ਅੰਮ੍ਰਿਤਸਰ: ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ ਦੇ ਆਗੂ ਬਲਦੇਵ ਸਿੰਘ ਸਿਰਸਾ ਵੱਲੋ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਦੱਸਿਆ ਕਿ ਐਸਡੀਐਮ ਅਜਨਾਲਾ ਰਾਜੇਸ਼ ਸ਼ਰਮਾ ਦੇ ਖਿਲਾਫ ਕੀਤੀ। ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਨਾਲ ਗੱਲ-ਬਾਤ ਜਾਰੀ ਰੱਖਦਿਆਂ ਉਕਤ ਰਜੇਸ਼ ਸ਼ਰਮਾ ਵੱਲੋਂ ਵੱਡੇ-ਵੱਡੇ ਕੀਤੇ ਸਕੈਂਡਲਾਂ ਦੇ ਸਬੰਧ 'ਚ ਪੰਜਾਬ ਸਰਕਾਰ ਨੂੰ ਜਿੰਨਾਂ ਵਰਕਿਆ ਦੇ ਦਿੱਤੇ ਹਲਫੀਆ ਬਿਆਨ ਸਮੇਤ ਕੀਤੇ ਵੱਡੇ-ਵੱਡੇ ਸਕੈਂਡਲੀ ਦੇ ਸਬੂਤਾਂ ਅਤੇ ਇਸ ਭਰਿਸ਼ਟ ਅਧਿਕਾਰੀ ਦੀ ਅੰਮ੍ਰਿਤਸਰ ਤੋਂ ਮਾਨਯੋਗ ਹਾਈ ਕੋਰਟ ਰਾਂਹੀ ਬਦਲੀ ਕਰਾਉਣ ਦੇ ਪ੍ਰੈਸ ਨੂੰ ਸਬੂਤ ਵਿਖਾਉਂਦਿਆ ਹੋਇਆ।
ਜਿਸ ਕਿਸਾਨ ਜਥੇਬੰਦੀ ਨੇ ਇਸ (ਰਜੇਸ਼ ਸ਼ਰਮਾਂ) ਨੂੰ ਇਮਾਨਦਾਰ ਅਤੇ ਬਹੁਤ ਵਧੀਆ ਅਫਸਰ ਦੱਸਿਆ ਉਹ ਮੇਰੇ ਸਵਾਲਾਂ ਦਾ ਜਵਾਬ ਦੇਣ ਕਿ ਜੋ ਆਦਮੀ 1990 'ਚ ਨਾਇਬ ਤਹਿਸੀਲਦਾਰ ਭਰਤੀ ਹੋਇਆ ਉਸ ਸਮੇਂ ਇਸ ਦੇ ਖਿਲਾਫ ਪੰਜ ਐਫ.ਆਈ.ਆਰ ਦਰਜ ਹੋਈਆਂ ਤਾਂ ਇਸ ਨੂੰ ਪੰਜਾਬ ਸਰਕਾਰ ਨੇ ਇਨਾਮ ਵਜੋਂ ਨਾਇਬ ਤੋਂ ਤਹਿਸੀਲਦਾਰ ਬਣਾ ਦਿੱਤਾ, ਤਹਿਸੀਲਦਾਰ ਸਮੇਂ ਇਸ ਦੇ ਖਿਲਾਫ 6 ਆਈ.ਆਈ.ਆਰ ਵੱਖ-ਵੱਖ ਕੇਸ 'ਚ ਹੋਰ ਦਰਜ ਹੋਈਆਂ ਪੰਜਾਬ ਸਰਕਾਰ ਦੇ ਥੱਲੇ ਤੋਂ ਲੈ ਕੇ ਸੈਕਟਰੀਏਟ ਤੱਕ ਉੱਚ ਅਹੁਦਿਆਂ ਤੇ ਬੈਠੇ ਭ੍ਰਿਸ਼ਟ ਅਧਿਕਾਰੀਆਂ ਨੇ ਇਸ ਰਜੇਸ਼ ਸ਼ਰਮਾਂ ਨੂੰ ਡੀ.ਆਰ.ਓ ਅਤੇ ਫਿਰ ਪੀ.