ETV Bharat / state

ਰਾਜਾਸਾਂਸੀ 'ਚ ਚਾਰ ਮੁੰਡਿਆਂ ਨੇ ਕੁੜੀ ਨੂੰ ਕੀਤਾ ਅਗਵਾ - ਅੰਮ੍ਰਿਤਸਰ

ਬਲੈਰੋ ਗੱਡੀ 'ਚ ਸਵਾਰ ਮੁੰਡੇ ਬਿਹਾਰ ਤੋਂ ਇੱਕ ਕੁੜੀ ਨੂੰ ਅਗਵਾ ਕਰਕੇ ਰਾਜਾਸਾਂਸੀ ਲੈ ਆਏ। ਕਿਸੇ ਤਰ੍ਹਾਂ ਕੁੜੀ ਆਪਣੇ ਆਪ ਨੂੰ ਬਚਾ ਕੇ ਪਿੰਡ ਅਦਲੀਵਾਲ ਪਹੁੰਚੀ ਜਿੱਥੇ ਪਿੰਡ ਵਾਲਿਆਂ ਨੇ ਹੁਣ ਉਸ ਨੂੰ ਪੁਲਿਸ ਦੇ ਸਪੁਰਦ ਕਰ ਦਿੱਤਾ ਹੈ।

ਫ਼ਾਈਲ ਫ਼ੋਟੋ।
author img

By

Published : May 25, 2019, 11:24 PM IST

ਅੰਮ੍ਰਿਤਸਰ: ਰਾਜਾਸਾਂਸੀ ਇਲਾਕੇ 'ਚ 18 ਸਾਲਾ ਕੁੜੀ ਨੂੰ ਕੁੱਝ ਮੁੰਡਿਆਂ ਵੱਲੋਂ ਬਲੈਰੋ ਗੱਡੀ 'ਚ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਬਿਹਾਰ ਦੇ ਸ਼ਹਿਰ ਕਟਹਲ ਦੇ ਪਿੰਡ ਬਨਵਾਡੀ ਦੀ ਰਹਿਣ ਵਾਲੀ ਹੈ।

ਪੀੜਿਤ ਲੜਕੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਘਰ ਤੋਂ ਬਾਹਰ ਘਾਹ ਲੈਣ ਗਈ ਸੀ। ਉਥੇ ਚਿੱਟੇ ਰੰਗ ਦੀ ਬਲੈਰੋ ਗੱਡੀ 'ਚ ਸਵਾਰ ਚਾਰ ਮੁੰਡੇ ਆਏ ਅਤੇ ਉਸ ਨੂੰ ਚੁੱਕ ਕੇ ਲੈ ਗਏ। ਮੁੰਡਿਆਂ ਨੇ ਉਸ ਨੂੰ ਨਸ਼ੇ ਦਾ ਟੀਕਾ ਲਗਾਇਆ ਅਤੇ ਉਸ ਤੋਂ ਬਾਅਦ ਉਸ ਨੂੰ ਕੁੱਝ ਨਹੀਂ ਪਤਾ ਕਿ ਉਹ ਰਾਜਾਸਾਂਸੀ ਕਿਵੇਂ ਪੁੱਜੀ। ਉਸ ਨੇ ਦੱਸਿਆ ਕਿ ਉਨ੍ਹਾਂ ਮੁੰਡਿਆਂ ਵਲੋਂ ਉਸਦੇ ਹੱਥ ਪੈਰ ਵੀ ਬੰਨ੍ਹੇ ਹੋਏ ਸੀ। ਬੀਤੀ ਰਾਤ ਉਹ ਚਾਰੋਂ ਮੁੰਡੇ ਨਸ਼ੇ ਦੀ ਹਾਲਤ 'ਚ ਸੁੱਤੇ ਪਏ ਸੀ ਤੇ ਉਸ ਨੇ ਆਪਣੇ ਦੰਦਾਂ ਦੇ ਨਾਲ ਹੱਥ ਪੈਰ ਖੋਲ੍ਹੇ ਅਤੇ ਉਥੋਂ ਭੱਜ ਗਈ ।

ਇਸ ਸਬੰਧੀ ਅਦਲੀਵਾਲ ਪਿੰਡ ਦੇ ਸਰਪੰਚ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਕੁੜੀ ਪਿੰਡ ਦੇ ਸਵਿੰਦਰ ਸਿੰਘ ਦੇ ਡੇਰੇ ਤੇ ਆਈ ਅਤੇ ਘਰ ਵਾਲਿਆਂ ਤੋਂ ਮਦਦ ਮੰਗੀ। ਕੁੜੀ ਨੇ ਦੱਸਿਆ ਕਿ ਕੁੱਝ ਮੁੰਡੇ ਉਸ ਨੂੰ ਚੁੱਕ ਕੇ ਲੈ ਆਏ ਸੀ ਤੇ ਹੁਣ ਉਹ ਉੱਥੋਂ ਭੱਜ ਆਈ ਹੈ। ਇਸ ਤੋਂ ਬਾਅਦ ਡੇਰੇ ਵਾਲਿਆਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਕੁੜੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਇਸ ਸਬੰਧੀ ਅਜਨਾਲਾ ਦੇ ਡੀਐੱਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਕੁੜੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਕੁੜੀ ਦਾ ਮੈਡੀਕਲ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਰਿਪੋਰਟ ਆਵੇਗੀ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

