ਅੰਮ੍ਰਿਤਸਰ: ਹਰਗੋਬਿੰਦਪੁਰ ਮਾਰਗ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮੰਡੀਲਾ ਨਜ਼ਦੀਕ ਦਰਦਨਾਕ ਸੜਕ ਹਾਦਸਾ ਹੋਇਆ। ਇਹ ਸੜਕ ਹਾਦਸਾ ਤੇਜ਼ ਰਫਤਾਰ ਨਾਲ ਆ ਰਹੀ ਕਾਰ ਦੇ ਕਾਰਨ ਹੋਇਆ। ਉਥੇ ਹੀ ਇਸ ਹਾਦਸੇ ਵਿਚ ਕੰਮ 'ਤੇ ਜਾਣ ਲਈ ਸੜਕ ਕਿਨਾਰੇ ਬੱਸ ਦੀ ਉਡੀਕ ਕਰ ਰਹੀ ਇਕ ਔਰਤ ਨੂੰ ਗੱਡੀ ਨੇ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਜਿਸ ਦੇ ਚਲਦੇ ਉਕਤ ਔਰਤ ਗੁਰਪ੍ਰੀਤ ਕੌਰ ਦੀ ਸੜਕ ਹਾਦਸੇ ਵਿਚ ਸਿਰ 'ਤੇ ਸੱਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ।
ਤੇਜ਼ ਰਫਤਾਰ ਕਾਰ ਕਾਰਨ ਦੋ ਵਾਰ ਹੋਇਆ ਹਾਦਸਾ: ਉਥੇ ਹੀ ਇਸ ਤੋਂ ਪਹਿਲਾਂ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਮੋਟਰਸਾਈਕਲ ਵਿੱਚ ਵੱਜੀ ਸੀ। ਜਦਕਿ ਮੋਟਰਸਾਈਕਲ ਸਵਾਰ ਇਕ ਔਰਤ ਸਮੇਤ ਤਿੰਨ ਲੋਕ ਜਖ਼ਮੀ ਹੋ ਗਏ ਸਨ। ਮੁੜ ਗੱਡੀ ਨੇ ਸੜਕ ਕਿਨਾਰੇ ਖੜੀ ਔਰਤ ਨੂੰ ਚਪੇਟ ਵਿਚ ਲਿਆ। ਖੁਦ ਵੀ ਕਾਰ ਸੜਕ ਤੋਂ ਖੇਤਾਂ ਵਿਚ ਜਾ ਫਸੀ, ਕਾਰ ਡਰਾਈਵਰ ਕਾਰ ਛੱਡ ਫਰਾਰ ਹੋ ਗਿਆ।
ਹਾਦਸੇ ਦੀ ਜਾਂਚ ਕਰ ਰਹੀ ਪੁਲਿਸ: ਜਦਕਿ ਇਸ ਹਾਦਸੇ ਵਿਚ ਔਰਤ ਗੁਰਪ੍ਰੀਤ ਕੌਰ ਦੀ ਮੌਕੇ ਉਤੇ ਮੌਤ ਗਈ ਹੈ। ਪੁਲਿਸ ਥਾਣਾ ਘੋਮਾਨ ਦੀ ਪੁਲਿਸ ਪਾਰਟੀ ਨੇ ਹਾਦਸੇ ਦੀ ਸੂਚਨਾ ਮਿਲਦੇ ਮੌਕੇ ਉਤੇ ਪਹੁੰਚੀ। ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦਕਿ ਪੁਲਿਸ ਅਧਕਾਰੀ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਹੈ।
ਕਾਰ ਚਾਲਕ ਮੌਕੇ ਤੋਂ ਫਰਾਰ: ਮ੍ਰਿਤਕ ਦੇ ਪਤੀ ਸਤਨਾਮ ਸਿੰਘ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਪੁਲਿਸ ਮੁਤਾਬਿਕ ਜੋ ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਲੋਕ ਜਖਮੀ ਹੋਏ ਹਨ। ਉਹਨਾਂ ਦਾ ਇਲਾਜ ਇਕ ਨਿੱਜੀ ਹਸਪਤਾਲ ਵਿਚ ਚਲ ਰਿਹਾ ਹੈ। ਉਹਨਾਂ ਦੇ ਵੀ ਬਿਆਨ ਦਰਜ ਕੀਤੇ ਜਾਣਗੇ ਜਦਕਿ ਕਾਰ ਚਲਾਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:- SGPC deny helmet for sikh troops: ਸਿੱਖ ਫੌਜੀਆਂ ਦੇ ਹੈਲਮੇਟ ਦੀ ਤਜਵੀਜ਼ ਨੂੰ ਸ਼੍ਰੋਮਣੀ ਕਮੇਟੀ ਨੇ ਪੂਰਨ ਤੌਰ 'ਤੇ ਕੀਤਾ ਰੱਦ