ETV Bharat / state

Farmers Rail Jamm for 3 hours: ਸਫ਼ਰ ਕਰਨ ਵਾਲੇ ਹੋ ਜਾਣ ਸਾਵਧਾਨ, ਅੱਜ ਪੰਜਾਬ ਵਿੱਚ ਨਹੀਂ ਚੱਲਣਗੀਆਂ ਰੇਲਾਂ !

ਕੇਂਦਰ ਤੇ ਪੰਜਾਬ ਸਰਕਾਰ ਤੋਂ ਆਪਣੀਆਂ ਵੱਖ-ਵੱਖ ਮੰਗਾਂ ਮੰਨਵਾਉਣ ਲਈ ਕਿਸਾਨ ਜਥੇਬੰਦੀਆਂ ਇਕ ਵਾਰ ਫਿਰ ਤੋਂ ਰੋਸ ਪ੍ਰਦਰਸ਼ਨ ਕਰਨਗੀਆਂ। ਕਿਸਾਨਾਂ ਵਲੋਂ 29 ਜਨਵਰੀ ਨੂੰ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਇਸਦਾ ਐਲਾਨ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 12 ਜ਼ਿਲ੍ਹਿਆਂ ਵਿੱਚ 14 ਥਾਵਾਂ ਉਤੇ ਰੇਲਾਂ ਜਾਮ ਕੀਤੀਆਂ ਜਾਣਗੀਆਂ।

Farmers will jam the wheels of trains on January 29
Trains Jammed for 3 hours: ਕਿਸਾਨ ਕਰਨਗੇ 29 ਜਨਵਰੀ ਨੂੰ ਤਿੰਨ ਘੰਟੇ ਦੇ ਰੇਲਾਂ ਜਾਮ, ਤਿਆਰੀਆਂ ਪੂਰੀਆਂ
author img

By

Published : Jan 28, 2023, 2:06 PM IST

Updated : Jan 29, 2023, 6:37 AM IST

ਕਿਸਾਨ ਕਰਨਗੇ 29 ਜਨਵਰੀ ਨੂੰ ਤਿੰਨ ਘੰਟੇ ਦੇ ਰੇਲਾਂ ਜਾਮ

ਅੰਮ੍ਰਿਤਸਰ : ਕਿਸਾਨ ਆਗੂ ਇਕ ਵਾਰ ਫਿਰ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਦੇ ਖਿਲਾਫ ਇਕਜੁੱਟ ਹੋ ਰਹੇ ਹਨ। ਕਿਸਾਨ ਜਥੇਬੰਦੀਆਂ ਵਲੋਂ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਦੀ ਤਿਆਰੀ ਕੀਤੀ ਗਈ। ਹੁਣ ਕਿਸਾਨ 29 ਜਨਵਰੀ ਯਾਨੀ ਕਿ ਐਤਵਾਰ ਨੂੰ ਰੇਲਾਂ ਦੇ ਚੱਕੇ ਜਾਮ ਕਰਨਗੇ। ਕਿਸਾਨ ਆਗੂਆਂ ਨੇੇ ਮੰਗਾਂ ਮੰਨਵਾਉਣ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਣਨੀਤੀ ਬਣਾਈ ਹੈ।

12 ਜਿਲਿਆਂ, 14 ਥਾਵਾਂ ਉੱਤੇ ਰੋਕੀਆ ਜਾਣਗੀਆਂ ਰੇਲਾਂ : ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਭਰ ਵਿੱਚ 12 ਜ਼ਿਲ੍ਹਿਆਂ ਵਿੱਚ 14 ਥਾਵਾਂ ਉੱਤੇ ਰੇਲਾਂ ਰੋਕਿਆਂ ਜਾਣਗੀਆਂ। ਇਸ ਬਾਰੇ ਮੀਡੀਆ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੂਬਾ ਕਮੇਟੀ ਵੱਲੋਂ 29 ਜਨਵਰੀ ਨੂੰ ਪੂਰੇ ਪੰਜਾਬ ਵਿੱਚ ਇਹ ਅੰਦੋਲਨ ਵਿੰਢਿਆ ਜਾ ਰਿਹਾ ਹੈ।। ਇਸ ਲਈ ਤਿੰਨ ਘੰਟੇ ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗਾ। ਪੰਧੇਰ ਨੇ ਕਿਹਾ ਕਿ 29 ਜਨਵਰੀ 2021 ਨੂੰ ਸਿੰਘੂ ਬਾਰਡਰ ਦਿੱਲੀ ਮੋਰਚੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਉੱਤੇ ਆਰਐਸਐਸਦੇ ਲੋਕਾਂ ਤੇ ਭਾਜਪਾ ਦੇ ਆਗੂਆਂ ਅਮਨ ਡਬਾਸ ਤੇ ਪਰਦੀਪ ਖੱਤਰੀ ਦੀ ਅਗਵਾਈ ਵਿਚ ਹਮਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Captain Amarinder Singh new governor: ਮਹਾਰਾਸ਼ਟਰ ਦੇ ਨਵੇਂ ਰਾਜਪਾਲ ਹੋਣਗੇ ਪੰਜਾਬ ਦੇ ਕੈਪਟਨ, ਭਾਜਪਾ ਨੇ ਖਿੱਚੀ ਤਿਆਰੀ !

ਇਹ ਹਨ ਮੰਗਾਂ: ਪੰਧੇਰ ਨੇ ਕਿਹਾ ਕਿ ਹਾਲਾਂਕਿ ਕੇਂਦਰ ਤੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ 29 ਜਨਵਰੀ ਦਾ ਰੇਲ ਰੋਕੋ ਅੰਦੋਲਨ ਗਰਦਾਸਪੁਰ ਵਿੱਚ ਲਗਾਤਾਰ ਜਾਰੀ ਰਹੇਗਾ। ਕਿਉਂਕਿ ਭਾਰਤ ਮਾਲਾ ਯੋਜਨਾ ਤਹਿਤ ਜੰਮੂ ਕਟੜਾ ਐਕਸਪ੍ਰੈਸ ਵੇਅ ਅਤੇ ਅੰਮ੍ਰਿਤਸਰ-ਊਨਾ ਹਾਈਵੇ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤੇ ਬਗੈਰ ਹੀ ਜਬਰੀ ਸਰਕਾਰ ਜਮੀਨਾਂ ਦਾ ਕਬਜ਼ਾ ਲੈਣ ਦੀ ਕੋਸ਼ਿਸ ਲਗਾਤਾਰ ਕਰ ਰਹੀ ਹੈ ਅਤੇ ਗੰਨੇ ਦੀ ਪਿੜਾਈ ਲਈ ਪੂਰੀ ਪਰਚੀ ਵੰਡ ਕੈਲੰਡਰ ਨੂੰ ਬਗੈਰ ਵਿਤਕਰੇ ਤੋਂ ਲਾਗੂ ਕਰਾਉਣਾ ਇਸਦੀਆਂ ਮੁੱਖ ਮੰਗਾਂ ਹੋਣਗੀਆਂ।

ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਕੇਸ ਵਿੱਚ ਆਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਜੇ ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰਨਾ, ਬਿਜਲੀ ਸੰਸ਼ੋਧਨ ਦਾ ਬਿੱਲ ਵਾਪਿਸ ਹੋਣਾ ਅਤੇ ਹੋਰ ਵੀ ਕਈ ਮੰਗਾਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

Last Updated : Jan 29, 2023, 6:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.