ਅੰਮ੍ਰਿਤਸਰ: ਵਿਦੇਸ਼ ਤੋਂ ਆਈ ਇੱਕ ਮਹਿਲਾ ਇਨ੍ਹੀ ਦਿਨੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੂਸੀ ਨਾਂ ਦੀ ਇਹ ਮਹਿਲਾ ਅਮਰੀਕਾ ਤੋਂ ਆਪਣੇ ਪਤੀ ਪੁਨੀਤ ਮਹਾਜਨ ਨਾਲ ਆਈ ਹੈ। ਲੂਸੀ ਜਦ ਆਪਣੇ ਪਤੀ ਨਾਲ ਅੰਮ੍ਰਿਤਸਰ ਦੇ ਕੰਪਨੀ ਬਾਗ਼ ਵਿੱਚ ਘੁੰਮਣ ਲਈ ਗਈ ਤਾਂ ਉਥੇ ਲੱਗੇ ਗੰਦਗੀ ਦੇ ਢੇਰ ਵੇਖ ਖੁਦ ਹੀ ਸਫਾਈ ਕਰਨ ਲੱਗ ਪਈ।
ਲੂਸੀ ਦਾ ਕਹਿਣਾ ਹੈ ਕਿ ਜਦ ਉਹ ਕੰਪਨੀ ਬਾਗ਼ ਵਿੱਚ ਸੈਰ ਲਈ ਆਈ ਤਾਂ ਥਾਂ ਗੰਦਗੀ ਪਈ ਸੀ ਤੇ ਉਸ ਨੇ ਇਸ ਨੂੰ ਖੁਦ ਚੁੱਕ ਕੇ ਸੁੱਟਣਾ ਮੁਨਾਸਿਫ਼ ਸਮਝਿਆ। ਲੂਸੀ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਕੰਪਨੀ ਬਾਗ਼ ਆਵੇਗੀ ਤੇ ਖੁਦ ਗੰਦਗੀ ਚੁੱਕੇਗੀ। ਲੂਸੀ ਹਰ ਰੋਜ਼ ਇਥੇ ਸੈਰ ਲਈ ਆਉਣ ਵਾਲੇ ਲੋਕਾਂ ਨੂੰ ਗੰਦਗੀ ਨਾਲ ਫੈਲਾਉਣ ਲਈ ਪ੍ਰੇਰਤ ਕਰੇਗੀ। ਲੂਸੀ ਦੇ ਇਸ ਕੰਮ ਵਿੱਚ ਉਸ ਦਾ ਪਤੀ ਵੀ ਸਾਥ ਦੇਵੇਗਾ ਤੇ ਕੰਪਨੀ ਬਾਗ਼ ਵਿੱਚ ਗੰਦਗੀ ਸਾਫ ਕਰੇਗਾ।