ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿਚ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ (Harish of Amritsar committed suicide ) ਆਇਆ ਹੈ। ਦੱਸਿਆ ਜਾ ਰਿਹਾ ਕਿ ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਇਸ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਇਹ ਘਟਨਾ ਥਾਣਾ ਡੀ ਡਵੀਜ਼ਨ ਦੇ ਅਧੀਨ ਆਉਂਦੇ ਇਲਾਕਾ ਖ਼ਜ਼ਾਨਾ ਬੇਟ ਦੇ ਇਲਾਕੇ ਚੌੜਾ ਬਾਜ਼ਾਰ ਦੀ ਹੈ। ਜਿੱਥੇ ਹਰੀਸ਼ ਨਾਮ ਦੇ ਨੌਜਵਾਨ ਆਪਣੇ ਘਰ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਫਾਹਾ ਲਗਾ ਕੇ ਕੀਤੀ ਖੁਦਕੁਸ਼ੀ: ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਕਿਸੇ ਕੋਲੋ ਵਿਆਜ 'ਤੇ ਪੈਸੇ ਲਏ ਹੋਏ ਸਨ। ਜਿਸਦਾ ਨਾਮ ਵਰੁਣ ਕੁਮਾਰ ਹੈ। ਉਨ੍ਹਾਂ ਦੱਸਿਆ ਕਿ 60-70 ਹਜ਼ਾਰ ਰੁਪਏ ਦੇ ਕਰੀਬ ਵਿਆਜ 'ਤੇ ਪੈਸੇ ਲਏ ਸਨ। ਵਰੁਣ ਰੋਜ ਸਾਡੇ ਘਰ ਵਿੱਚ ਆ ਕੇ ਹਰੀਸ਼ ਕੋਲੋ ਪੈਸੇ ਮੰਗਦਾ ਸੀ। ਇਹ ਧਮਕੀਆਂ ਦਿੰਦਾ ਸੀ ਜੇਕਰ ਮੈਂਨੂੰ ਪੈਸੇ ਨਾ ਦਿੱਤੇ ਤਾਂ ਮੈਂ ਤੈਨੂੰ ਜਾਨੋਂ ਮਾਰ ਦਿਆਂਗਾ। ਜਿਸ ਤੋਂ ਦੁਖੀ ਹੋ ਕੇ ਹਰੀਸ਼ ਨੇ ਸੋਮਵਾਰ ਘਰ ਦੇ ਕਮਰੇ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਸਦੇ ਸਾਥੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪਰਿਵਾਰ ਵੱਲੋ ਇਨਸਾਫ ਮੰਗਲ: ਉਥੇ ਹੀ ਮੌਕੇ ਤੇ ਪੁੱਜੇ ਥਾਣਾ ਡੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਗੇਟ ਖ਼ਜ਼ਾਨਾ ਦੇ ਅੰਦਰ ਇਲਾਕਾ ਚੌੜਾ ਬਾਜ਼ਾਰ ਵਿਚ ਹਰੀਸ਼ ਨਾਮ ਦੇ ਨੌਜਵਾਨ ਨੇ ਆਪਣੇ ਘਰ ਵਿੱਚ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਅਸੀਂ ਮੌਕੇ ਤੇ ਪੁੱਜ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ।
ਕਾਰਵਾਈ ਕਰ ਰਹੀ ਪੁਲਿਸ: ਉਨ੍ਹਾਂ ਕਿਹਾ ਕਿ ਮ੍ਰਿਤਕ ਨੇ ਵਰੁਣ ਨਾਂ ਦੇ ਵਿਅਕਤੀ ਦੇ ਪੈਸੇ ਦੇਣੇ ਸਨ ਜੋ ਇਸ ਨੂੰ ਪੈਸੇ ਲੈਣ ਲਈ ਕਾਫੀ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਮ੍ਰਿਤਕ ਹੈ। ਇਸ ਨੇ ਆਪਣੇ ਘਰ ਦੇ ਅੰਦਰ ਫਾਹਾ ਲੈ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਦੇ ਮਾਤਾ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰ ਵਰੁਣ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਅਸੀਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ:- 30 ਦਸੰਬਰ ਨੂੰ 1000 ਗੱਡੀਆਂ ਦਾ ਕਾਫਲਾ ਲੈ ਜ਼ੀਰਾ ਪਹੁੰਚਣਗੇ ਕਿਸਾਨ, 17 ਜਨਵਰੀ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