ਅੰਮ੍ਰਿਤਸਰ: ਬੀਤੇ ਕੁਝ ਦਿਨ ਪਹਿਲਾਂ ਐਨਆਰਆਈ (NRI) ਦੇ ਵਿਆਹ ਦੇ ਵਿੱਚ ਹੋਏ ਘਟਨਾਕ੍ਰਮ ਨੂੰ ਲੈ ਕੇ ਹੁਣ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ (Sukhbir Badal ) ਇਨ੍ਹਾਂ ਰਾਹੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਉਨ੍ਹਾਂ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ। ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵੀ ਆਵਾਜ਼ ਚੁੱਕੀ ਜਾਵੇਗੀ ਉੱਥੇ ਬੈਠੇ ਹੀ ਸੁਖਬੀਰ ਸਿੰਘ ਬਾਦਲ ਵੱਲੋਂ ਏਡੀਜੀਪੀ ਹਰਪ੍ਰੀਤ ਸੁਖਨਾ ਨਾਲ ਗੱਲਬਾਤ ਕਰਕੇ ਇਸ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਵੀ ਕਿਹਾ ਗਿਆ।( Sukhbir Singh Badal meeting with NRI family)
ਪੰਜਾਬ ਦੀ ਇੱਜਤ ਦਾ ਸਵਾਲ: ਸੁਖਬੀਰ ਬਾਦਲ ਦਾ ਕਹਿਣਾ ਮੈਂ ਉਪਰ ਤੱਕ ਸਭ ਨੂੰ ਫੋਨ ਕਰਤੇ ਨੇ ਕਿ ਇਸ ਕੇਸ ਵਿੱਚ ਢਿੱਲ ਨਾ ਵਰਤੀ ਜਾਵੇ। ਜਿਨ੍ਹਾਂ ਹੋਇਆ ਮੈਂ ਇਸ ਪਰਿਵਾਰ ਦਾ ਸਾਥ ਦੇਵਾਂਗਾ। ਮੈਨੂੰ ਬੁਰਾ ਲੱਗਿਆ ਕਿ ਪਰਿਵਾਰ ਨਾਲ ਇਸ ਤਰ੍ਹਾਂ ਦਾ ਹੋਇਆ,ਸੋ ਦਿਲ ਤੋਂ ਪਤਾ ਲੈਣ ਪਹੁੰਚਿਆ। ਸੁਖਬੀਰ ਬਾਦਲ ਦਾ ਕਹਿਣਾ ਮੈਂ ਉਪਰ ਤੱਕ ਸਭ ਨੂੰ ਫੋਨ ਕਰਤੇ ਨੇ ਕਿ ਇਸ ਕੇਸ ਵਿੱਚ ਢਿੱਲ ਨਾ ਵਰਤੀ ਜਾਵੇ।ਸੁਖਬੀਰ ਬਾਦਲ ਨੇ ਸਰਕਾਰ ਨੂੰ ਕਿਹਾ ਕਿ ਇਹ ਸੂਬੇ ਦੀ ਇੱਜਤ ਦਾ ਸਵਾਲ ਹੈ। ਉਨ੍ਹਾਂ ਕਿਹਾ ਕਿ ਮਹਿਮਾਨ ਪੰਜਾਬ ਤੋਂ ਬਾਹਰੋ ਆਏ ਹਨ ਇਨਾਂ ਦੇ ਬੱਚੇ ਜੋ ਪਹਿਲੀ ਵਾਰ ਪੰਜਾਬ ਆਏ ਹਨ ਉਨ੍ਹਾਂ ਬੱਚਿਆ ਉਤੇ ਸੂਬੇ ਦਾ ਕੀ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਨੇ ਸਟੇਟ ਦੀ ਇੱਜਤ ਖਾਤਰ ਨਿੱਜੀ ਤੌਰ ਉਤੇ ਇਨ੍ਹਾਂ ਤੋ ਮਾਫੀ ਮੰਗਣ ਆਇਆ ਹਾਂ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਨਾਲ ਧੱਕਾ ਕੀਤਾ ਹੈ। ਸ਼ੋਮਣੀ ਅਕਾਲੀ ਦਲ ਇਸ ਨੂੰ ਬਰਦਾਸ਼ਤ ਨਹੀ ਕਰੇਗਾ। ਉਨ੍ਹਾਂ ਕਿਹਾ ਕਿ ਕੋਈ ਪੰਜਾਬ ਵਿੱਚੋ ਜਿਥੋ ਵੀ ਚਾਹੇ ਸਰਾਬ ਖਰੀਦ ਸਕਦਾ ਹੈ ਇਸ ਉਤੇ ਆ ਕੇ ਕਿਸੇ ਦਾ ਗੁੰਡਾਗਰਦੀ ਕਰਨਾ ਸਰਾਰਸ ਗਲਤ ਹੈ।
