ETV Bharat / state

ਅੰਮ੍ਰਿਤਸਰ ਵਿੱਚ ਪ੍ਰੇਮ ਸਬੰਧਾਂ ਦੇ ਚਲਦਿਆਂ 2 ਕਤਲ, ਮੁਲਜ਼ਮ ਕਾਬੂ - ਨਿਊ ਪ੍ਰੀਤ ਨਗਰ

ਸ਼ਹਿਰ ਦੇ ਬਟਾਲਾ ਰੋਡ ਵਿਖੇ ਇਲਾਕਾ ਨਿਊ ਪ੍ਰੀਤ ਨਗਰ ਵਿੱਚ ਮਾਂ-ਧੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ ਹੈ ਤੇ ਇਸ ਦੇ ਨਾਲ ਹੀ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ ਹਨ।

ਫ਼ੋਟੋ
author img

By

Published : Sep 17, 2019, 5:11 PM IST

ਅੰਮ੍ਰਿਤਸਰ: ਬਟਾਲਾ ਰੋਡ ਵਿਖੇ ਥਾਣਾ ਮੋਹਕਮਪੁਰਾ ਦੇ ਇਲਾਕਾ ਨਿਊ ਪ੍ਰੀਤ ਨਗਰ ਵਿੱਚ ਉਸ ਵੇਲ੍ਹੇ ਸਨਸਨੀ ਫੈਲ ਗਈ ਜਦੋਂ ਕਿਰਾਏ ਉੱਤੇ ਰਹਿ ਰਹੇ ਪਰਿਵਾਰ ਚੋਂ ਮਾਂ-ਧੀ ਨੂੰ ਮਕਾਨ ਮਾਲਕਿਨ ਨੇ ਜਾਨੋਂ ਮਾਰ ਦਿੱਤਾ। ਦੋਹਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਗਾ ਕੇ ਮੁਲਜ਼ਮ ਆਪ ਫ਼ਰਾਰ ਹੋ ਗਈ ਸੀ ਜਿਸ ਨੂੰ ਪੁਲਿਸ ਨੇ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ।

ਵੇਖੋ ਵੀਡੀਓ

ਮਕਾਨ ਮਾਲਕਿਨ ਦੇ ਬੇਟੇ ਨੇ ਪੁਲਿਸ ਨੂੰ ਥਾਣੇ ਵਿੱਚ ਜਾ ਕੇ ਸੂਚਨਾ ਦਿੱਤੀ ਕਿ ਉਸ ਦੀ ਮਾਂ ਨੇ ਜੋ ਘਰ ਵਿਚ ਕਿਰਾਏਦਾਰ ਰੱਖੇ ਸੀ ਉਸ ਦੀ ਪਤਨੀ ਤੇ ਬੱਚੀ ਦਾ ਕਤਲ ਕਰ ਲਾਸ਼ਾਂ ਗਾਇਬ ਕਰ ਦਿੱਤੀਆਂ। ਪੁਲਿਸ ਨੇ ਮੌਕੇ 'ਤੇ ਹੀ ਕਾਰਵਾਈ ਕਰਦਿਆਂ ਉਸ ਮਕਾਨ ਮਾਲਕਿਨ ਔਰਤ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਤੇ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਬੱਚੀ ਦੀ ਲਾਸ਼ ਮਿੱਟੀ ਵਿਚ ਦੱਬੀ ਹੈ ਤੇ ਔਰਤ ਦੀ ਲਾਸ਼ ਰੇਲਵੇ ਲਾਈਨਾਂ ਵੱਲ ਸੁੱਟ ਆਈ ਸੀ।

ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮਕਾਨ ਮਾਲਕਿਨ ਨੇ ਆਪਣੇ ਘਰ ਵਿੱਚ ਕਿਰਾਏ ਉੱਤੇ ਰਹਿੰਦੀ ਔਰਤ ਤੇ ਉਸ ਦੀ ਬੱਚੀ ਦਾ ਕਤਲ ਕਰ ਦਿੱਤਾ ਹੈ ਤੇ ਆਪ ਮੁਲਜ਼ਮ ਔਰਤ ਫ਼ਰਾਰ ਹੋ ਗਈ। ਇਹ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਿਦੇਸ਼ੀ ਫ਼ੰਡ ਲੈਣ ਵਾਲੀਆਂ NGO ਉੱਤੇ ਭਾਰਤ ਸਰਕਾਰ ਹੋਈ ਸਖ਼ਤ

ਪੁਲਿਸ ਨੇ ਮੁਲਜ਼ਮ ਔਰਤ ਤੇ ਉਸ ਦੇ ਪਤੀ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਜਾਂਚ ਕਰਨ ਤੋਂ ਬਾਅਦ, ਜੋ ਵੀ ਰਿਪੋਰਟ ਆਵੇਗੀ, ਉਸ ਨੂੰ ਪੇਸ਼ ਕੀਤਾ ਜਾਵੇਗਾ। ਫ਼ਿਲਹਾਲ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਮ੍ਰਿਤਕ ਔਰਤ ਦੇ ਪਤੀ ਦਾ ਵੀ ਅਜੇ ਤੱਕ ਕੁੱਝ ਪਤਾ ਨਹੀਂ ਲੱਗਾ।

