ਅੰਮ੍ਰਿਤਸਰ: ਕੇਂਦਰ ਸਰਕਾਰ (Central Government) ਨੇ 20 ਕਰੋੜ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ (Jallianwala Bagh) ਦਾ ਨਵੀਨੀਕਰਨ ਕਰਵਾਇਆ ਹੈ। ਇਸ ਯਾਦਗਾਰ ਦਾ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਜੀ ਵੱਲੋਂ ਵੀਡੀਓ ਕਾਨਫਰੰਸਿੰਗ (Video conferencing) ਰਾਹੀ ਉਦਘਾਟਨ ਕੀਤਾ ਗਿਆ ਸੀ ਪਰ ਅੰਮ੍ਰਿਤਸਰ (Amritsar) ਦੇ ਇਤਿਹਾਸਕ ਜਲ੍ਹਿਆਂਵਾਲੇ ਬਾਗ (Jallianwala Bagh) ਦੀ ਮੁਰੰਮਤ ਵਿਵਾਦਾਂ ਵਿੱਚ ਘਿਰ ਗਈ ਹੈ।
ਜਲ੍ਹਿਆਂਵਾਲਾ ਬਾਗ (Jallianwala Bagh) ਦੇ ਨਵੀਨੀਕਰਨ ਨੂੰ ਲੈ ਕੇ ਜਿੱਥੇ ਸ਼ੁਰੂ ਤੋਂ ਹੀ ਰਾਜਨੀਤੀ ਹੁੰਦੀ ਆ ਰਹੀ ਹੈ। ਉਥੇ ਹੀ ਅੱਜ ਬੀਜੇਪੀ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ (Former BJP health minister Lakshmi Kanta) ਵੱਲੋਂ ਵੀ ਜਲ੍ਹਿਆਂਵਾਲਾ ਬਾਗ (Jallianwala Bagh) ਦਾ ਦੌਰਾ ਕਰ ਉਥੋਂ ਦੇ ਨਵੀਨੀਕਰਨ ਦੇ ਨਾਮ ਹੋਈ ਇਤਿਹਾਸਿਕ ਨਾਲ ਛੇੜਛਾੜ ਨੂੰ ਲੈ ਕੇ ਆਪਣੀ ਹੀ ਸਰਕਾਰ ’ਤੇ ਸਵਾਲ ਉਠਾਏ ਹਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ (Former Health Minister Laxmi Kanta Chawla) ਨੇ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਜਲਿਆਂਵਾਲਾ ਬਾਗ (Jallianwala Bagh) ਨੂੰ ਨਵੀਨੀਕਰਨ ਦੇ ਨਾਮ ਤੇ ਬੰਦ ਰੱਖਣ ਦੇ ਚਲਦਿਆਂ ਕਈ ਯਾਤਰੀ ਸ਼ਹੀਦਾਂ ਦੀ ਇਸ ਯਾਦ ਨੂੰ ਵੇਖਣ ਤੋਂ ਰਹਿ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਸ਼ਹੀਦੀ ਖੂਹ ਦੀ ਇਤਿਹਾਸਕ ਦਿਖ ਬਦਲ ਦਿੱਤੀ ਗਈ ਹੈ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਸਾਲ ਨੂੰ ਬਾਥਰੂਮਾਂ ਦੇ ਕੋਲ ਸਿਫ਼ਟ ਕਰ ਦਿੱਤਾ ਗਿਆ ਹੈ ਇਹ ਕਿੱਥੋਂ ਤੱਕ ਨਵੀਨੀਕਰਨ ਹੋਇਆ।
ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ (Jallianwala Bagh) ਦੀ ਕਮੇਟੀ ਮੈਂਬਰ ਕਦੇ ਸਾਰ ਲੈਣ ਨਹੀਂ ਆਏ, ਜਿਸਦੇ ਚੱਲਦੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖ ਰਹੇ ਹਾਂ ਕਿ ਉਹ 20 ਕਰੋੜ ਦੇ ਨਵੀਨੀਕਰਨ ਦਾ ਹਿਸਾਬ ਵਾਇਟ ਪੇਪਰ ਤੇ ਜਨਤਾ ਅੱਗੇ ਰੱਖਣ ਤਾਂ ਜੋ ਇਸ ਸੰਬੰਧੀ ਜਾਣਕਾਰੀ ਜਨਤਕ ਹੋ ਸਕੇ।
ਇਸ ਤੇ ਇਤਿਹਾਸਕਾਰਾਂ ਨੇ ਵੀ ਸਵਾਲ ਕੀਤਾ ਕਿ ਸਜਾਵਟ ਨੇ ਇਸ ਦੇ 102 ਸਾਲ ਪੁਰਾਣੇ ਵਹਿਸ਼ੀ ਇਤਿਹਾਸ ਨੂੰ ਨਸ਼ਟ ਕਰ ਦਿੱਤਾ ਹੈ। ਸਸ਼ੋਲ ਮੀਡੀਆ (Social media) 'ਤੇ ਸਵਾਲ ਉੱਠਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ (Congress leader Rahul Gandhi) ਅਤੇ ਸੀਪੀਐੱਮ ਦੇ ਸੀਤਾਰਾਮ ਯੇਚੁਰੀ (CPM's Sitaram Yechury) ਨੇ ਵੀ ਇਸ ਦੀ ਸਖ਼ਤ ਅਲੋਚਨਾ ਕੀਤੀ ਹੈ।
ਦੱਸ ਦੇਈਏ ਕਿ ਇਸ ਦਾ ਵਰਚੁਅਲ ਉਦਘਾਟਨ ਕਰਦੇ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਤਿਹਾਸਕ ਦੀ ਰੱਖਿਆ ਕਰਨਾ ਦੇਸ਼ ਦਾ ਫਰਜ਼ ਹੈ। ਇਸ ਤੇ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ਜਲ੍ਹਿਆਂਵਾਲੇ ਬਾਗ਼ (Jallianwala Bagh) ਦੇ ਸ਼ਹੀਦਾਂ ਦਾ ਅਜਿਹਾ ਮਾਣ ਸਿਰਫ਼ ਉਹੀ ਕਰ ਸਕਦੇ ਹਨ ਜੋ ਸ਼ਹਾਦਤ ਦੇ ਅਰਥ ਜਾਂਣਦੇ ਹਨ ਪਰ ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ 'ਤੇ ਮੈਂ ਕਿਸੇ ਵੀ ਕੀਮਤ 'ਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਇਸ ਘਿਨਾਉਣੇ ਜ਼ੁਲਮ ਦੇ ਵਿਰੁੱਧ ਹਾਂ। ਸੀਪੀਐਮ ਆਗੂ ਸੀਤਾ ਰਾਮ ਯੇਚੁਰੀ ਨੇ ਲਿਖਿਆ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ।
ਇਹ ਵੀ ਪੜ੍ਹੋ: ਜਲ੍ਹਿਆਵਾਲਾ ਬਾਗ ਸਾਕਾ: ਸ਼ਹੀਦਾਂ ਦੇ ਪਰਿਵਾਰਕ ਮੈਂਬਰ ਹੀ ਨਹੀਂ ਦੇ ਸਕੇ ਸ਼ਰਧਾਂਜਲੀ