ਅੰਮ੍ਰਿਤਸਰ: ਇੱਕ ਪਾਸੇ ਪੁਲਿਸ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੀ ਗੱਲ ਕਰਦੀ ਹੈ ਤਾਂ ਦੂਜੇ ਪਾਸੇ ਦਿਨ ਦਿਹਾੜੇ ਪੁਲਿਸ ਵਾਲਿਆਂ 'ਤੇ ਹੀ ਹਮਲੇ ਹੋਣ ਲੱਗੇ ਹਨ। ਤਾਜਾ ਮਾਮਲਾ ਅੰਮ੍ਰਿਤਸਰ ਦੇ ਭੁੱਲਰ ਐਵੇਨਿਊ ਦਾ ਹੈ, ਜਿਥੇ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪ੍ਰਭਜੀਤ ਸਿੰਘ 'ਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਜਾਂਚ ਲਈ ਮੌਕੇ ’ਤੇ ਪੁੱਜੀ ਸੀ। ਕਾਊਂਟਰ ਇੰਟੈਲੀਜੈਂਸ ਵਿੱਚ ਇੰਸਪੈਕਟਰ ਫ਼ਿਰੋਜ਼ਪੁਰ ਤਾਇਨਾਤ ਸਨ। ਅਧਿਕਾਰੀ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ। ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਸ ਦੇ ਨਾਲ ਹੀ ਦੋਸ਼ੀਆਂ ਵੱਲੋਂ ਮੌਕੇ 'ਤੇ ਕਈ ਗੋਲੀਆਂ ਚਲਾਈਆਂ ਗਈਆਂ, ਜਿੰਨ੍ਹਾਂ 'ਚ 4 ਦੇ ਕਰੀਬ ਗੋਲੀਆਂ ਪੁਲਿਸ ਅਧਿਕਾਰੀ ਨੂੰ ਲੱਗਣ ਦੀ ਜਾਣਕਾਰੀ ਮਿਲ ਰਹੀ ਹੈ।
ਕਲੋਨੀ 'ਚ ਸੈਰ ਕਰਦੇ ਸਮੇਂ ਵਾਪਰੀ ਘਟਨਾ: ਇਸ ਘਟਨਾ ਵਿੱਚ ਪੁਲਿਸ ਇੰਸਪੈਕਟਰ ਪਰਮਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਵਾਪਰੀ। ਇੰਸਪੈਕਟਰ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੀੜਤ ਇੰਸਪੈਕਟਰ ਦਾ ਘਰ ਵੀ ਭੁੱਲਰ ਐਵੇਨਿਊ, ਅੰਮ੍ਰਿਤਸਰ ਵਿੱਚ ਹੈ।
ਪੁਲਿਸ ਇੰਸਪੈਕਟਰ ਨੂੰ ਮਿਲ ਰਹੀਆਂ ਸਨ ਧਮਕੀਆਂ: ਇਸ ਸਬੰਧੀ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਫ਼ਿਰੋਜ਼ਪੁਰ ਵਿੱਚ ਤਾਇਨਾਤ ਹਨ। ਇਹ ਘਟਨਾ ਅੰਮ੍ਰਿਤਸਰ ਦੇ ਭੁੱਲਰ ਐਵੇਨਿਊ ਵਿਖੇ ਵਾਪਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਭਜੀਤ ਸਿੰਘ ਨੂੰ ਕਾਫੀ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ, ਜਿਸ ਦੇ ਚੱਲਦੇ ਉਸ ਨੂੰ ਇਹ ਬੁਲਟ ਪਰੂਫ ਜੈਕੇਟ ਮੁਹੱਈਆ ਹੋਈ ਸੀ। ਪ੍ਰਭਜੀਤ ਦਾ ਅੱਜ ਬਚਾਅ ਹੋ ਗਿਆ ਕਿਉਂਕਿ ਉਸ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ, ਨਹੀਂ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਫਿਲਹਾਲ ਮੌਕੇ 'ਤੇ ਪੁੱਜੀ ਪੁਲਿਸ ਨੇ ਜਾਂਚ ਤਾਂ ਸ਼ੁਰੂ ਕਰ ਦਿੱਤੀ ਪਰ ਕੋਈ ਵੀ ਇਸ ਮਾਮਲੇ 'ਚ ਠੋਸ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਉਧਰ ਪੁਲਿਸ ਵਲੋਂ ਵਾਰਦਾਤ ਨੇੜੇ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਬਦਮਾਸ਼ਾਂ ਦਾ ਪਤਾ ਲੱਗ ਸਕੇ।
- SGPC President Election Update: ਅੱਜ ਮਿਲੇਗਾ ਸ਼੍ਰੋਮਣੀ ਕਮੇਟੀ ਨੂੰ ਨਵਾਂ ਪ੍ਰਧਾਨ, ਦੇਖੋ ਧਾਮੀ ਜਾਂ ਘੁੰਨਸ ਵਿੱਚੋਂ ਕਿਸਦੇ ਸਿਰ ਸੱਜੇਗਾ ਤਾਜ ?