Intro:ਪ੍ਰੇਮ ਸੰਬੰਦਾ ਦੇ ਚਲਦੇ ਦੋ ਜਾਣਿਆ ਦਾ ਕਤਲ
ਪੁਲਿਸ ਨੇ ਆਰੋਪੀ ਕੀਤੇ ਕਾਬੂ
ਲਾਸ਼ਾਂ ਵੀ ਹੋਇਆ ਬਰਾਮਦ

ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਥਾਣਾ ਮੋਖਕਾਮ ਪੂਰਾ ਦੇ ਇਲਾਕਾ ਨਿਊ ਪ੍ਰੀਤ ਨਗਰ ਵਿਚ ਅਜੇ ਉਸ ਵੇਲੇ ਸਨਸਨੀ ਫੇਲ ਗਈ ਜਦੋ ਇਲਾਕੇ ਵਿੱਚੋ ਦੋ ਲੋਕਾਂ ਦੇ ਮਰਡਰ ਹੋਣ ਦੀ ਸੂਚਨਾ ਮਿਲੀBody:ਜਾਣਕਾਰੀ ਮੁਤਾਬਿਕ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਮਲਿਕ ਮਕਾਨ ਨੇ ਕਿਰਾਏਦਾਰ ਦੀ ਔਰਤ ਤੇ ਉਸਦੀ ਬੱਚੀ ਨੂੰ ਕਤਲ ਕਰ ਦਿੱਤਾ ਹੈ ਤੇ ਮਕਾਨ ਮਲਿਕ ਔਰਤ ਫਰਾਰ ਹੋ ਗਈ ਹੈ ਇਹ ਮਾਮਲਾ ਪ੍ਰੇਮ ਸੰਬੰਦਾ ਦਾ ਦੱਸਿਆ ਜਾਂਦਾ ਹੈ ਮਕਾਨ ਮਲਿਕ ਦੇ ਬੇਟੇ ਨੇ ਪੁਲਿਸ ਨੂੰ ਠਾਣੇ ਵਿਚ ਜਾਕੇ ਸੂਚਨਾ ਦਿੱਤੀ ਕਿ ਉਸਦੀ ਮਾਂ ਨੇ ਜੋ ਘਰ ਵਿਚ ਕਿਰਾਏਦਾਰ ਰਾਖੇ ਸੀ ਉਸਦੀ ਪਤਨੀ ਤੇ ਬੱਚੀ ਦਾ ਕਤਲ ਕਰ ਲਾਸ਼ਾਂ ਗਾਇਬ ਕਰ ਦਿੱਤੀਆਂ ਪੁਲਿਸ ਨੇ ਮੌਕੇ ਤੇ ਹੀ ਕਾਰਵਾਈ ਕਰਦੇ ਉਸ ਮਕਾਨ ਮਲਿਕ ਔਰਤ ਨੂੰ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਗਿਆ ਤੇ ਉਸਦੇ ਘਰਵਾਲੇ ਤੋਂ ਜਦੋ ਪੁਲਿਸ ਨੇ ਸਖਤੀ ਨਾਲ ਪੁੱਛਤਾਸ਼ ਕੀਤੀ ਤੇ ਉਸਨੇ ਦੱਸਿਆ ਕਿ ਬੱਚੀ ਦੀ ਲਾਸ਼ ਮਿੱਟੀ ਵਿਚ ਦੱਬੀ ਹੈ ਤੇ ਔਰਤ ਦੀ ਲਾਸ਼ ਰੇਲਵੇ ਲਾਈਨਾਂ ਵੱਲ ਸੁੱਟ ਆਇਆ ਸੀ , ਪੁਲਿਸ ਨੇ ਦੋਨਾਂ ਦੀਇਆ ਲਾਸ਼ ਕਬਜੇ ਵਿਚ ਲੈਕੇ ਉਸ ਮਕਾਨ ਮਲਿਕ ਤੇ ਉਸਦੀ ਔਰਤ ਨੂੰ ਵੀ ਕਾਬੂ ਕਰ ਲਿਆ ਹੈ Conclusion:ਪੁਲਿਸ ਅਦਝਿਕਰੀ ਦਾ ਕਿਹਨਾਂ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਕਰਨ ਤੋਂ ਬਾਦ ਜੋ ਵੀ ਰਿਪੋਰਟ ਆਵੇਗੀ ਉਸਨੂੰ ਪੇਸ਼ ਕੀਤਾ ਜਾਵੇਗਾ ਫਿਲਹਾਲ ਇਨ੍ਹਾਂ ਡੋਬਵਾ ਨੂੰ ਕਾਬੂ ਕਰ ਲਿਆ ਹੈ ਪਰ ਮ੍ਰਿਤਕ ਔਰਤ ਦੇ ਘਰਵਾਲੇ ਦਾ ਵੀ ਅਜੇ ਤਕ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਥੇ ਹੈ ਤੇ ਕਿਸ ਹਾਲ ਵਿਚ ਹੈ

ਬਾਈਟ : ਰਿਪੁ ਥਾਪਣ ਸਿੰਘ ਸੰਧੂ ਡੀਐਸਪੀ ਪੁਲਿਸ
ਬਾਈਟ : ਇਲਾਕਾ ਨਿਵਾਸੀ
ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.