ਅੰਮ੍ਰਿਤਸਰ: ਪੰਜਾਬ 'ਚ ਬਿਜਲੀ ਦੇ ਵੱਡੇ-ਵੱਡੇ ਕੱਟ ਲੱਗਣ ਕਾਰਨ ਜਿੱਥੇ ਹਰ ਵਰਗ ਪਰੇਸ਼ਾਨ ਹੈ। ਉਥੇ ਹੀ ਅੱਜ ਇਸ ਪ੍ਰਤੀ ਰੋਸ ਪ੍ਰਦਰਸ਼ਨ ਕਰਦਿਆਂ ਕਾਂਗਰਸੀ ਆਗੂਆ ਅਤੇ ਕੌਸਲਰਾਂ ਵੱਲੋਂ ਲੋਕਾਂ ਨੂੰ ਪੱਖੀਆਂ ਅਤੇ ਮੋਮਬੱਤੀਆਂ ਵੰਡ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਕੌਸ਼ਲਰ ਮਿੱਠੂ ਮਦਾਨ ਅਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪੰਜਾਬ 'ਚ ਐਲਾਨ ਮੰਤਰੀ ਦੀ ਸਰਕਾਰ ਹੈ ਜੋ ਸਵੇਰੇ ਐਲਾਨ ਕਰਦੇ ਹਨ ਅਤੇ ਸ਼ਾਮ ਨੂੰ ਵਾਪਿਸ ਲੈ ਲੈਦੇ ਹਨ। ਸੂਬੇ 'ਚ ਜਦੋਂ ਦੀ ਆਪ ਸਰਕਾਰ ਬਣੀ ਹੈ ਉਦੋਂ ਦਾ ਬਿਜਲੀ ਸੰਕਟ 'ਚ ਵੀ ਵਾਧਾ ਹੋਇਆ ਹੈ।
ਬਿਜਲੀ ਦੇ ਲੰਮੇ-ਲੰਮੇ ਕੱਟ ਨਾਲ ਜਿੱਥੇ ਲੋਕ ਅਤੇ ਦੁਕਾਨਦਾਰ ਪਰੇਸਾਨ ਹਨ ਅਸੀਂ ਉਨ੍ਹਾਂ ਨੂੰ ਪੱਖੀਆ ਅਤੇ ਮੋਮਬੱਤੀਆਂ ਵੰਡ ਗਰਮੀ ਅਤੇ ਹਨੇਰੇ ਤੋਂ ਬਚਣ ਲਈ ਸਹਿਯੋਗ ਕੀਤਾ ਹੈ ਤਾਂ ਜੋ ਆਉਣ ਵਾਲੇ ਸਮੇਂ 'ਚ ਉਹਨਾ ਨੂੰ ਪੰਜਾਬ ਵਿਚ ਪੈਰ ਪਸਾਰ ਰਹੇ ਬਿਜਲੀ ਸੰਕਟ ਦੇ ਚਲਦਿਆਂ ਇਹਨਾ ਚੀਜਾਂ ਦੀ ਜਰੂਰਤ ਪੈ ਜਾਣੀ ਹੈ।
ਉਹਨਾ ਕਿਹਾ ਕਿ ਪੰਜਾਬ ਦੇ ਲੋਕ ਪੁਰਾਣੀ ਕਾਂਗਰਸ ਦੀ ਸਰਕਾਰ 'ਚ ਖੁਸ਼ ਸਨ ਬਿਜਲੀ ਫਰੀ ਨਹੀਂ ਸੀ ਪਰ ਮਿਲਦੀ ਤਾਂ ਸੀ ਪਰ ਹੁਣ ਦਿੱਲੀ ਤੋਂ ਚਲਣ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੀ ਬੱਤੀ ਗੁਲ ਕਰ ਦਿੱਤੀ ਹੈ ਲੋਕ ਮੁੜ ਚੰਨੀ ਸਰਕਾਰ ਨੂੰ ਯਾਦ ਕਰ ਰਹੇ ਹਨ।
ਇਹ ਵੀ ਪੜ੍ਹੋ:- ਪੰਜਾਬ ਕੈਬਨਿਟ ਦੀ ਮੀਟਿੰਗ ਖ਼ਤਮ, ਇੱਕ ਵਿਧਾਇਕ, ਇੱਕ ਪੈਨਸ਼ਨ ਨੂੰ ਮਨਜ਼ੂਰੀ