ਅੰਮ੍ਰਿਤਸਰ: ਸਰਹੱਦੀ ਪਿੰਡ ਛਿਡਨ (Border village Chhidan) ਵਿਖੇ ਟੋਲ ਪਲਾਜ਼ਾ (toll plaza) ਨੂੰ ਲੈਕੇ ਨਵਾਂ ਵਿਵਾਦ ਛਿੜ ਗਿਆ ਹੈ। ਸਥਾਨਕਵਾਸੀਂ ਦਾ ਕਹਿਣਾ ਹੈ ਕਿ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਨਵੀਂ ਪਾਲਿਸੀ ਦੇ ਆੜ ਹੇਠ ਟੋਲ ਪਲਾਜ਼ਾ ਵਿੱਚ ਵੱਡੇ ਵਾਧੇ ਕੀਤੇ (Major additions are being made to the toll plaza) ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਅਤੇ ਭੜਕੇ ਪਿੰਡ ਵਾਸੀਆਂ ਵੱਲੋਂ ਟੋਲ ਪਲਾਜ਼ਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਮਗਰੋਂ ਇਹ ਫੈਸਲਾ ਲਿਆ ਗਿਆ ਕਿ ਟੋਲ ਪਲਾਜ਼ਾ ਦੇ ਅਧੀਨ 20 ਕਿਲੋਮੀਟਰ ਦਾਅਰੇ ਵਿਚ ਆਉਂਦੇ ਪਿੰਡਾਂ ਦੇ ਲੋਕਾਂ ਦਾ ਟੋਲ ਨਹੀ (People will not be tolled) ਲੱਗੇਗਾ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਗੱਡੀਆ (Commercial Vehicles), ਦੁੱਧ ਦੇ ਟੈਂਕਰ ਅਤੇ ਛੋਟਾ ਹਾਥੀ ਮਾਲਕਾਂ ਦਾ ਮਹੀਨਾਵਾਰ ਪਾਸ ਬਣੇਗਾ ਅਤੇ ਜੇਕਰ ਟੋਲ ਪਲਾਜ਼ਾ ਵਾਲੇ ਸਹਿਯੋਗ ਨਹੀ ਕਰਨਗੇ ਤਾਂ ਟੋਲ ਪਲਾਜ਼ਾ ਉੱਤੇ ਧਰਨਾ ਲਗਾ ਵੱਡੇ ਪੱਧਰ ਉੱਤੇ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਾਰਵਾਈ ਦੇ ਮੂਡ ਵਿੱਚ ਵਿਜੀਲੈਂਸ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕੀਤਾ ਤਲਬ
ਮਾਮਲੇ ਸੰਬਧੀ ਗੱਲਬਾਤ ਕਰਦਿਆਂ ਟੋਲ ਪਲਾਜ਼ਾ ਅਧਿਕਾਰੀ ਨੇ ਦੱਸਿਆ ਕਿ ਟੋਲ ਲੈਣਾ ਉਨ੍ਹਾਂ ਦੀ ਰੋਜੀ ਰੋਟੀ ਹੈ ਅਤੇ ਲੋਕ ਜਿਵੇਂ ਆਪਣੇ ਕੰਮ ਕਰਦੇ ਹਨ ਉਸੇ ਤਰ੍ਹਾਂ ਸਾਡੇ ਕੰਮ ਦਾ ਵੀ ਧਿਆਨ ਰੱਖ ਕੇ ਟੋਲ ਭਰਨ। ਉਨ੍ਹਾਂ ਅੱਗੇ ਕਿਹਾ ਕਿ ਜੋ ਕਿਸਾਨ ਆਗੂਆ ਵੱਲੋਂ ਮੰਗਾਂ ਰੱਖੀਆਂ ਗਈਆਂ ਹਨ ਉਨ੍ਹਾਂ ਨੂੰ ਮੰਨਿਆ ਜਾਵੇਗਾ ਅਤੇ ਨੈਸ਼ਨਲ ਹਾਈਵੇ ਅਥਾਰਟੀ (National Highway Authority) ਦੇ ਹਿਦਾਇਤ ਸੰਬਧੀ ਵੀ ਕਾਰਜ ਕੀਤਾ ਜਾਵੇਗਾ ।