Download link 

ਬਾਹਰੀ ਪ੍ਰਦੇਸ਼ ਦੀ ਕਰੀਬ 18 ਸਾਲ ਦੀ ਲੜਕੀ ਨੂੰ ਕੁਝ ਲੜਕੇਆਂ ਵਲੋਂ ਰਾਜਾਸਾਂਸੀ ਇਲਾਕੇ ਵਿਚ ਬੇਲਾਰੋ ਗੱਡੀ ਵਿਚ ਬੰਧਕ ਬਣਾਨ ਦਾ ਮਾਮਲਾ ਸਾਮਣੇ ਆਇਆ ਹੈ , ਇਸ ਸੰਬੰਧ ਵਿਚ ਪੀੜਿਤ ਲੜਕੀ ਨੇ ਦੱਸਿਆ ਕਿ ਉਹ ਬਿਹਾਰ ਦੇ ਸ਼ਹਿਰ ਕਟਹਲ ਦੇ ਪਿੰਡ ਬਨਵਾਡੀ ਦੀ ਰਿਹਣ  ਵਾਲੀ ਹੈ ਉਸਨੇ ਦੱਸਿਆ ਕਿ ਕੁਝ ਦਿਨ ਪਿਛਲੇ ਉਹ ਆਪਣੇ ਘਰ ਦੇ ਬਾਹਰੋਂ ਘਾਹ ਲੈਣ ਗਈ ਸੀ ਉਥੇ ਚਿੱਟੇ ਰੰਗ ਦੀ ਬੇਲੋਰੋ ਗੱਡੀ ਵਿਚ ਸਵਾਰ ਚਾਰ ਲੜਕੇਆਂਵਲੋਂ ਉਸਨੂੰ ਚੁੱਕ ਲਿਆ ਤੇ ਉਸਨੂੰ ਨਸ਼ੇ ਦਾ ਟੀਕਾ ਲਗਾਇਆ ਗਿਆ ਉਸਤੋਂ ਬਾਦ ਉਸ ਨੂੰ ਨਹੀਂ ਪਤਾ ਕਿ ਉਹ ਰਾਜਾਸਾਂਸੀ ਵਿਚ ਕਿਵੇਂ ਪੁੱਜੀ , ਉਸ ਨੇ ਦੱਸਿਆ ਕਿ ਉਨ੍ਹਾਂ ਮੁੰਡਿਆਂ ਵਲੋਂ ਉਸਦੇ ਹੱਥ ਪੈਰ ਵੀ ਬੰਨੇ ਹੋਏ ਸੀ , ਬੀਤੀ ਰਾਤ ਉਹ ਚਾਰੋਂ ਮੁੰਡੇ ਨਸ਼ੇ ਦੀ ਹਾਲਤ ਵਿਚ ਸੁਤੇ ਪਏ ਸੀ , ਤੇ ਉਸ ਨੇ ਆਪਣੇ ਦੰਦਾਂ ਦੇ ਨਾਲ ਹੱਥ ਪੈਰ ਖੋਲ ਕੇ ਉਹ ਉਥੋਂ ਭੱਜ ਗਈ
ਬਾਈਟ। ... ਪੀੜਿਤ ਲੜਕੀ ਸ਼ਬਨਮ
ਵੀ/ਓ... ਇਸ ਸੰਬੰਧ ਵਿਚ ਅਦਲੀਵਾਲ ਪਿੰਡ ਦੇ ਸਰਪੰਚ ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਅਜੇ ਸਵੇਰੇ ਇਹ ਲੜਕੀ ਪਿੰਡ ਦੇ ਸਵਿੰਦਰ ਸਿੰਘ ਦੇ ਡੇਰੇ ਤੇ ਆਯੀ  ਹੈ ਇਥੇ ਆਕੇ ਇਨ੍ਹੇ ਘਰ ਵਾਲਿਆਂ ਕੋਲੋਂ ਮਦਦ ਮੰਗੀ ਤੇ ਇਸ ਨੇ ਦੱਸਿਆ ਕਿ ਕੁਝ ਮੁੰਡੇ ਇਸ ਨੂੰ ਉਠਾ ਕੇ ;ਲੈ ਆਏ ਸੀ ਤੇ ਹੁਣ ਉਹ ਉਥੋਂ ਭੱਜ ਆਯੀ ਹੈ ਇਸ ਤੋਂ ਬਾਦ ਡੇਰੇ ਵਾਲਿਆਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਫੇਰ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ
ਬਾਈਟ। ... ਹਰਕੰਵਲਜੀਤ ਸਿੰਘ ਸਰਪੰਚ
ਵੀ/ਓ.... ਇਸ ਸੰਬੰਧਵਿਚ  ਡੀਐਸਪੀ ਅਜਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਲਿਆਂ ਵਲੋਂ ਲੜਕੀ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ ਇਸ ਸੰਬੰਧ ਵਿਚ ਲੜਕੀ ਦਾ ਮੈਡੀਕਲ ਕਰਵਾਕੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਰਿਪੋਰਟ ਆਨ ਤੇ ਕਾਰਵਾਈ ਕੀਤੀ ਜਾਵੇਗੀ
ਬਾਈਟ। ... ਹਰਪ੍ਰੀਤ ਸਿੰਘ ਡੀਐਸਪੀ ਅਜਨਾਲਾ
ETV Bharat Logo

Copyright © 2024 Ushodaya Enterprises Pvt. Ltd., All Rights Reserved.