ਅੰਮ੍ਰਿਤਸਰ: ਜਿਵੇ-ਜਿਵੇ ਤਿਉਹਾਰਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਉਸੇ ਤਰ੍ਹਾਂ ਹੀ ਸਿਹਤ ਵਿਭਾਗ ਵੱਲੋਂ ਮਿਲਾਵਟਖੋਰੀ ਕਰਨ ਵਾਲੇ ਲੋਕਾ ’ਤੇ ਨਕੇਲ ਕੱਸਣ ਲੱਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੇ ਬੱਸ ਸਟੈਂਡ ਉੱਤੇ ਇਕ ਬੀਕਾਨੇਰ ਰਾਜਸਥਾਨ ਤੋਂ ਆਈ ਬੱਸ ਵਿੱਚੋ 8 ਕੁਇੰਟਲ ਮਿਲਾਵਟੀ ਖੋਇਆ ਬਰਾਮਦ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਗੁਪਤ ਸੁਚਨਾ ਦੇ ਆਧਾਰ ’ਤੇ ਬੀਤੇ ਦਸ ਦਿਨ ਤੌਂ ਰੇਕੀ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦੇ ਬੀਕਾਨੇਰ ਰਾਜਸਥਾਨ ਤੋਂ ਆਈ ਇਕ ਬੱਸ ਦੀ ਛੱਤ ’ਤੇ ਰੱਖਿਆ 8 ਕੁਇੰਟਲ ਮਿਲਾਵਟੀ ਖੋਇਆ ਬਰਾਮਦ ਕੀਤਾ ਗਿਆ। ਜਿਸ ਵਿੱਚ ਖੋਏ ਵੱਡੀ ਗਿਣਤੀ ਵਿਚ ਚੀਨੀ ਦੀ ਮਿਲਾਵਟ ਕੀਤੀ ਹੋਈ ਸੀ। ਜੋ ਕਿ ਬਿੱਲਕੁਲ ਗਲਤ ਹੈ ਅਸੀ ਅੱਜ ਹੀ ਇਸਦੇ ਸੈਂਪਲ ਲੈਬਾਰਟਰੀ ਵਿਚ ਭੇਜ ਦਿੱਤੇ ਗਏ ਹਨ ਜਿਸਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਫਿਲਹਾਲ ਖੋਏ ਨੂੰ ਮੰਗਵਾਉਣ ਵਾਲੇ ਵਪਾਰੀਆਂ ਨੂੰ ਬੁਲਾਇਆ ਗਿਆ ਹੈ ਅਤੇ ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮਿਲਾਵਟ ਖੋਰਾ ਨੂੰ ਕਿਸੇ ਵੀ ਹਾਲ ਵਿਚ ਛੱਡਿਆ ਨਹੀ ਜਾਵੇਗਾ।
ਇਹ ਵੀ ਪੜੋ: ਹਰਿਆਣਾ ਤੋਂ ਪੰਜਾਬ ਨਸ਼ਾ ਲੈ ਕੇ ਆ ਰਹੇ 2 ਤਸਕਰ ਹੈਰੋਇਨ ਸਣੇ ਪੁਲਿਸ ਅੜਿੱਕੇ