ਸੀ.ਐਸ ਤੱਕ ਅੱਖਾਂ ਮੀਟ ਕੇ ਇਸ ਦੇ ਖਿਲਾਫ ਚੱਲਦੇ ਕੋਰਟ ਕੇਸਾਂ ਅਤੇ ਚਲਦੀਆਂ ਇਨਕੁਆਰੀਆਂ 'ਚ ਇਸ ਭਰਿਸ਼ਟ ਅਧਿਕਾਰੀ ਦਾ ਰਿਕਾਰਡ ਵਧੀਆ ਲਿਖ ਕੇ ਇਸ ਨੂੰ ਤਰਕੀਆਂ ਦਿਵਾਈਆਂ।
ਇਹ ਵੀ ਪੜ੍ਹੋ : ਦਲਿਤ ਕਾਰਡ 'ਤੇ ਜਲੰਧਰ ਦਾ ਸਿਆਸੀ ਮੈਦਾਨ ਫ਼ਤਹਿ ਕਰਨਾ ਚਾਹੁੰਦੀ ਹੈ 'ਆਪ' ਅਤੇ ਕਾਂਗਰਸ ! ਖਾਸ ਰਿਪੋਰਟ ..
ਜਥੇਬੰਦੀ ਨੂੰ ਖੁੱਲਾ ਚੈਲੇਂਜ : ਸਿਰਸਾ ਨੇ ਕਿਹਾ ਕਿ ਜਿਸ ਵਿਅਕਤੀ ਖਿਲਾਫ ਇੰਨੀਆਂ ਐਫ਼ ਆਈ ਆਰ ਦਰਜ ਹੈ ਉਸ ਨੂੰ ਜੇਲ੍ਹ ਭੇਜਣ ਦੀ ਜਗ੍ਹਾ 'ਤੇ ਤਰੱਕੀ ਦਿੱਤੀ ਜਾ ਰਹੀਆਂ ਹੈ। ਇਹ ਹੈਰਾਨੀ ਵਾਲੀ ਗੱਲ ਹੈ, ਓਹਨਾ ਅੱਗੇ ਕਿਹਾ ਕਿ ਸਰਕਾਰੀ ਜਮੀਨਾਂ ਬਾਹਰੋ ਬਾਹਰ ਇਨ੍ਹੇ ਵੇਚ ਦਿੱਤੀਆਂ। ਇਸ ਸਬੰਧ ਵਿਚ ਅੱਜ ਬਲਦੇਵ ਸਿੰਘ ਸਿਰਸਾ ਪ੍ਰਧਾਨ ਲੋਕ ਭਲਾਈ ਇੰਨਸਾਫ ਵੈਲਫੇਅਰ ਸੁਸਾਇਟੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਇੱਕ ਕਿਸਾਨ ਜਥੇਬੰਦੀ ਦੇ ਆਗੂਆਂ ਜੋ ਕਿ ਇਕ ਬਹੁਤ ਵੱਡੇ ਭਰਸ਼ਿਟ ਅਧਿਕਾਰੀ ਰਾਜੇਸ਼ ਸ਼ਰਮਾ ਪੀ.ਸੀ.ਐਸ ਸਾਬਕਾ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ-2 ਹਾਲ ਅਜਨਾਲਾ ਨੂੰ ਇਮਾਨਦਾਰ ਅਤੇ ਸਹੀ ਫੈਸਲੇ ਕਰਨ ਇੱਕ ਬਹੁਤ ਵਧੀਆ ਅਫਸਰ ਦੱਸ ਕੇ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਧਮਕੀ ਦੇ ਕੇ ਕਿਹਾ ਕਿ ਜੇਕਰ ਰਾਜੇਸ਼ ਸ਼ਰਮਾ ਦੀ ਬਦਲੀ ਕੀਤੀ ਗਈ ਤਾਂ ਸਾਡੀ ਜਥੇਬੰਦੀ ਇਸ (ਰਾਜੇਸ਼ ਸ਼ਰਮਾਂ) ਦੇ ਹੱਕ 'ਚ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦੇਵੇਗੀ|
