ਅੰਮ੍ਰਿਤਸਰ: ਬਾਸਰਕੇ ਭੈਣੀ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਘਰ ਦੀ ਵਾਸ਼ਿੰਗ ਮਸ਼ੀਨ ਵਿੱਚੋਂ ਇੱਕ ਬੱਚੇ ਦਾ ਭਰੂਣ ਮਿਲਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਗਈ।
ਪੁਲਿਸ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਦਿਆਲ ਸਿੰਘ, ਵਸਨੀਕ ਬਸਰਕੇ ਭੈਣੀ ਆਪਣੇ ਪਰਿਵਾਰ ਨਾਲ ਵਿਆਹ ਤੇ ਗਿਆ ਹੋਇਆ ਸੀ। ਉਸ ਦੇ ਘਰ ਦਰਵਾਜ਼ਾ ਅਜਿਹਾ ਹੈ ਕਿ ਉਸ ਨੂੰ ਕੋਈ ਵੀ ਖੋਲ੍ਹ ਸਕਦਾ ਹੈ। ਪਰਿਵਾਰ ਨੇ ਅਗਲੇ ਦਿਨ ਜਦੋਂ ਸਵੇਰੇ ਮਸ਼ੀਨ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਮਸ਼ੀਨ ਨਹੀਂ ਚੱਲੀ। ਜਦੋਂ ਵਾਸ਼ਿੰਗ ਮਸ਼ੀਨ ਨੂੰ ਧਿਆਨ ਨਾਲ ਵੇਖਿਆ ਗਿਆ ਤਾਂ ਕੱਪੜਿਆਂ ਪਿੱਛੇ ਬੱਚੇ ਦਾ ਭਰੂਣ ਪਿਆ ਹੋਇਆ ਸੀ। ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਉਨ੍ਹਾਂ ਦੇ ਘਰ ਵਿਚ ਕਿਸਨੇ ਭਰੂਣ ਰੱਖਿਆ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।