ਅੰਮ੍ਰਿਤਸਰ: ਬੀਤੇ ਦਿਨੀਂ ਭਾਰਤ-ਪਾਕਿਸਤਾਨ ਸਰਹੱਦ ਤੋਂ ਬੀ.ਐੱਸ.ਐੱਫ ਦੀ 32 ਬਟਾਲੀਅਨ ਵੱਲੋਂ ਸਰਹੱਦ ਨੇੜੇ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਅਜਨਾਲਾ ਪੁਲਿਸ ਦੇ ਹਵਾਲੇ ਕੀਤਾ ਗਿਆ ਸੀ, ਜਿਸ ਦੀ ਪਹਿਚਾਣ ਮੁਹੰਮਦ ਜ਼ੁਬੈਰ ਆਲਮ ਪੁੱਤਰ ਮੁਹੰਮਦ ਇਜ਼ਲੈਲ ਨਿਵਾਸੀ ਮੁਜ਼ੱਫਰਾਪੁਰ, ਬਿਹਾਰ ਵਜੋਂ ਹੋਈ ਸੀ। ਜਿਸ ਸੰਬੰਧ 'ਚ ਅਜਨਾਲਾ ਪੁਲਿਸ ਵੱਲੋਂ ਉਸ ਵਿਅਕਤੀ ਦੀ ਪਹਿਚਾਣ ਕਰ ਉਸਦੇ ਪਰਿਵਾਰ ਨੂੰ ਸੋਂਪਿਆ ਗਿਆ।
ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਪੁਲਿਸ ਥਾਣਾ ਅਜਨਾਲਾ ਦੇ ਮੁਖੀ ਮੋਹਿਤ ਕੁਮਾਰ ਨੇ ਦੱਸਿਆ ਕਿ ਬੀ.ਐਸ.ਐਫ ਦੀ 32 ਬਟਾਲੀਅਨ ਵੱਲੋਂ ਬੀ.ਓ.ਪੀ ਭੈਣੀਆਂ ਤੋਂ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਪੁਲਿਸ ਹਵਾਲੇ ਕੀਤਾ ਗਿਆ ਸੀ, ਜਿਸ ਨੂੰ ਐਸ.ਐਸ.ਪੀ ਦਿਹਾਤੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਰਿਵਾਰ ਦੀ ਭਾਲ ਕਰ ਅਜਨਾਲਾ ਬੁਲਾ ਕੇ ਵਿਅਕਤੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਗਿਆ।
ਇਸ ਮੌਕੇ ਵਿਅਕਤੀ ਦੇ ਪੁੱਤਰ ਮੁਹੰਮਦ ਜਫ਼ਰ ਆਲਮ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਅਤੇ ਕਰੀਬ 6 ਸਾਲ ਪਹਿਲਾਂ ਉਹ ਘਰੋਂ ਲਾਪਤਾ ਹੋ ਗਏ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਸੰਪਰਕ ਕਰਨ 'ਤੇ ਉਹ ਆਪਣੇ ਪਿਤਾ ਤੱਕ ਪਹੁੰਚ ਸਕੇ ਹਨ। ਇਸ ਨੂੰ ਲੈਕੇ ਉਨ੍ਹਾਂ ਅਜਨਾਲਾ ਪੁਲਿਸ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ:ਮੀਨਾਕਸ਼ੀ ਲੇਖੀ ਦੇ ਭਾਸ਼ਣ ਤੋਂ ਮੋਦੀ ਸਰਕਾਰ ਦੀ ਕਿਸਾਨ ਵਿਰੋਧੀ ਨੀਅਤ ਸਾਹਮਣੇ ਆਈ: ਮਾਨ