ਅੰਮ੍ਰਿਤਸਰ: ਭਾਰਤੀ ਹਾਕੀ ਟੀਮ ਟੋਕੀਓ ਓਲੰਪਿਕ (Tokyo Olympics)ਵਿੱਚ ਅਰਜਨਟੀਨਾ ਦੇ ਖਿਲਾਫ ਮੈਦਾਨ ਵਿਚ ਉਤਰੀ ਹੋਈ ਸੀ ਜਿਸ ਦੌਰਾਨ ਕਿ ਭਾਰਤੀ ਹਾਕੀ ਟੀਮ ਨੂੰ ਸੈਮੀਫਾਈਨਲ (Semifinals)ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ ਦੇ ਅਜਨਾਲਾ ਤੋਂ ਰਹਿਣ ਵਾਲੀ ਲੜਕੀ ਗੁਰਜੀਤ ਕੌਰ ਵੱਲੋਂ ਹੀ ਪਹਿਲਾ ਗੋਲ ਕੀਤਾ ਗਿਆ।ਜਿਸ ਤੋਂ ਬਾਅਦ ਵੀ ਪੂਰੇ ਭਾਰਤ ਨੂੰ ਉਮੀਦ ਸੀ ਕਿ ਭਾਰਤੀ ਮਹਿਲਾ ਹਾਕੀ ਟੀਮ ਇਸ ਵਾਰ ਜ਼ਰੂਰ ਜਿੱਤੇਗੀ ਪਰ ਆਖ਼ਿਰ ਵਿੱਚ ਅਰਜਨਟੀਨਾ ਨੇ ਭਾਰਤ ਤੋਂ ਜਿੱਤ ਹਾਸਲ ਕੀਤੀ। ਜਿਸ ਤੋਂ ਬਾਅਦ ਹਾਕੀ ਪਲੇਅਰ ਗੁਰਜੀਤ ਕੌਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਭਾਰਤੀ ਹਾਕੀ ਮਹਿਲਾ ਟੀਮ ਸੈਮੀਫਾਈਨਲ ਖੇਡਣ ਲਈ ਅੱਗੇ ਹੋਈ ਇਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਜਿੱਤ ਹਾਰ ਤਾਂ ਬਣੀ ਰਹਿੰਦੀ ਹੈ।
ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਜਦੋਂ ਗੁਰਜੀਤ ਕੌਰ ਆਪਣੇ ਪਿੰਡ ਵਾਪਸ ਆਏਗੀ ਤਾਂ ਪੂਰੇ ਇਲਾਕਾ ਵੱਲੋਂ ਉਸ ਦਾ ਭਰਵਾਂ ਸਵਾਗਤ ਵੀ ਕੀਤਾ ਜਾਏਗਾ ਅਤੇ ਗੁਰਜੀਤ ਕੌਰ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਤੇ ਮਾਣ ਹੈ ਕਿ ਇੰਨੇ ਵਿਸ਼ਵ ਪੱਧਰ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ।
ਇਹ ਵੀ ਪੜੋ:ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਪਰਿਵਾਰਾਂ ਦੇ ਦਿਲਚਸਪ ਪ੍ਰਤੀਕਰਮ ਆਏ ਸਾਹਮਣੇ