ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਤੇ ਥਾਣਾ ਜੰਡਿਆਲਾ ਦੇ ਪਿੰਡ ਜਲਾਲਉਸਮਾ ਵਿੱਚ ਪਤੀ ਵੱਲੋਂ ਬੇਰਹਿਮੀ ਨਾਲ ਪਤਨੀ ਦਾ ਕਥਿਤ ਤੌਰ 'ਤੇ ਕਤਲ ਕਰ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਮ੍ਰਿਤਕਾਂ ਦੀ ਦੇਹ ਨੂੰ ਬਰਾਮਦ ਕਰ ਲਿਆ ਹੈ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਧਰ ਮ੍ਰਿਤਕ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਸਦੀ ਕੁੜੀ ਨੇ ਕਥਿਤ ਆਰੋਪੀ ਕੈਪਟਨ ਸਿੰਘ ਨਾਲ 1 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਕੁਝ ਮਹੀਨਿਆਂ ਬਾਅਦ ਹੀ ਇਹਨਾਂ ਦਾ ਤਲਾਕ ਵੀ ਹੋ ਗਿਆ ਸੀ। ਉਸਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਕੀ ਇਹ ਦਬਾਰਾ ਇੱਕ ਦੂਜੇ ਨੂੰ ਕਦੋਂ ਮਿਲੇ ਤਾਂ ਕਦੋਂ ਵਿਆਹ ਕਰਵਾਇਆ ਸੀ।
ਮ੍ਰਿਤਕ ਮਨਦੀਪ ਕੌਰ ਦੀ ਮਾਤਾ ਨੇ ਕਥਿਤ ਆਰੋਪੀ ਕੈਪਟਨ ਸਿੰਘ ਤੇ ਮਨਦੀਪ ਕੌਰ ਨੂੰ ਕਤਲ ਕਰਨ ਦਾ ਆਰੋਪ ਲਾਇਆ ਹੈ, ਪਰ ਦੂਜੀ ਪਾਸੋਂ ਪਰਿਵਾਰ ਵੱਲੋਂ ਮ੍ਰਿਤਕ ਲੜਕੀ ਵੱਲੋਂ ਫਾਹਾ ਲੈਣ ਦੀ ਗੱਲ ਕਹੀ ਜਾ ਰਹੀ ਹੈ। ਪਰ ਅਜੇ ਤੱਕ ਇਹ ਬੁਝਾਰਤ ਬਣੀ ਹੋਈ ਹੈ ਕਿ ਸੱਚ ਵਿੱਚ ਲੜਕੀ ਨੇ ਫਾਹ ਲਿਆ ਹੈ ਜਾਂ ਉਸਦਾ ਕਤਲ ਹੋਇਆ ਹੈ, ਇਹ ਤਾਂ ਪੁਲਿਸ ਦੀ ਤਫ਼ਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ।
ਇਸ ਗੱਲਬਾਤ ਦੌਰਾਨ ਡੀ.ਐਸ.ਪੀ ਜੰਡਿਆਲਾ ਸੁਖਵਿੰਦਰ ਪਾਲ ਸਿੰਘ ਨੇ ਕਿਹਾ ਕਿ ਇੱਕ ਮ੍ਰਿਤਕ ਲੜਕੀ ਦੀ ਮਾਤਾ ਵੱਲੋਂ ਸ਼ਿਕਾਇਤ ਆਈ ਸੀ, ਕਿ ਉਸਦੀ ਲੜਕੀ ਮਨਦੀਪ ਕੌਰ ਜਲਾਲਉਸਮਾ ਵਿਖੇ ਆਪਣੇ ਪਤੀ ਨਾਲ ਰਹਿੰਦੀ ਹੈ, ਜਿੰਨ੍ਹਾਂ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹੈ ਅਤੇ ਹੁਣ ਵੀ ਉਨ੍ਹਾਂ ਦਾ ਲੜਾਈ ਝਗੜਾ ਹੋ ਰਿਹਾ ਸੀ, ਜਿਹਨਾਂ ਨੂੰ ਉਹ ਸਮਝਾ ਕੇ ਚਲੇ ਗਏ। ਜਿਸ ਤੋਂ ਬਾਅਦ ਅੱਜ ਜਦੋਂ ਉਨ੍ਹਾਂ ਪਿੰਡ ਆ ਕੇ ਦੇਖਿਆ ਤਾਂ ਉਨ੍ਹਾਂ ਆਪਣੇ ਜਵਾਈ ਕੋਲੋਂ ਪੁੱਛਿਆ ਕਿ ਮਨਦੀਪ ਕਿੱਥੇ ਹੈ ਅਤੇ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਅੱਖ ਬਚਾ ਕੇ ਭੱਜਣ ਦੀ ਕੋਸ਼ਿਸ਼ ਵਿੱਚ ਸੀ।
ਜਿਸ ਤੋਂ ਬਾਅਦ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ 'ਤੇ ਟੀਮਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਪਰਚਾ ਦਰਜ ਕਰ ਕਥਿਤ ਆਰੋਪੀ ਨੂੰ ਫੜਣ ਲਈ ਪਿੰਡ ਵਾਸੀਆਂ ਦੀ ਮਦਦ ਨਾਲ ਕਾਬੂ ਕਰ ਪੁੱਛਗਿੱਛ ਕਰਨ 'ਤੇ ਕਥਿੱਤ ਆਰੋੋਪੀ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਲਾਸ਼ ਨੂੰ ਟਿਕਾਣੇ ਲਾਉਣਾ ਸੀ।
ਪਰ ਮ੍ਰਿਤਕ ਲੜਕੀ ਦੀ ਮਾਂ ਮੌਕੇ 'ਤੇ ਆ ਗਈ, ਜਿਸ ਕਾਰਣ ਮੈਂ ਡਰ ਕੇ ਖਿਸਕ ਗਿਆ ਹਾਂ, ਜਿਸ ਤੋਂ ਬਾਅਦ ਕਥਿੱਤ ਆਰੋਪੀ ਦੀ ਨਿਸ਼ਾਨਦੇਹੀ 'ਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਘਰ ਵਿੱਚੋਂ ਰੂੜੀ ਹੇਠੋਂ ਲਾਸ਼ ਬਰਾਮਦ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਘਰੇਲੂ ਕਲੇਸ਼ ਕਾਰਨ ਹੀ ਘਟਨਾ ਵਾਪਰੀ ਹੈ ਤੇ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜੋ:- MHA ਨੇ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਅੱਤਵਾਦੀ ਐਲਾਨਿਆ