ਅੰਮ੍ਰਿਤਸਰ: ਕਸਟਮ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ ਸੋਨਾ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ ਕਰੀਬ 24 ਲੱਖ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਯਾਤਰੀ ਏਅਰ ਇੰਡੀਆ ਦੇ ਜਹਾਜ਼ ਰਾਹੀਂ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਆਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਪਾਸੋਂ 580 ਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ।
ਦੱਸ ਦਈਏ ਕਿ ਕਸਟਮ ਵਿਭਾਗ ਵੱਲੋਂ ਫੜਿਆ ਗਿਆ ਯਾਤਰੀ ਸੋਨੇ ਦੀ ਪੱਤਰੀ ਬਣਾ ਕੇ ਉਸ ਨੂੰ ਆਪਣੇ ਬੈਗ ਵਿੱਚ ਕਰਾਬਨ ਪੇਪਰ ਨਾਲ ਕਵਰ ਕਰਕੇ ਲੁਕਾ ਕੇ ਲਿਆ ਰਿਹਾ ਸੀ। ਵਿਭਾਗ ਦਾ ਗਰੀਨ ਚੈਨਲ ਲੰਘਦਿਆਂ ਹੀ ਯਾਤਰੀ ਨੂੰ ਫੜ ਲਿਆ ਗਿਆ।
ਇਹ ਵੀ ਪੜ੍ਹੋ: ਸਿਹਤ ਮੰਤਰਾਲੇ ਦੀਆਂ ਹਦਾਇਤਾਂ- ਅਗਲੇ 15 ਦਿਨਾਂ ਲਈ ਰਹੋ ਸਾਵਧਾਨ, ਸਕੂਲ-ਕਾਲਜ-ਮਾਲ 31 ਮਾਰਚ ਤੱਕ ਬੰਦ
ਕਸਟਮ ਕਮਿਸ਼ਨਰ ਨੇ ਦੱਸਿਆ ਕਿ ਫੜੇ ਗਏ ਯਾਤਰੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਇਸ ਸਬੰਧੀ ਜਾਂਚ ਨੂੰ ਅਮਲ ਵਿੱਚ ਲਿਆ ਕੇ ਇਸ ਦੇ ਹੋਰ ਸਾਥੀਆਂ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ।