ਅੰਮ੍ਰਿਤਸਰ: ਅੱਜ ਸਵੇਰੇ ਅੰਮ੍ਰਿਤਸਰ-ਤਰਨਤਾਰਨ ਬਾਈਪਾਸ 'ਤੇ ਸੰਘਣੀ ਧੁੰਦ ਕਾਰਨ 5 ਤੋਂ 7 ਗੱਡੀਆਂ ਦੀਆਂ ਆਪਸ ਟੱਕਰ ਹੋ ਗਈ, ਜਿਸ ਨਾਲ 2 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਦੱਸਿਆ ਜਾ ਰਿਹਾ ਕਿ ਇਕ ਟਰੱਕ ਯੂ-ਟਰਨ ਲੈ ਰਿਹਾ ਸੀ ਕਿ ਪਿੱਛੋਂ ਆ ਰਹੇ ਟਰਾਲੇ ਨੂੰ ਧੁੰਦ ਕਾਰਨ ਅੱਗੇ ਕੁੱਝ ਦਿਖਾਈ ਨਹੀ ਦਿੱਤਾ, ਜਿਸ ਕਾਰਨ ਟਰਾਲਾ ਸਿੱਧਾ ਟਰੱਕ ਵਿੱਚ ਜਾ ਵੱਜਾ ਅਤੇ ਦੇਖਦੇ ਹੀ ਦੇਖਦੇ ਪਿੱਛੋਂ ਆ ਰਹੀਆਂ 3 ਹੋਰ ਗੱਡੀਆਂ ਆਪਸ ਵਿੱਚ ਵੱਜਦੀਆਂ ਗਈਆਂ, ਜਿਸ ਨਾਲ ਦੋ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜੋ: ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ 12 ਘੰਟਿਆਂ ਦਾ ਅਸਮ ਬੰਦ ਜਾਰੀ
ਘਟਨਾ ਸੰਬੰਧੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਦਸਾਗ੍ਰਸਤ ਗੱਡੀਆਂ ਨੂੰ ਪਾਸੇ ਕਰਵਾ ਕੇ ਪ੍ਰਭਾਵਿਤ ਆਵਾਜਾਈ ਖੁੱਲ੍ਹਵਾ ਦਿੱਤੀ ਹੈ।