ਅੰਮ੍ਰਿਤਸਰ: ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ ਅਤੇ ਵਾਲੀਬਾਲ ਫੈਡਰੇਸ਼ਨ ਵੱਲੋਂ ਜਲਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਡ ਨੂੰ ਸਮਰਪਿਤ 'ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ' ਦੇ ਮੁਕਾਬਲੇ ਅੱਜ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸ਼ੁਰੂ ਹੋ ਗਏ ਹਨ। ਖੇਡ ਸਮਾਰੋਹ 'ਚ ਮੁੱਖ ਮਹਿਮਾਨ ਵੱਜੋਂ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ ਨੇ ਸ਼ਿਰਕਤ ਕੀਤੀ। ਵੇਰਕਾ ਨੇ ਖੇਡ ਝੰਡਾ ਲਹਿਰਾ ਖਿਡਾਰੀਆਂ ਵੱਲੋਂ ਕੱਢੇ ਗਏ ਮਾਰਚ ਪਾਸਟ ਦੀ ਸਲਾਮੀ ਵੀ ਕਬੂਲੀ।
ਗੱਲਬਾਤ ਕਰਦਿਆਂ ਖੇਡ ਪ੍ਰਮੁੱਖ ਸਕੱਤਰ ਸੰਜੈ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ ਤਿੰਨ ਅਕਤੂਬਰ ਤੱਕ ਚੱਲਣਗੇ। ਅਤੇ ਇਸ 'ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦੀ ਤਰਜਮਾਨੀ ਕਰਨ ਦਾ ਮੌਕਾ ਵੀ ਮਿਲਦਾ ਹੈ। ਮੁੱਖ ਮਹਿਮਾਨ ਵੱਜੋਂ ਪਹੁੰਚੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੋਚ ਅੱਜ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਣਾ ਹੈ ਅਤੇ ਅੱਜ ਦੇ ਇਹ ਮੁਕਾਬਲੇ ਇਸੇ ਸੋਚ ਦਾ ਹਿੱਸਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਿਥੇ ਮਿਲਾਵਟਖੋਰਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਤਿਉਹਾਰਾਂ ਦੇ ਦਿਨਾਂ 'ਚ ਪਛੜਿਆ ਚਾਈਨੀਜ਼ ਸਮਾਨ, ਲੋਕਾਂ ਨੇ ਕੀਤਾ ਭਾਰਤੀ ਸਮਾਨ ਵੱਲ ਰੁਖ਼
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਜਿੱਥੇ ਸ਼ਲਾਘਾਯੋਗ ਹੈ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਨਾਲ ਦਾ ਇੱਕ ਵੱਡਾ ਉਪਰਾਲਾ ਵੀ ਹੈ।