ETV Bharat / state

ਅੰਮ੍ਰਿਤਸਰ 'ਚ ਲੁੱਟ ਦੇ ਇਰਾਦੇ ਨਾਲ ਬਜ਼ੁਰਗ ਔਰਤ ਦਾ ਕਤਲ - woman murdered in amritsar

ਅੰਮ੍ਰਿਤਸਰ ਦੀ ਨਮਕ ਮੰਡੀ 'ਚ ਇੱਕ ਬਜ਼ੁਰਗ ਔਰਤ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਹ ਸ਼ੱਕ ਪ੍ਰਗਟਾਇਆ ਹੈ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਅਣਪਛਾਤੇ ਲੁੱਟੇਰੀਆਂ ਨੇ ਮਹਿਲਾ ਦਾ ਕਤਲ ਕਰ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਲੁੱਟ ਲਈ ਕੀਤਾ ਬਜ਼ੁਰਗ ਔਰਤ ਦਾ ਕਤਲ
ਲੁੱਟ ਲਈ ਕੀਤਾ ਬਜ਼ੁਰਗ ਔਰਤ ਦਾ ਕਤਲ
author img

By

Published : Dec 15, 2019, 5:10 PM IST

ਅੰਮ੍ਰਿਤਸਰ: ਸ਼ਹਿਰ ਦੇ ਥਾਣਾ ਡੀ-ਡਵੀਜ਼ਨ ਦੇ ਅਧੀਨ ਪੈਂਦੇ ਇਲਾਕਾ ਨਮਕ ਮੰਡੀ 'ਚ ਅਣਪਛਾਤੇ ਲੁਟੇਰੀਆਂ ਵੱਲੋਂ ਘਰ ਦੇ ਅੰਦਰ ਦਾਖ਼ਲ ਹੋ ਕੇ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਲੁੱਟ ਲਈ ਕੀਤਾ ਬਜ਼ੁਰਗ ਔਰਤ ਦਾ ਕਤਲ

ਮ੍ਰਿਤਕਾ ਦੀ ਪਛਾਣ ਰਮਾ ਅਰੋੜਾ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਸੀ। ਜਦ ਉਹ ਵਾਪਸ ਪਰਤਿਆ ਤਾਂ ਉਸ ਦੇ ਘਰ ਦੇ ਦਰਵਾਜ਼ੇ ਬੰਦ ਸਨ, ਪਰ ਵਾਰ-ਵਾਰ ਅਵਾਜ਼ ਦੇਣ ਤੋਂ ਬਾਅਦ ਵੀ ਉਸ ਦੀ ਪਤਨੀ ਨੇ ਦਰਵਾਜਾ ਨਹੀਂ ਖੋਲ੍ਹਿਆ। ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਗੁਆਂਢ 'ਚ ਰਹਿੰਦੇ ਇੱਕ ਬੱਚੇ ਨੂੰ ਛੱਤ ਰਾਹੀਂ ਘਰ ਦੇ ਅੰਦਰ ਦਾਖਲ ਹੋਣ ਲਈ ਕਿਹਾ। ਬੱਚੇ ਨੇ ਘਰ ਦੇ ਅੰਦਰ ਦਾਖਲ ਹੋ ਕੇ ਘਰ ਦਾ ਮੇਨ ਦਰਵਾਜਾ ਖੋਲ੍ਹਿਆ। ਇਸ ਤੋਂ ਬਾਅਦ ਉਸ ਨੂੰ ਪਤਨੀ ਦੇ ਕਤਲ ਬਾਰੇ ਪਤਾ ਲਗਾ। ਉਸ ਦੀ ਪਤਨੀ ਦੇ ਸਰੀਰ ਉੱਤੇ ਪਾਏ ਗਹਿਣੇ ਗਾਇਬ ਸਨ। ਪੀੜਤ ਨੇ ਪੁਲਿਸ ਨੂੰ ਅਣਪਛਾਤੇ ਲੁੱਟੇਰਿਆਂ ਵੱਲੋਂ ਪਤਨੀ ਦਾ ਕਤਲ ਕੀਤੇ ਜਾਣ ਦੀ ਸੂਚਨਾ ਦਿੱਤੀ।

ਹੋਰ ਪੜ੍ਹੋ : ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਬਿੱਲ 'ਚ ਤਬਦੀਲੀਆਂ ਕਰਨ ਦੇ ਦਿੱਤੇ ਸੰਕੇਤ

