ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਸਵੇਰ ਤੋਂ ਪੈ ਰਹੀ ਗਰਮੀ ਦੇ ਨਾਲ ਜਿੱਥੇ ਲੋਕਾਂ ਦਾ ਕਾਫੀ ਬੁਰਾ ਹਾਲ ਸੀ, ਪਰ ਉਥੇ ਹੀ ਬਾਅਦ ਦੁਪਹਿਰ ਬਾਰਿਸ਼ ਤੇ ਗੜੇ ਪੈਣ ਦੇ ਨਾਲ ਲੋਕਾਂ ਨੂੰ ਰਾਹਤ ਮਹਿਸੂਸ ਹੋਈ। ਉੱਥੇ ਹੀ ਇਸ ਬਾਰਿਸ਼ ਦੇ ਨਾਲ ਕਾਫੀ ਤੇਜ਼ ਹਨੇਰੀ ਵੀ ਆਈ, ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ। ਹਨੇਰੀ ਇੰਨੀ ਤੇਜ਼ ਸੀ ਕਿ ਦਰੱਖਤ ਵੀ ਜੜ੍ਹੋਂ ਪੱਟੇ ਗਏ ਤੇ ਕਈ ਦਰਖਤ ਟੁੱਟ ਕੇ ਸੜਕਾਂ ਉਤੇ ਡਿੱਗ ਪਏ, ਜਿਸ ਨਾਲ ਬਿਜਲੀ ਅਤੇ ਟੈਲੀਫੋਨ ਵਿਭਾਗ ਦਾ ਕਾਫੀ ਨੁਕਸਾਨ ਹੋਇਆ।
ਕਾਰ ਉਤੇ ਡਿੱਗਾ ਦਰੱਖਤ : ਉਥੇ ਹੀ ਇਹ ਦਰੱਖਤ ਟੁੱਟ ਕੇ ਡਿਗਣ ਦੇ ਨਾਲ ਸੜਕਾਂ ਉੱਤੇ ਖੜੀਆਂ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ। ਅੰਮ੍ਰਿਤਸਰ ਦੇ ਕੋਰਟ ਰੋਡ ਵਿਖੇ ਗੱਡੀਆਂ ਉਤੇ ਦਰਖਤ ਡਿੱਗਣ ਦੇ ਨਾਲ ਕਈ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ, ਹਾਲਾਂਕਿ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਮੌਕੇ ਗੱਲਬਾਤ ਕਰਦੇ ਹੋਏ ਇਕ ਗੱਡੀ ਦੇ ਮਾਲਿਕ ਨੇ ਦੱਸਿਆ ਕਿ ਕੀ ਇਕ ਦਰਖਤ ਜੜੋਂ ਉਖੜ ਕੇ ਉਨ੍ਹਾਂ ਦੀ ਗੱਡੀ ਉਤੇ ਆਣ ਡਿੱਗ ਪਿਆ। ਇਸ ਹਾਦਸੇ ਵਿੱਚ ਵਿਅਕਤੀ ਦੀ ਗੱਡੀ ਕਾਫ਼ੀ ਹਾਦਸਾਗ੍ਰਸਤ ਹੋ ਗਈ। ਕਾਰ ਮਾਲਕ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਉਥੇ ਹੀ ਮੌਕੇ ਉਤੇ ਟਰੈਫਿਕ ਅਧਿਕਾਰੀ ਪੁੱਜੇ ਤੇ ਉਨ੍ਹਾਂ ਵਲੋਂ ਰਸਤਾ ਸਾਫ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੈਫਿਕ ਅਧਿਕਾਰੀ ਨੇ ਕਿਹਾ ਕਾਫੀ ਤੇਜ਼ ਤੂਫ਼ਾਨ ਤੇ ਬਾਰਿਸ਼ ਦੇ ਨਾਲ ਦਰੱਖਤ ਹੀ ਜੜ੍ਹੋਂ ਪੁੱਟੇ ਗਏ ਹਨ। ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਹਨ ਤੇ ਦਰੱਖਤ ਡਿੱਗਣ ਨਾਲ ਗੱਡੀ ਹੇਠਾਂ ਆ ਗਈ ਹੈ। ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- Gangster Lawrence Bishnoi: ਰਾਤ ਇੱਕ ਵਜੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਛੱਡ ਗਈ ਦਿੱਲੀ ਪੁਲਿਸ
- Save Environment: ਪਿੰਡ ਬੱਲ੍ਹੋ ਨੇ ਕਰਵਾਈ ਬੱਲ੍ਹੇ-ਬੱਲ੍ਹੇ, ਜਿੱਥੇ ਚੱਲੇ ਵਾਤਾਵਰਨ ਨੂੰ ਬਚਾਉਣ ਦੀ ਅਨੌਖੀ ਮੁਹਿੰਮ
- ਪੰਚਾਇਤ ਮੰਤਰੀ ਨੇ ਸਭ ਤੋਂ ਵੱਡੇ 850 ਏਕੜ ਰਕਬੇ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ
ਕਪੂਰਥਲਾ ਵਿੱਚ ਵੀ ਝੱਖੜ : ਕਪੂਰਥਲਾ 'ਚ ਬੁੱਧਵਾਰ ਸ਼ਾਮ ਨੂੰ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ, ਜਿਸ ਕਾਰਨ ਨਕੋਦਰ ਰੋਡ ’ਤੇ ਪਿੰਡ ਰਾਜਾਪੁਰ ਨੇੜੇ ਸੜਕ ਕੰਢੇ ਕਈ ਦਰੱਖਤ ਡਿੱਗ ਗਏ, ਜਿਸ ਕਾਰਨ ਕਪੂਰਥਲਾ ਤੋਂ ਕਾਲਾ ਸੰਘਿਆ-ਨਕੋਦਰ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦਰੱਖਤ ਡਿੱਗਣ ਕਾਰਨ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ। ਹਾਲਾਂਕਿ ਦਰੱਖਤ ਡਿੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਸ ਦੇ ਨਾਲ ਹੀ ਬਰਸਾਤ ਕਾਰਨ ਕਈ ਥਾਵਾਂ ’ਤੇ ਪਾਣੀ ਵੀ ਸੜਕ ’ਤੇ ਖੜ੍ਹਾ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਜਾਪੁਰ ਮੋੜ ਤੋਂ ਪਿੰਡ ਨੱਥੂ ਚਾਹਲ ਨੂੰ ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਸੜਕ 'ਤੇ ਡਿੱਗੇ ਦਰੱਖਤਾਂ ਦੇ ਵਿਚਕਾਰ ਕਈ ਵੱਡੇ ਵਾਹਨ ਅਤੇ ਵਾਹਨ ਫਸ ਗਏ। ਜਿਸ ਦਾ ਇੱਥੇ ਜਾਣਾ ਹੁਣ ਅਸੰਭਵ ਹੋ ਗਿਆ ਹੈ। ਲੋਕ ਇੱਥੋਂ ਦਰਖਤ ਹਟਣ ਦੀ ਉਡੀਕ ਕਰ ਰਹੇ ਹਨ। ਉਹ ਦਰੱਖਤ ਹਟਾਏ ਜਾਣ ਤੋਂ ਬਾਅਦ ਹੀ ਇੱਥੋਂ ਅੱਗੇ ਜਾ ਸਕਦਾ ਹੈ।