ਦੱਸ ਦਈਏ ਕਿ ਜੋ 11 ਜਨਵਰੀ ਨੂੰ ਹਟਾਈ ਗਈ ਸੀ ਅਤੇ 17 ਫ਼ਰਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਕਰ ਕੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਇਕਬਾਲ ਸਿੰਘ, ਜਸਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ 3 ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਚੋਣ ਪ੍ਰਬੰਧਾਂ ਦੀ ਦੇਖ-ਰੇਖ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਕਰ ਰਹੇ ਹਨ।
ਦੱਸਣਯੋਗ ਹੈ ਕਿ ਚੋਣਾਂ ਦੌਰਾਨ 403 ਮੈਂਬਰਾਂ ਵਲੋਂ ਇਕ ਪ੍ਰਧਾਨ, 2 ਵਾਈਸ ਪ੍ਰਧਾਨ, 2 ਆਨਰੇਰੀ ਸਕੱਤਰ ਅਤੇ ਇਕ ਸਥਾਨਕ ਪ੍ਰਧਾਨ ਕੁੱਲ 6 ਅਹੁਦਿਆਂ ਲਈ ਵੋਟਾਂ ਪਾਇਆ ਜਾਣਗੀਆਂ ਅਤੇ ਇਨ੍ਹਾਂ ਅਹੁਦਿਆਂ ਲਈ ਕੁੱਲ 12 ਉਮੀਦਵਾਰ ਮੈਦਾਨ ਵਿਚ ਹਨ।