ETV Bharat / state

ਬੇਅਦਬੀ ਮਾਮਲਾ: ਮੈਂ ਦਿਵਾਉਣਾ ਸੀ ਇਨਸਾਫ਼ ਪਰ ਕਾਂਗਰਸੀਆਂ ਨੇ ਕੀਤਾ ਇਨਸਾਫ਼ ਦਾ ਕਤਲ: ਕੁੰਵਰ ਵਿਜੈ ਪ੍ਰਤਾਪ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਦੇਣੀਆਂ ਸੀ ਪਰ ਕਾਂਗਰਸੀਆਂ ਨੇ ਹੀ ਇਨਸਾਫ ਦਾ ਕਤਲ ਕੀਤਾ ਹੈ।

ਬੇਅਦਬੀ ਮਾਮਲਾ: ਮੈਂ ਦਿਵਾਉਣਾ ਸੀ ਇਨਸਾਫ਼ ਪਰ ਕਾਂਗਰਸੀਆਂ ਨੇ ਕੀਤਾ ਇਨਸਾਫ਼ ਦਾ ਕਤਲ: ਕੁੰਵਰ ਵਿਜੈ ਪ੍ਰਤਾਪ

author img

By

Published : Sep 22, 2021, 7:42 PM IST

ਅੰਮ੍ਰਿਤਸਰ: ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਬਿਆਨ ਦਿੱਤਾ ਗਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਣਗੇ। ਇਸ ਤੇ ਹੁਣ ਆਮ ਆਦਮੀ ਪਾਰਟੀ (Aam Aadmi Party) 'ਚ ਸ਼ਾਮਿਲ ਹੋਏ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ (IG Kunwar Vijay Partap Singh) ਨੇ ਇੱਕ ਵੱਡਾ ਖੁਲਾਸਾ ਕੀਤਾ ਹੈ

ਕੁੰਵਰ ਵਿਜੈ ਪ੍ਰਤਾਪ ਸਿੰਘ (IG Kunwar Vijay Partap Singh) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Guru Granth Sahib Ji) ਦੇ ਮਾਮਲੇ 'ਤੇ ਉਨ੍ਹਾਂ ਨੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਦੇਣੀਆਂ ਸੀ ਪਰ ਕਾਂਗਰਸੀਆਂ ਨੇ ਹੀ ਇਨਸਾਫ ਦਾ ਕਤਲ ਕੀਤਾ ਹੈ।

ਬੇਅਦਬੀ ਮਾਮਲਾ: ਮੈਂ ਦਿਵਾਉਣਾ ਸੀ ਇਨਸਾਫ਼ ਪਰ ਕਾਂਗਰਸੀਆਂ ਨੇ ਕੀਤਾ ਇਨਸਾਫ਼ ਦਾ ਕਤਲ: ਕੁੰਵਰ ਵਿਜੈ ਪ੍ਰਤਾਪ

ਉਨ੍ਹਾਂ ਕਿਹਾ ਕਿ ਜਦੋਂ ਉਹ ਸਿੱਟ ਦਾ ਹਿੱਸਾ ਬਣ ਕੇ ਇਸ ਕੇਸ ਦੀ ਪੈਰਵੀ ਕਰ ਰਹੇ ਸਨ ਤਾਂ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਂਗਰਸੀਆਂ 'ਤੇ ਅਕਾਲੀਆਂ ਦਾ ਲੁਕਿਆ ਹੋਇਆ ਗੱਠਜੋੜ ਹੈ ਜੋ ਕਿ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦੇ ਪਾ ਰਿਹਾ, ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਹੈ।

ਇਸਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਸਿੰਘ (Kunwar Vijay Partap Singh) ਨੇ ਕਿਹਾ ਕਿ ਮੈਂ ਅਜੇ ਨੌਕਰੀ ਹੋਰ ਕਰਨਾ ਚਾਹੁੰਦਾ ਸੀ। ਮੇਰੀ 9 ਸਾਲ ਦੀ ਨੌਕਰੀ ਅਜੇ ਹੋਰ ਬਾਕੀ ਸੀ ਪਰ ਕਾਂਗਰਸੀਆਂ 'ਤੇ ਅਕਾਲੀਆਂ ਦੇ ਦਬਾਅ ਕਰਕੇ ਹੀ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਹੁਣ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅਸਲ 'ਚ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੁੰਦੇ ਹਨ ਤਾਂ ਮੇਰੇ ਵੱਲੋਂ ਬਣਾਈ ਰਿਪੋਰਟ ਨੂੰ ਅੱਗੇ ਜਾਰੀ ਰੱਖਣ, ਨਹੀਂ ਤਾਂ ਮੈਂ ਸਮਝਾਂਗਾ ਕਿ ਜਿਸ ਤਰ੍ਹਾਂ ਪਹਿਲਾਂ ਕਾਂਗਰਸੀਆਂ ਨੇ ਇਨਸਾਫ਼ ਦਾ ਕਤਲ ਕੀਤਾ ਇਸੇ ਤਰ੍ਹਾਂ ਹੁਣ ਫਿਰ ਦੁਬਾਰਾ ਕਾਂਗਰਸੀ ਉਸੇ ਇਨਸਾਫ਼ ਦਾ ਦੁਬਾਰਾ ਕਤਲ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਦੇ ਬਾਹਰ ਕੁਝ ਸਿੱਖ ਜਥੇਬੰਦੀਆਂ ਵੱਲੋਂ ਗੋਲਡ ਮੈਡਲ (Gold Medal) ਨਾਲ ਸਨਮਾਨਿਤ ਕੀਤਾ ਸੀ ਤਾਂ ਉਸੇ ਵੇਲੇ ਹੀ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਹੁਣ ਉਹ ਇਨ੍ਹਾਂ ਦੇ ਖ਼ਿਲਾਫ਼ ਜੰਗ ਲੜਨਗੇ ਅਤੇ ਉਨ੍ਹਾਂ ਨੇ ਦੋਨਾਂ ਪਾਰਟੀਆਂ ਨਾਲ ਜੰਗ ਲੜਨ ਲਈ ਆਮ ਆਦਮੀ ਪਾਰਟੀ (Aam Aadmi Party) ਦਾ ਪਲੇਟਫਾਰਮ ਚੁਣ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਅਸੀਂ ਇਨ੍ਹਾਂ ਦਾ ਸਫ਼ਾਇਆ ਨਹੀਂ ਕਰਦੇ ਓਨੀ ਦੇਰ ਤੱਕ ਅਸੀਂ ਪੌਲਿਟਿਕਸ ਨਹੀਂ ਬਣਾਂਗੇ।

ਇਹ ਵੀ ਪੜ੍ਹੋ: ਬੇਅਦਬੀ ਮਾਮਲੇ ‘ਤੇ ਕੁੰਵਰ ਵਿਜੈ ਪ੍ਰਤਾਪ ਨੇ ਕੀਤਾ ਹੁਣ ਵੱਡਾ ਖੁਲਾਸਾ !

ETV Bharat Logo

Copyright © 2025 Ushodaya Enterprises Pvt. Ltd., All Rights Reserved.