ਅੰਮ੍ਰਿਤਸਰ: ਭਾਰਤ ਪਾਕਿ ਸਰਹੱਦ (Indo-Pak border) ‘ਤੇ ਡਰੋਨ ਦੀ ਹਿਲਜੁਲ ਰੁਕਣ ਦਾ ਨਾਂਮ ਨਹੀਂ ਲੈ ਰਹੀ ਹੈ। ਇਸੇ ਤਰ੍ਹਾਂ ਹੀ ਥਾਣਾ ਅਜਨਾਲਾ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਰਾਤ ਸਮੇਂ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਡਰੋਨ ਦੀ ਹਲਚਲ ਦਿਖਾਈ (Drone movement on india pakistan border) ਦਿੱਤੀ। ਇਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦੇ ਹੋਏ ਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਡਰੋਨ ਫੇਰ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ।
ਫਿਲਹਾਲ ਦਿਨ ਚੜ੍ਹਦੇ ਹੀ ਬੀਐਸਐਫ ਦੇ ਜਵਾਨਾਂ, ਉੱਚ ਅਧਿਕਾਰੀਆਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਲਾਕੇ ਦੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਸਰਚ ਆਪਰੇਸ਼ਨ ਦੌਰਾਨ ਇਹ ਦੇਖਿਆ ਜਾ ਰਿਹਾ ਹੈ ਕਿ ਕਿਧਰੇ ਕੋਈ ਖੇਪ ਪਾਕਿਸਤਾਨ ਪਾਸੇ ਤੋਂ ਭਾਰਤ ਨਾ ਆਈ ਹੋਵੇ।
ਜ਼ਿਕਰਯੋਗ ਹੈ ਕਿ ਪਿਛਲੀ 30 ਨਵੰਬਰ ਤੇ 1 ਦਸੰਬਰ ਦੀ ਰਾਤ ਨੂੰ ਵੀ ਬੀਓਪੀ ਪੁਰਾਣੀ ਸੁੰਦਰਗੜ੍ਹ ਵਿਖੇ ਡਰੋਨ ਦੀ ਹਲਚਲ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ 1 ਦਸੰਬਰ ਨੂੰ ਇਲਾਕੇ ਦੀ ਸਰਚ ਆਪ੍ਰੇਸ਼ਨ ਕਰਨ ’ਤੇ ਜਵਾਨਾਂ ਨੂੰ ਚਾਰ ਪੈਕੇਟ ਹੈਰੋਇਨ ਦੇ ਵੀ ਬਰਾਮਦ ਕੀਤੇ ਗਏ ਸੀ।