ETV Bharat / state

ਕਿਸਾਨਾਂ ਨੇ ਧਰਨਾ ਲਾ ਕੇ ਨਹਿਰੀ ਵਿਭਾਗ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ - WATER SUPPLY DEPARTMENT

ਪੰਜਾਬ ਵਿੱਚ ਨਹਿਰੀ ਪਾਣੀ ਦੇ ਖੇਤਰ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਸੂਬੇ ਭਰ ਦੇ ਕਿਸਾਨਾਂ ਵੱਲੋਂ ਨਹਿਰ ਵਿਭਾਗ ਖ਼ਿਲਾਫ਼ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਬਾ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ।

ਧਰਨਾਕਾਰੀ
author img

By

Published : Jul 9, 2019, 9:50 AM IST

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਸੇਟੀ ਨੇ ਨਹਿਰਾਂ ਦੇ ਗੰਧਲੇ ਹੋ ਰਹੇ ਪਾਣੀ ਅਤੇ ਨਹਿਰੀ ਪਾਣੀ ਹੇਠ ਸਿੰਚਾਈ ਦੇ ਖੇਤਰ ਨੂੰ ਵਧਾਉਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ 'ਚ ਜਲ ਸਪਲਾਈ ਵਿਭਾਗ ਅੱਗੇ ਧਰਨਾ ਦਿੱਤਾ। ਕਿਸਾਨਾਂ ਦੀ ਮੰਗ ਹੈ ਕਿ ਨਹਿਰਾਂ ਦੇ ਪਾਣੀਆਂ 'ਚੋਂ ਕਿਸਾਨ ਨੂੰ ਦਿੱਤੇ ਜਾਣ ਵਾਲੇ ਸਿੰਚਾਈ ਦੇ ਪਾਣੀ ਦਾ ਖੇਤਰ ਵਧਾਇਆ ਜਾਵੇ ਤਾਂ ਜੋ ਜ਼ਮੀਨ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ।

ਵੇਖੋ ਵਿਡੀਓ

ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਾਣੀ ਦਾ ਦਿਨੋਂ ਦਿਨ ਡਿੱਗਦਾ ਮਿਆਰ ਇੱਕ ਸੰਜੀਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੇ ਕਿਸਾਨਾਂ ਨੂੰ ਝੋਨੇ ਦਾ ਬਦਲ ਮੁੱਲ ਦੇਵੇ ਤਾਂ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਪਾਣੀ ਦੇ ਕੁਦਰਤੀ ਸੋਮੇ ਨਹਿਰਾਂ 'ਚੋਂ ਕਿਸਾਨ ਨੂੰ ਦਿੱਤੇ ਜਾਣ ਵਾਲੇ ਸਿੰਚਾਈ ਦੇ ਪਾਣੀ ਦਾ ਖੇਤਰ ਵਧਾਵੇ ਤਾਂ ਜੋ ਧਰਤੀ ਹੇਠਲੇ ਖ਼ਤਮ ਹੋ ਰਹੇ ਪਾਣੀ ਤੇ ਕਾਬੂ ਪਾਇਆ ਜਾ ਸਕਦਾ ਹੈ।

ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਬਜਟ 'ਚੋਂ ਨਹਿਰਾਂ ਦੇ ਪਾਣੀਆਂ ਨੂੰ ਖ਼ਾਸ ਥਾਂ ਨਹੀਂ ਦਿੱਤੀ ਗਈ। ਇਹ ਧਰਨਾ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਲਾਇਆ ਗਿਆ।

ਇਹ ਵੀ ਪੜ੍ਹੋ- ਮੁੱਖ ਮੰਤਰੀ ਨੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੂੰ ਮੁੱਖ ਸੂਚਨਾ ਕਮਿਸ਼ਨਰ ਕੀਤਾ ਨਿਯੁਕਤ

Intro:ਕਿਸਾਨਾਂ ਨੇ ਕੀਤਾ ਨਹਿਰੀ ਵਿਭਾਗ ਦੇ ਬਾਹਰ ਪ੍ਰਦਰਸ਼ਨ, ਖੇਤੀ ਦੇ ਲਈ ਨਿਹਰਾਂ ਦੇ ਪਾਣੀ ਦਾ ਸ਼ੇਤਰ ਵਧਾਨ ਦੀ ਮੰਗBody:ਅੰਕਰ: ਅੰਮ੍ਰਿਤਸਰ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਵਲੋਂ ਸੰਚਾਈ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਲੱਗਾ ਕੇ ਪ੍ਰਦਰਸ਼ਨ ਕੀਤਾ ਗਿਆ,ਕਿਸਾਨਾਂ ਦੀ ਮੰਗ ਸੀ ਕਿ ਨਹਿਰੀ ਪਾਣੀ ਨੂੰ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਸੰਚਾਈ ਦੇ ਪਾਣੀ ਦਾ ਦਾਇਰਾ ਵਧਾਇਆ ਜਾਵੇ ਤਾਂ ਜੋ ਜਮੀਨ ਦੇ ਹੇਠਾਂ ਪਾਣੀ ਨੂੰ ਬਚਾਇਆ ਜਾ ਸਕੇ, ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਪਾਣੀ ਦਾ ਡਿੱਗਦਾ ਲੇਵਲ ਇੱਕ ਚਿੰਤਾ ਦਾ ਕਾਰਨ ਹੈ, ਪੰਧੇਰ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਝੋਨੇ ਦੀ ਫਸਲ ਦਾ ਬਦਲ ਦੇਣ ਵਿੱਚ ਵਿਫਲ ਰਹੀ ਹੈ ਤੇ ਝੋਨੇ ਦੀ ਫ਼ਸਲ ਲਗਾਣ ਲੱਗੇ ਕਾਫ਼ੀ ਮਾਤਰਾ ਵਿੱਚ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈConclusion:
ਜਿਸ ਕਾਰਨ ਪਾਣੀ ਜਮੀਨੀ ਲੇਬਲ ਘੱਟ ਹੋ ਰਿਹਾ ਹੈ,
ਬਾਈਟ: ਸਤਨਾਮ ਸਿੰਘ ਪੰਧੇਰ ਕਿਸਾਨ ਨੇਤਾ
ETV Bharat Logo

Copyright © 2025 Ushodaya Enterprises Pvt. Ltd., All Rights Reserved.