ਅੰਮ੍ਰਿਤਸਰ: ਵਾਟਰ ਸਪਲਾਈ ਵਿਭਾਗ ’ਚ ਇੱਕ ਮੁਲਾਜ਼ਮ ਦੀ ਗਟਰ ਦੇ ਡੂੰਗੇ ਪਾਣੀ ਵਿੱਚ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੇ ਸਾਥੀ ਮੁਲਾਜ਼ਮ ਮੁਕੇਸ਼ ਮੁਤਾਬਕ ਉਹ ਆਪਣੀ ਦੁਪਿਹਰ ਦੀ ਡਿਊਟੀ ’ਤੇ ਪਹੁੰਚਿਆ ਤਾਂ ਦੇਖਿਆ ਕਿ ਸਵੇਰੇ ਦੀ ਡਿਊਟੀ ਵਾਲਾ ਰਮਨ ਕੁਮਾਰ ਡੁੰਗੇ ਪਾਣੀ ਵਿੱਚ ਡੁੱਬਾ ਹੋਇਆ ਹੈ ਤੇ ਉਸ ਦੀ ਮੌਤ ਹੋ ਗਈ ਹੈ।
ਇਹ ਵੀ ਪੜੋ: ਕੁੜੀ ਦਾ ਹੱਥ ਮੰਗਣ ਗਏ ਮੁੰਡੇ ਨੂੰ ਕੁਹਾੜੀਆਂ ਨਾਲ ਵੱਢਿਆ
ਰਮਨ ਕੁਮਾਰ ਨੂੰ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਕੱਢਿਆ ਗਿਆ, ਪਰ ਉਦੋਂ ਤਕ ਉਸਦੀ ਮੌਤ ਹੋ ਗਈ ਸੀ। ਉਥੇ ਹੀ ਇਹ ਪਤਾ ਨਹੀਂ ਚੱਲਿਆ ਕੇ ਉਹ ਡੁੱਬਿਆ ਹੈ ਜਾਂ ਉਸਨੇ ਖੁਦਕੁਸ਼ੀ ਕੀਤੀ ਹੈ। ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮ੍ਰਿਤਕ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਪਰਿਵਾਰਕ ਮੈਂਬਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।