ਪੁਲਿਸ ਨੇ ਮੌਕੇ 'ਤੇ ਪੁਜ ਕੇ ਜਾਂਚ ਕੀਤੀ। ਪੁਲਿਸ ਮੁਤਾਬਕ ਔਰਤ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ। ਇਸ ਤੋਂ ਇਲਾਵਾ ਮ੍ਰਿਤਕ ਔਰਤ ਦੇ ਸਰੀਰ ਤੋਂ ਗਹਿਣੇ ਅਤੇ ਉਸ ਦਾ ਮੋਬਾਈਲ ਫੋਲ ਵੀ ਗਾਇਬ ਸੀ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁੱਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Intro:ਅੰਮ੍ਰਿਤਸਰ ਦੀ ਨਮਕ ਮੰਡੀ ਵਿਚ ਲੁੱਟ ਦੀ ਨੀਯਤ ਨਾਲ ਔਰਤ ਦਾ ਕੀਤਾ ਗਿਆ ਕਤਲ
ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ
ਔਰਤ ਦਾ ਗਲਾ ਕਟ ਕੇ ਕੀਤੀ ਗਈ ਹੱਤਿਆ
ਪੁਲਿਸ ਨੂੰ ਸ਼ੱਕ ਹੈ ਕਿ ਲੁੱਟ ਦੀ ਨੀਯਤ ਨਾਲ ਕੀਤਾ ਗਿਆ ਕਤਲ
ਪੁਲਿਸ ਨੇ ਆਲੇ ਦਵਾਲੇ ਦੇ ਸਸਿਟੀਵੀ ਕੈਮਰੇ ਖੰਗਾਲੇBody:ਐਂਕਰ :ਅੰਮ੍ਰਿਤਸਰ ਦੀ ਨਮਕ ਮੰਡੀ ਵਿਚ ਇਕ 64 ਸਾਲ ਦੀ ਔਰਤ ਦੇ ਘਰ ਵਿਚ ਉਸਦਾ ਕਤਲ ਹੋਇਆ , ਪੁਲਿਸ ਨੂੰ ਸ਼ੱਕ ਕਤਲ ਲੁੱਟ ਦੀ ਨੀਯਤ ਨਾਲ ਹੋਇਆ ਲੱਗਦਾ ਹੈ ਪੁਲਿਸ ਨੇ ਮੌਕੇ ਤੇ ਜਾਕੇ ਜਾਂਚ ਕੀਤੀ ਸ਼ੁਰੂ
ਵੀ/ਓ... ਅੰਮ੍ਰਿਤਸਰ ਦੇ ਨਮਕ ਮੰਡੀ ਦੇ ਇਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਮ੍ਰਿਤਕ ਦਾ ਨਾਮ ਰਮਾ ਹੈ ਤੇ ਘਰ ਵਿਚ ਮ੍ਰਿਤਕਾ ਤੇ ਉਸਦਾ ਪਤੀ ਤੇ ਬੇਟਾ ਰਿਹੰਦੇ ਹਨ ਪਰ ਜਿਸ ਵੇਲੇ ਉਸ ਔਰਤ ਦਾ ਕਤਲ ਹੋਇਆ ਉਸ ਵੇਲੇ ਘਰ ਵਿਚ ਕੋਈ ਵੀ ਨਹੀਂ ਸੀ , ਰਮਾ ਦਾ ਪਤੀ ਕੀਤੇ ਬਾਹਰ ਗਿਆ ਹੋਇਆ ਸੀ, ਦੇ ਘਰ ਵਾਲਿਆਂ ਦਾ ਕਿਹਨਾਂ ਹੈ ਕਿ ਕਿਸੇ ਤੇਜਧਾਰ ਹਥਿਆਰ ਨਾਲ ਉਸਦਾ ਕਤਲ ਕੀਤਾ ਗਿਆ ਹੈ
ਬਾਈਟ : ਰਾਕੇਸ਼ ਕੁਮਾਰ ( ਮ੍ਰਿਤਕਾ ਦਾ ਪਤੀ )Conclusion:ਵੀ/ਓ...ਉਥੇ ਹੀ ਪੁਲਿਸ ਦਾ ਕਿਹਨਾਂ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਆਲੇ ਡਾਵਲੇ ਦੇ ਸੀਸੀਟੀਵੀ ਚੈਕ ਕੀਤਾ ਜਾ ਰਹੇ ਨੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲੀਤਾ ਜਾਵੇਗਾ
ਬਾਈਟ : ਇਕਬਾਲ ਸਿੰਘ ਜਾਂਚ ਅਧਿਕਾਰੀ
ETV Bharat Logo

Copyright © 2024 Ushodaya Enterprises Pvt. Ltd., All Rights Reserved.