੱਚ ਆ ਸਕੇ। ਉਨ੍ਹਾਂ ਕਿਹਾ ਕਿ ਸਿੱਧੂ ਇਸ ਕਰਕੇ ਹੀ ਲੜਾਈ ਲੜ ਰਹੇ ਹਨ ਕਿ ਰਿਪੋਰਟ ਜਨਤਕ ਹੋਵੇ। ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਹੈ ਕਿ ਜੋ ਨਸ਼ੇ ਨੂੰ ਲੈ ਕੇ ਰਿਪੋਰਟ ਹੈ ਉਹ ਉਨ੍ਹਾਂ ਵੱਲੋਂ ਪੜ੍ਹੀ ਗਈ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਰਿਪੋਰਟ ਦੇ ਵਿੱਚ ਕਿਸ-ਕਿਸ ਦਾ ਨਾਮ ਹੈ।
ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਨਵਜੋਤ ਸਿੱਧੂ ਦੇ ਕੱਲ੍ਹ ਵਾਲੇ ਬਿਆਨ ’ਤੇ ਜਿਸ ਵਿੱਚ ਉਨ੍ਹਾਂ ਕਿਹਾ ਸੀ ਮੈਂ ਮੁੱਖ ਮੰਤਰੀ ਬਣਾਉਣ ਦੇ ਵਿੱਚ ਸ਼ਾਮਿਲ ਨਹੀਂ ਸੀ ਉਸ ’ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਐਸਟੀਐਫ ਰਿਪੋਰਟ ਦੇ ਵਿੱਚ ਸਾਬਕਾ ਡੀਐਸਪੀ ਭੋਲਾ ਨੇ ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਸਿਰਫ ਛੋਟੇ ਮੋਟੇ ਹਾਂ ਤੁਸੀਂ ਮਗਰਮੱਛਾਂ ਨੂੰ ਜਾ ਕੇ ਫੜੋ ’ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਗਰਮੱਛ ਕੌਣ ਹਨ। ਸਿੱਧੂ ਸਿਰਫ ਤੇ ਸਿਰਫ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਹਨ ਇਸ ਕਰਕੇ ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਹੀ ਕੁਰਸੀ ਤੋਂ ਲਾਹਿਆ ਗਿਆ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਦਾ ਹੱਲ ਨਹੀਂ ਕੀਤਾ।
ਇਸ ਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਚੁਣਨ ਵਾਲੇ ਹੁਣ ਪੰਜਾਬ ਦੇ ਚਾਲੀ ਵਿਧਾਇਕ ਕਿਉਂ ਨਹੀਂ ਬੋਲੇ ਕਿ ਐਸਟੀਐਫ ਦੀ ਰਿਪੋਰਟ ਜਨਤਕ ਹੋਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੇਲੇ ਇਨ੍ਹਾਂ ਵਿਧਾਇਕਾਂ ਨੇ ਬਗਾਵਤ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਨਹੀਂ ਕਹਿ ਰਿਹਾ ਕਿ ਕਿਸੇ ਇੱਕ ਨੂੰ ਉਨ੍ਹਾਂ ਦੇ ਚਾਹੁਣ ਵਾਲੇ ਨੂੰ ਏਜੀ ਲਗਾਇਆ ਜਾਵੇ ਅਤੇ ਡੀਜੀਪੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚੋਂ ਇਨ੍ਹਾਂ ਨੂੰ ਕੋਈ ਸਾਫ਼ ਸੁਥਰਾ ਬੰਦਾ ਕਿਉਂ ਨਹੀਂ ਮਿਲ ਰਿਹਾ ਹੈ ਜਿਸਨੂੰ ਏਜੀ ਬਣਾਇਆ ਜਾਵੇ।
ਐਸਟੀਐਫ ਦੀ ਰਿਪੋਰਟ ਮੈਂ ਪਹਿਲਾਂ ਹੀ ਪੜ੍ਹ ਚੁੱਕੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਕੋਲ ਆਈ ਸੀ ਉਨ੍ਹਾਂ ਨੇ ਰਿਪੋਰਟ ਜਾਣ ਬੁੱਝ ਕੇ ਨਹੀਂ ਖੋਲ੍ਹੀ। ਬਰਗਾੜੀ ਮਸਲੇ ਦੇ ਵਿੱਚ ਛੇ ਮਹੀਨੇ ਬਾਅਦ ਹਾਈਕੋਰਟ ਦੇ ਕਹਿਣ ’ਤੇ ਚਾਰਜਸ਼ੀਟ ਦਾਖਲ ਕੀਤੀ ਗਈ ਇਹੀ ਮੁੱਦਿਆਂ ਕਰਕੇ ਹੀ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਲੜਾਈ ਹੈ।ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਾਫ ਕਰ ਚੁੱਕੇ ਹਨ ਕਿ ਸਰਕਾਰ ਵੱਲੋਂ ਚੁਣੇ ਏਜੀ ਰਹਿਣਗੇ ਜਾਂ ਫਿਰ ਕਾਂਗਰਸ ਪ੍ਰਧਾਨ।
ਇਸਦੇ ਨਾਲ ਹੀ ਨਵਜੋਤ ਕੌਰ ਸਿੱਧੂ ਨੇ ਅਰੂਸਾ ਮਸਲੇ ਨੂੰ ਲੈ ਕੇ ਅਕਾਲੀ ਦਲ ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸਮੇਂ ਅਰੂਸਾ ਪੰਜਾਬ ਆਉਂਦੀ ਸੀ ਤਾਂ ਉਸ ਸਮੇਂ ਉੁਨ੍ਹਾਂ ਵੱਲੋਂ ਅਜਿਹੇ ਸਵਾਲ ਕਿਉਂ ਨਹੀਂ ਚੁੱਕੇ ਗਏ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਦਿੱਲੀ ਕਮੇਟੀ ਦਾ ਅਹਿਮ ਉਪਰਾਲਾ