ਅੰਮ੍ਰਿਤਸਰ: ਨਵਰਾਤਿਆਂ ਦਾ ਹਿੰਦੂ ਧਰਮ ਵਿੱਚ ਵਿਸ਼ੇਸ਼ ਮਹੱਤਵ ਹੈ। ਨਵਰਾਤਿਆਂ ਦੇ ਵਰਤ ਹਰ ਸਾਲ ਦੇ ਵਿੱਚ ਦੋ ਵਾਰੀ ਆਉਂਦੇ ਹਨ। ਨਵਰਾਤਿਆਂ ਦੇ ਵਿੱਚ ਮਾਤਾ ਦੇ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਅਸ਼ਟਮੀ ਵਾਲੇ ਦਿਨ ਕੰਜ਼ਕ ਪੂਜਾ ਕਰਕੇ ਆਪਣਾ ਵਰਤ ਖੋਲ੍ਹ ਕੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ।
ਸ਼ਰਦ ਨਰਾਤੇ 7 ਅਕਤੂਬਰ ਤੋਂ ਸ਼ੁਰੂ ਹੋ ਹਨ ਤੇ ਇਹ 15 ਅਕਤੂਬਰ ਨੂੰ ਦੁਸਹਿਰੇ ਦੇ ਤਿਉਹਾਰ ਨਾਲ ਖ਼ਤਮ ਹੋਣਗੇ। ਮਾਂ ਦੁਰਗਾ ਦੀ ਪੂਜਾ ਦੇ ਨੌਂ ਦਿਨਾਂ ਦੌਰਾਨ, ਮਾਤਾ ਦੇ ਨੌ ਵੱਖ -ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਕੰਜਕਾਂ ਬੈਠਾ ਕੇ ਭੋਗ ਲਾਇਆ ਜਾਂਦਾ ਹੈ। 9 ਦਿਨ ਤੱਕ ਸ਼ਰਧਾਲੂਆਂ ਵਲੋਂ ਮਾਤਾ ਦੇ ਵਰਤ ਰੱਖੇ ਜਾਂਦੇ ਹਨ।
ਸ਼ਰਦ ਨਵਰਾਤਿਆਂ ਵਿੱਚ ਅਜਨਾਲਾ ਵਿਖੇ ਸਮੂਹ ਹਿੰਦੂ ਸਮਾਜ ਵੱਲੋਂ ਦੁਰਗਾ ਅਸ਼ਟਮੀ (Durga Ashtami) ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਕਰਯੋਗ ਹੈ ਕਿ 7 ਅਕਤੂਬਰ ਨੂੰ ਮਹਾਂਮਾਈ ਦਾ ਪਹਿਲਾ ਨਵਰਾਤਾ ਸ਼ੁਰੂ ਹੋਇਆ ਅਤੇ 7 ਨਵਰਾਤਿਆਂ ਤੋਂ ਬਾਅਦ 13 ਅਕਤੂਬਰ ਨੂੰ ਦੁਰਗਾ ਅਸ਼ਟਮੀ 'ਤੇ ਜੋਤ ਜਗਾ ਲੋਕਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਆਸਥਾ ਨਾਲ ਦੁਰਗਾ ਅਸ਼ਟਮੀ ਮਨਾਈ ਗਈ।
ਇਹਨਾਂ ਨਵਰਾਤਿਆਂ ਵਿੱਚ ਭਗਤਾਂ ਵੱਲੋਂ ਮਹਾਮਾਈ ਦਾ ਸ਼ਰਧਾ ਭਾਵਨਾ ਨਾਲ ਗੁਣਗਾਨ ਕੀਤਾ ਗਿਆ ਅਤੇ ਦੁਰਗਾ ਸਤੁਤੀ ਦਾ ਪਾਠ ਕਰ ਆਪਣੇ ਜੀਵਨ ਨੂੰ ਸਫ਼ਲ ਬਣਾਇਆ ਗਿਆ।
ਇਸ ਸਬੰਧੀ ਹਿੰਦੂ ਨੇਤਾ ਅਤੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਆਪਣੇ ਬੱਚਿਆ ਨੂੰ ਧਰਮ ਕਰਮ ਦੇ ਕੰਮਾਂ ਵਿਚ ਜੋੜਨਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੀਆਂ ਜੜ੍ਹਾਂ ਤੋਂ ਜਾਣੂ ਹੋ ਸਕਣ। ਓਹਨਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਧਾਰਮਿਕ ਗ੍ਰੰਥਾਂ ਨਾਲ ਜੋੜਨਾ ਚਾਹੀਦਾ ਹੈ, ਜਿਸ ਨਾਲ ਭਵਿੱਖ ਵਿਚ ਓਹ ਇਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਇਹ ਵੀ ਪੜ੍ਹੋ: Shardiya Navratri 2021 : ਮਾਂ ਸਿੱਧੀਦਾਤਰੀ ਦੀ ਪੂਜਾ ਦੇ ਨਾਲ ਹੁੰਦਾ ਹੈ ਨਵਰਾਤਿਆਂ ਦਾ ਸਮਾਪਨ