ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕੇ ਉਸ ਦੀਆਂ ਬਾਹਵਾਂ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਪਰਿਵਾਰ ਵੱਲੋਂ ਜਦੋਂ ਲੜਕੀ ਦੇ ਘਰ ਜਾ ਕੇ ਦੇਖਿਆ ਗਿਆ ਤਾਂ ਉਸ ਨੂੰ ਇਕ ਕਮਰੇ ਵਿੱਚ ਬੰਦ ਕੀਤਾ ਹੋਇਆ ਸੀ, ਜਦੋਂ ਲੜਕੀ ਦੇ ਪਰਿਵਾਰ ਨੇ ਆਪਣੇ ਲੜਕੀ ਬਾਰੇ ਪੁੱਛਿਆ ਤਾਂ ਉਨ੍ਹਾਂ ਨਾਲ ਵੀ ਉਕਤ ਵਿਅਕਤੀ ਵੱਲੋਂ ਗਾਲੀ-ਗੋਲਚ ਕੀਤੀ ਗਈ।
ਜਾਣਕਾਰੀ ਅਨੁਸਾਰ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਜੋਤੀ ਨਾਮਕ ਲੜਕੀ ਨੇ ਆਪਣੇ ਪਤੀ ਨੂੰ ਦੇਰ ਨਾਲ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਦੇ ਪਤੀ, ਜਿਸ ਦਾ ਨਾਂ ਰਵੀ ਹੈ, ਵੱਲੋਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਉਪਰੰਤ ਪੀੜਤ ਲੜਕੀ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਅੰਮ੍ਰਿਤਸਰ ਦੇ ਥਾਣਾ ਸਦਰ ਵਿਚ ਪਹੁੰਚ ਕੀਤੀ ਤੇ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
- ਖਾਕੀ ਦੀ ਗੁੰਡਾਗਰਦੀ ! "ਸ਼ਰਾਬੀ ਏਐਸਆਈ" ਨੇ ਰਿਕਸ਼ਾ ਚਾਲਕ ਦੀ ਕੀਤੀ ਕੁੱਟਮਾਰ, ਗਰਭਵਤੀ ਔਰਤ ਨਾਲ ਵੀ ਬਦਸਲੂਕੀ
- Drugs in Punjab: ਕੀ ਭੁੱਕੀ ਤੇ ਅਫੀਮ ਸਿੰਥੈਟਿਕ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਦਾ ਹੱਲ, ਵੇਖੋ ਰਿਪੋਰਟ
- Firing in Goindwal Sahib: ਗੋਇੰਦਵਾਲ ਸਾਹਿਬ ਵਿਖੇ ਹਮਲਾਵਰਾਂ ਨੇ ਘਰ ਉਤੇ ਵਰ੍ਹਾਈਆਂ ਗੋਲ਼ੀਆਂ
ਦੇਰ ਨਾਲ ਘਰ ਆਉਣ ਬਾਰੇ ਪੁੱਛਿਆ ਤਾਂ ਕੀਤੀ ਕੁੱਟਮਾਰ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ 15 ਸਾਲ ਪਹਿਲਾਂ ਉਸਦਾ ਵਿਆਹ ਰਵੀ ਨਾਲ ਵਿਆਹ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ। ਅਕਸਰ ਹੀ ਉਸ ਦਾ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਸੀ। ਪਿਛਲੇ ਦਿਨੀਂ ਜਦੋਂ ਉਹ ਸ਼ਰਾਬ ਪੀ ਕੇ ਦੇਰ ਨਾਲ ਘਰ ਆਇਆ ਤਾਂ ਉਸਨੇ ਆਪਣੇ ਪਤੀ ਕੋਲੋਂ ਦੇਰ ਨਾਲ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਇੰਨੀ ਗੱਲ ਪੁੱਛਣ ਉਤੇ ਹੀ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਬਾਅਦ ਵਿੱਚ ਉਸ ਨੇ ਆਪਣੇ ਪਰਿਵਾਰ ਨੂੰ ਫੋਨ ਕਰ ਕੇ ਬੁਲਾਇਆ, ਜਦੋਂ ਉਸ ਦੇ ਘਰ ਦੇ ਆਏ ਤਾਂ ਉਸ ਦੇ ਪਤੀ ਤੇ ਸਹੁਰੇ ਵੱਲੋਂ ਉਨ੍ਹਾਂ ਨਾਲ ਵੀ ਬਹਿਸ ਕੀਤੀ, ਜਿਸ ਮਗਰੋਂ ਉਨ੍ਹਾਂ ਦੀ ਵੀ ਆਪਸ ਵਿੱਚ ਹੱਥੋ-ਪਾਈ ਹੋ ਗਈ। ਪੀੜਤ ਨੇ ਕਿਹਾ ਕਿ ਉਨ੍ਹਾਂ ਨੇ ਦੋਵੇਂ ਬੱਚੇ ਵੀ ਆਪਣੇ ਕੋਲ ਰੱਖ ਲਏ ਹਨ। ਲੜਕੀ ਪਰਿਵਾਰ ਵੱਲੋਂ ਥਾਣਾ ਸਦਰ ਵਿਖੇ ਪੁਲਿਸ ਕੋਲ ਦਰਖਾਸਤ ਦਿੱਤੀ ਗਈ ਹੈ।
ਦੋਵਾਂ ਧਿਰਾਂ ਨੇ ਦਿੱਤੀਆਂ ਸ਼ਿਕਾਇਤਾਂ : ਇਸ ਮਾਮਲੇ ਉਤੇ ਗੱਲਬਾਤ ਕਰਦਿਆਂ ਥਾਣਾ ਸਦਰ ਮੁਖੀ ਰਮਨਦੀਪ ਸਿੰਘ ਨੇ ਕਿਹਾ ਕਿ ਜੋਤੀ ਨਾਮਕ ਲੜਕੀ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਉਸ ਦੇ ਪਤੀ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਉਸਦੇ ਪਤੀ ਵੱਲੋਂ ਵੀ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿ ਉਸਦੀ ਪਤਨੀ ਦੇ ਭਰਾਵਾਂ ਵੱਲੋਂ ਉਸਦੇ ਪਿਤਾ ਨਾਲ ਵੀ ਕੁੱਟਮਾਰ ਕੀਤੀ ਗਈ ਹੈ। ਦੋਵਾਂ ਧਿਰਾਂ ਨੂੰ ਡਾਟ ਕਟ ਕੇ ਦਿੱਤੇ ਹੋਏ ਹਨ ਅਤੇ ਜੋ ਵੀ MLR ਦੀ ਰਿਪੋਰਟ ਹੈ ਕਿ ਉਸਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।