ਬਲਦੇਵ ਸਿੰਘ ਸਿਰਸਾ ਨੇ ਇਸ ਜਥੇਬੰਦੀ ਵੱਲੋਂ ਇੱਕ ਬਹੁਤ ਵੱਡੇ ਭ੍ਰਿਸ਼ਟ ਅਧਿਕਾਰੀ ਦੇ ਹੱਕ 'ਚ ਦਿੱਤੇ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ। ਇਸ ਜਥੇਬੰਦੀ ਨੂੰ ਖੁੱਲਾ ਚੈਲੇਂਜ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਵਿਚ ਕਿਣਕਾ ਮਾਤਰ ਵੀ ਅਣੱਖ ਹੈ ਤਾਂ ਆਓ ਮੇਰੇ ਚੈਲੰਜ ਨੂੰ ਕਬੂਲ ਕਰਕੇ ਮੇਰੇ ਨਾਲ ਕਿਸੇ ਵੀ ਟੀ.ਵੀ ਚੈਨਲ ਤੋਂ ਵਿਚਾਰ-ਚਰਚਾ (ਡਿਬੇਟ) ਕਰਕੇ ਉਸ ਰਾਜੇਸ਼ ਸ਼ਰਮਾਂ ਨੂੰ ਸਾਬਤ ਕਰੋ ਕਿ ਇਹ ਇਮਾਨਦਾਰ ਅਤੇ ਵਧੀਆ ਅਫਸਰ ਕਿਵੇਂ ਹੈ?
ਮਿਲੀ ਭੁਗਤ ਰਾਂਹੀ ਰਜੇਸ਼ ਸ਼ਰਮਾਂ ਵਲੋਂ ਹੜਪ: ਇਸ ਪੁਰਸ਼ ਨੇ ਉਪ-ਮੰਡਲ ਮੈਜਿਸਟਰੇਟ ਦੀ ਕੁਰਸੀ ਤੇ ਬੈਠ ਕੇ ਪੰਚਾਇਤੀ, ਮੁਸ਼ਤਰਕਾ ਮਾਲਕਾਨ ਅਤੇ ਗੁਰਦੁਆਰਿਆਂ ਆਦਿ ਦੀਆਂ ਸੈਂਕੜੇ ਏਕੜਾ ਜਮੀਨਾਂ ਜਿਨ੍ਹਾਂ ਦੀ ਹਜਾਰਾਂ ਕਰੋੜ ਰੁਪਏ ਕੀਮਤ ਬਣਦੀ ਉਹ ਰਜਿੰਦਰ ਮੋਹਨ ਸਿੰਘ ਰਾਜਨੀਤਿਕ ਪਾਰਟੀ ਬੀ.ਜੇ.ਪੀ ਲੀਡਰ ਅਤੇ ਬਿਕਰਮਜੀਤ ਮਜੀਠੀਆ ਵਰਗਿਆਂ ਨਾਲ ਮਿਲੀ ਭੁਗਤ ਰਾਂਹੀ ਰਜੇਸ਼ ਸ਼ਰਮਾਂ ਵਲੋਂ ਹੜਪ ਕੀਤੀਆਂ ਗਈਆਂ ਹਨ ਅਤੇ ਜੋ ਅੱਜ ਵੀ ਭਾਰਤ ਮਾਲਾ ਪ੍ਰੋਜੈਕਟ `ਚ ਰਜੇਸ਼ ਸ਼ਰਮਾਂ ਵੱਲੋਂ ਕੀਤੇ ਸਕੈਂਡਲਾਂ ਦੀਆਂ ਪੰਜ ਇਨਕੁਆਰੀਆਂ ਪੰਜਾਬ ਸਰਕਾਰ ਨੂੰ ਰਿਪੋਰਟਾਂ ਪਹੁੰਚ ਗਈਆਂ ਹਨ। ਜਿਨ੍ਹਾਂ ਦੇ ਸਬੁਤ ਸਿਰਸਾ ਨੇ ਅੱਜ ਪ੍ਰੈਸ ਦੇ ਸਾਹਮਣੇ ਪੇਸ਼ ਕੀਤੇ ।