ਅੰਮ੍ਰਿਤਸਰ: ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰੈੱਸ ਵਾਰਤਾ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2018 ਵਿੱਚ ਵਾਪਰੇ ਰੇਲ ਹਾਦਸੇ ਦੌਰਾਨ ਪੀੜਤ ਪਰਿਵਾਰਾਂ ਨੂੰ ਉਸੇ ਸਮੇਂ ਨੌਕਰੀਆਂ ਦੇ ਦੇਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ 2 ਸਾਲਾਂ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਨਾ ਦੇ ਕੇ ਸਿਰਫ਼ ਉਨ੍ਹਾਂ ਨੂੰ ਇੱਕ ਲਾਰਾ ਲਾ ਦਿੱਤਾ ਹੈ ਕਿ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ।
ਇਸ ਸਬੰਧੀ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪਹਿਲੇ ਚਾਰ ਬਜਟ ਪੇਸ਼ ਕਰਕੇ ਆਮ ਜਨਤਾ ਨੂੰ ਕੁੱਝ ਹਾਸਲ ਨਹੀਂ ਹੋਇਆ। ਇਸੇ ਤਰ੍ਹਾਂ ਹੀ ਇਹ ਪੰਜਵਾਂ ਬਜਟ ਵੀ ਆਮ ਜਨਤਾ ਨੂੰ ਕੁੱਝ ਵੀ ਹਾਸਲ ਨਹੀਂ ਹੋਣ ਦੇਵੇਗਾ।
ਬੀਬੀ ਜਗੀਰ ਕੌਰ ਨੇ ਬੋਲਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਫੜ੍ਹ ਕੇ ਝੂਠੀ ਸਹੁੰ ਖਾਧੀ ਸੀ ਕਿ ਹਰ ਪਰਿਵਾਰ ਨੂੰ ਨੌਕਰੀ ਦੇਵਾਂਗੇ, ਪਰ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਲੋਕਾਂ ਨੂੰ ਖ਼ੁਦ ਸੋਚਣਾ ਚਾਹੀਦਾ ਕਿ ਅਜਿਹੇ ਝੂਠੇ ਵਾਅਦਿਆਂ ਤੋਂ ਕਿਸ ਤਰ੍ਹਾਂ ਬਚਣ, ਕਿਉਂਕਿ ਇਹ ਇਸ ਸਾਲ ਦੇ ਬਜਟ ਵਿੱਚ ਵੀ ਬਹੁਤ ਕੁੱਝ ਐਲਾਨ ਕਰਨਗੇ।
ਇਹ ਵੀ ਪੜ੍ਹੋ: ਬਜਟ ਇਜਲਾਸ 2021-22: ਸਦਨ ਦੀ ਕਾਰਵਾਈ ਭਲਕੇ ਤੱਕ ਮੁਲਤਵੀ