ਕੀ ਹੈ ਮਾਮਲਾ: ਦੱਸ ਦੇਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ NRI ਪਰਿਵਾਰ ਦਾ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਵਿਆਹ ਸਮਾਗਮ ਵਿੱਚ ਕੁੱਝ ਵਿਅਕਤੀਆਂ ਨੇ ਆ ਕੇ ਗੋਲੀਆਂ ਚਲਾਈਆਂ ਤੇ ਹਫੜਾ ਦਫੜੀ ਵਿਚ NRI's ਪਰਿਵਾਰ ਵੱਲੋਂ ਵੀ ਉਨ੍ਹਾਂ ਵਿਅਕਤੀਆਂ ਤੇ ਜਵਾਬੀ ਹਮਲਾ ਦਿਤਾ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮੁਖ਼ਬਰ ਦੇ ਬਿਆਨਾਂ ਦੇ ਆਧਾਰ 'ਤੇ NRI's ਪਰਿਵਾਰਾਂ ਉੱਪਰ ਵੀ ਮਾਮਲਾ ਦਰਜ ਕਰ ਦਿੱਤਾ ਗਿਆ।
ਪੰਜਾਬ ਛੱਡ ਸਭ ਚਲੇ ਜਾਣ: ਜਿਸ ਮਗਰੋਂ NRI's ਪਰਿਵਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਿਆਹ ਸਮਾਗਮ ਦੌਰਾਨ ਇਕ ਨੰਬਰ ਦੇ ਸ਼ਰਾਬ ਖਰੀਦੀ ਗਈ ਸੀ ਪਰ ਕੁਝ ਲੋਕ ਉਨ੍ਹਾਂ ਨੂੰ ਜੈਂਤੀਪੁਰ ਦੇ ਲੋਕ ਆਪਣੇ ਕੋਲੋਂ ਸ਼ਰਾਬ ਖ਼ਰੀਦਣ ਲਈ ਗੱਲ ਕਰ ਰਹੇ ਸਨ ,ਜਿਸ ਕਰਕੇ ਉਨ੍ਹਾਂ ਵੱਲੋਂ ਵਿਆਹ ਸਮਾਗਮ ਵਿਚ ਆ ਕੇ ਮਾਹੌਲ ਨੂੰ ਖ਼ਰਾਬ ਕੀਤਾ ਗਿਆ ਅਤੇ ਗੋਲੀਆਂ ਵੀ ਚਲਾਈਆਂ ਗਈਆਂ। ਪਰਿਵਾਰ ਦਾ ਕਹਿਣਾ ਕਿ ਅਸੀਂ ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਮਨ੍ਹਾ ਕਰਾਂਗੇ ਰੋਕਾਂਗੇ ਕਿ ਪੰਜਾਬ ਦੀ ਹਾਲਾਤ ਬੱਤ ਤੋਂ ਬੱਤਰ ਹੋ ਗਈ ਹੈ ਸਭ ਨੂੰ ਇਹ ਸਟੇਟ ਛੱਡ ਦੇਣ ਚਾਹੀਦਾ ਹੈ।
ਇਹ ਵੀ ਪੜ੍ਹੋ:- ਵਿਆਹ ਸਮਾਗਮ 'ਚ ਹੋਈ ਤਾਵੜ-ਤੋੜ ਫਾਇਰਿੰਗ
ਪਰਿਵਾਰ ਉਤੇ ਪੁਲਿਸ ਦਾ ਦਬਾਅ: NRI's ਪਰਿਵਾਰ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਵਿਆਹ ਸਮਾਗਮ ਖ਼ਰਾਬ ਕਰ ਦਿੱਤਾ ਅਤੇ ਇਸ ਸਾਰੇ ਮਾਮਲੇ ਵਿਚ ਹੁਣ ਪੁਲਿਸ ਵੀ ਉਨ੍ਹਾਂ ਤੇ ਦਬਾਅ ਬਣਾ ਕੇ ਰਾਜ਼ੀਨਾਮਾ ਕਰਨ ਲਈ ਕਹਿ ਰਹੀ ਹੈ।ਪੀੜਤ NRI's ਪਰਿਵਾਰ ਨੇ ਕਿਹਾ ਸੀ ਕਿ ਹੁਣ ਤਾਂ ਅਸੀਂ ਵਿਦੇਸ਼ਾਂ ਵਿੱਚ ਬੈਠੇ NRI's ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਆ ਕੇ ਕੋਈ ਵੀ ਸਮਾਗਮ ਫੰਕਸ਼ਨ ਨਾ ਕਰਵਾਉਣ ,ਨਹੀਂ 'ਤੇ ਉਨ੍ਹਾਂ 'ਤੇ ਵੀ ਇਸ ਤਰੀਕੇ ਨਾਲ ਪੁਲਿਸ ਦਬਾਅ ਬਣਾ ਕੇ ਮਾਮਲਾ ਦਰਜ ਕਰਦੀ ਹੈ।
ਇਹ ਵੀ ਪੜ੍ਹੋ:- NRI ਵਿਆਹ ਦੇ ਵਿੱਚ ਕੁੱਟਮਾਰ ਦਾ ਮਾਮਲਾ: ਪੁਲਿਸ ਨੇ 12 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