ਅੰਮ੍ਰਿਤਸਰ: ਪਾਕਿਸਤਾਨ ਦੇ ਲਾਹੌਰ ਪਿੰਡ ਤਾਣਾ ਦਾ ਰਹਿਣ ਵਾਲਾ ਰਜਾ ਅਲੀ ਜੋ ਕਿ ਸਾਲ 2017 'ਚ ਗਲਤੀ ਨਾਲ ਘੁੰਮਦੇ ਹੋਏ ਬਾਰਡਰ ਲੰਘ ਭਾਰਤ ਸੀਮਾ 'ਚ ਦਾਖਿਲ ਹੋ ਗਿਆ ਸੀ। ਜਿਸ ਨੂੰ ਥਾਣਾ ਵਲਟੋਹਾ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਜੇਲ੍ਹ 'ਚ ਭੇਜਿਆ ਗਿਆ ਸੀ। ਜਿਸਦੀ ਸਜਾ ਪੂਰੀ ਹੋਣ ਤੋਂ ਬਾਅਦ ਤਕਰੀਬਨ ਚਾਰ ਸਾਲ ਬਾਅਦ ਅਟਾਰੀ ਵਾਹਗਾ ਸਰਹੱਦ ਰਾਹੀ ਉਸਦੇ ਮੁਲਕ ਪਾਕਿਸਤਾ ਵਾਪਿਸ ਭੇਜਿਆ ਗਿਆ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਅਟਾਰੀ ਵਾਹਗਾ ਸਰਹੱਦ ਦੇ ਪਰੋਟੌਕੌਲ ਅਧਿਕਾਰੀ ਅਰੁਣ ਕੁਮਾਰ ਨੇ ਦੱਸਿਆ ਕਿ ਪਾਕਿਸਤਾਨ ਦੇ ਲਾਹੌਰ ਪਿੰਡ ਤਾਣਾ ਦਾ ਰਹਿਣ ਵਾਲਾ ਰਜਾ ਅਲੀ ਸਾਲ 2017 'ਚ ਗਲਤੀ ਨਾਲ ਭਾਰਤ ਸੀਮਾ 'ਚ ਦਾਖਿਲ ਹੋ ਗਿਆ ਸੀ। ਜੋ ਤਕਰੀਬਨ ਚਾਰ ਸਾਲ ਦੀ ਆਪਣੀ ਸਜਾ ਤੋਂ ਬਾਅਦ ਪਾਕਿਸਤਾਨ ਪਰਤ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਦੂਜਾ ਸਾਥੀ ਹਾਈਕੋਰਟ ਵਲੋਂ ਕੁਝ ਕਾਰਨਾਂ ਕਾਰਨ ਨਹੀ ਜਾ ਪਾ ਰਿਹਾ, ਜਿਸਦਾ ਨਾਮ ਮੁਹੰਮਦ ਰਮਜਾਨ ਹੈ। ਜਿਸ ਦਾ ਸਰਕਾਰੀ ਆਦੇਸ਼ਾਂ ਤੋਂ ਬਾਅਦ ਹੀ ਜਾਣਾ ਸੰਭਵ ਹੋਏਗਾ।
ਇਸ ਸੰਬਧੀ ਗੱਲਬਾਤ ਕਰਦਿਆਂ ਰਜਾ ਅਲੀ ਨੇ ਦੱਸਿਆ ਕਿ ਉਹ ਗਲਤੀ ਨਾਲ ਬਾਰਡਰ ਲੰਘ ਆਇਆ ਸੀ। ਉਸ ਨੇ ਦੱਸਿਆ ਕਿ ਉਹ ਪਾਕਿਸਤਾਨ 'ਚ ਕੰਬਲ ਵੇਚਣ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਸਦੇ ਪਰਿਵਾਰ 'ਚ ਮਾਤਾ-ਪਿਤਾ ਅਤੇ ਭੈਣ ਭਾਈ ਹਨ। ਰਜਾ ਅਲੀ ਨੇ ਦੱਸਿਆ ਕਿ ਵਤਨ ਵਾਪਸੀ 'ਤੇ ਉਹ ਬਹੁਤ ਖੁਸ਼ ਹੈ।
ਇਹ ਵੀ ਪੜ੍ਹੋ:ਪੰਜਾਬ ਯੂਨੀਵਰਸਿਟੀ ਨੇ ਪੇਪਰ ਦੇ ਨਾਮ 'ਤੇ ਡਕਾਰੇ ਕਰੋੜਾਂ ਰੁਪਏ, ਹੁਣ ਹੋਇਆ ਵੱਡਾ ਖੁਲਾਸਾ