- Farmers Dharna: ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਚਾਰ ਘੰਟੇ ਚੱਲੀ ਬੈਠਕ ਰਹੀ ਬੇਸਿੱਟਾ, ਕਿਸਾਨਾਂ ਵੱਲੋਂ ਸੂਬਾ ਪੱਧਰੀ ਧਰਨੇ ਦਾ ਐਲਾਨ
- Triple Murder in Tarn Taran: ਅਕਾਲੀ ਦਲ ਦੇ ਸਾਬਕਾ ਸਰਪੰਚ ਸਮੇਤ ਪਤਨੀ ਤੇ ਭਰਜਾਈ ਦਾ ਕਤਲ, ਪ੍ਰਵਾਸੀ ਨੌਕਰ ਫਰਾਰ
'ਆਪ' ਵਿਧਾਇਕ ਦੇ ਜੀਜੇ 'ਤੇ ਕਾਰਵਾਈ 'ਚ ਸ਼ਾਮਲ ਸੀ ਪੁਲਿਸ ਇੰਸਪੈਕਟਰ: ਕਾਬਿਲੇਗੌਰ ਹੈ ਕਿ ਇੰਸਪੈਕਟਰ ਪ੍ਰਭਜੀਤ ਸਿੰਘ ਉਸ ਟੀਮ ਦਾ ਹਿੱਸਾ ਸੀ, ਜਿੰਨ੍ਹਾਂ ਵਲੋਂ ਖਡੂਰ ਸਾਹਿਬ 'ਚ 'ਆਪ' ਦੇ ਹਲਕਾ ਵਿਧਾਇਕ ਲਾਲਪੁਰਾ ਦੇ ਜੀਜੇ 'ਤੇ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਗੈਰ ਕਾਨੂੰਨੀ ਮਾਈਨਿੰਗ ਫੜਨ ਵਾਲੇ ਪੰਜ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਸੀ, ਜਿੰਨ੍ਹਾਂ 'ਚ ਇੰਸਪੈਕਟਰ ਪ੍ਰਭਜੀਤ ਵੀ ਸ਼ਾਮਲ ਹੈ। ਦੱਸ ਦਈਏ ਕਿ ਪਿਛਲੇ ਦਿਨੀਂ 'ਆਪ' ਵਿਧਾਇਕ ਅਤੇ ਉਸ ਸਮੇਂ ਦੇ ਤਤਕਾਲੀ ਐੱਸਐੱਸਪੀ 'ਚ ਵਿਵਾਦ ਖੜਾ ਹੋਇਆ ਸੀ, ਜਿਸ ਵਿਧਾਇਕ ਵਲੋਂ ਐੱਸਐੱਸਪੀ 'ਤੇ ਇਲਜਾਮ ਵੀ ਲਾਏ ਗਏ ਸੀ। ਬਾਵਜੂਦ ਇਸ ਦੇ ਕਾਰਵਾਈ ਤਾਂ ਨਹੀਂ ਹੋਈ ਪਰ ਐੱਸਐੱਸਪੀ ਦੀ ਬਦਲੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵਿਬਾਗ ਵਲੋਂ ਉਸ ਐੱਸਐੱਸਪੀ ਨੂੰ ਫੁੱਲਾਂ ਦੀ ਵਰਖਾ ਨਾਲ ਵਿਦਾਇਗੀ ਦਿੱਤੀ ਸੀ।