ਅੰਮ੍ਰਿਤਸਰ: ਅੱਜ ਬੁੱਧਵਾਰ ਨੂੰ "ਡਿਫੈਂਸ ਸਿੱਖ ਨੈਟਵਰਕ" ਬ੍ਰਿਟਿਸ਼ ਆਰਮੀ ਦਾ ਇਕ ਇਕ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਿਮੰਦਰ ਸਿੰਘ ਧਾਮੀ ਵਲੋਂ ਉਨ੍ਹਾਂ ਦਾ ਇਥੇ ਪਹੁੰਚਣ 'ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ ਅਤੇ ਬ੍ਰਿਟਿਸ਼ ਆਰਮੀ ਦੇ ਮੈਂਜਰ ਦਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਾਡਾ ਇਕ ਵਫਦ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਹੈ ਅਤੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਹੈ।
ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਅੱਜ ਜੋ "ਡਿਫੈਂਸ ਸਿੱਖ ਨੈਟਵਰਕ" ਬ੍ਰਿਟਿਸ਼ ਆਰਮੀ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਹੈ। ਬੜੀ ਹੀ ਮਾਣ ਵਾਲੀ ਗੱਲ ਹੈ ਕਿ ਇਸ ਬ੍ਰਿਟਿਸ਼ ਆਰਮੀ ਵਲੋ ਇਕ ਗੁਟਕਾ ਸਾਹਿਬ ਛਾਪ ਨਿਤਨੇਮ ਨੂੰ ਆਰਮੀ ਦਾ ਹਿਸਾ ਬਣਾਉਂਦਿਆਂ ਇਹ ਬ੍ਰਿਟਿਸ਼ ਆਰਮੀ ਦੇ ਸਿਖ ਮੈਬਰਾਂ ਨੂੰ ਦਿੱਤਾ ਗਿਆ ਹੈ। ਤਾਂ ਜੋ, ਉਹ ਚਾਹੇ ਜੰਗ ਵਿਚ ਹੋਣ ਜਾ ਕਿਸੇ ਹੋਰ ਜਗਾ ਉਹ ਆਪਣੇ ਨਿਤਨੇਮ ਤੋ ਵਾਂਝੇ ਨਾ ਰਹਿ ਸਕਣ ਅਤੇ ਨਿਤਨੇਮ ਨਾਲ ਜੁੜੇ ਰਹਿਣ। ਅੱਜ ਉਨ੍ਹਾਂ ਦੇ ਇੱਥੇ ਪਹੁੰਚਣ 'ਤੇ ਉਨ੍ਹਾਂ ਦਾ 'ਜੀ ਆਇਆਂ ਨੂੰ' ਆਖਿਆ ਗਿਆ ਹੈ।
ਇਸ ਮੌਕੇ ਮੇਜਰ ਦਲਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਅੰਮ੍ਰਿਤਸਰ ਪੁੱਜਣ ਉੱਤੇ ਬਹੁਤ ਖੁਸ਼ੀ ਹੈ। ਅਸੀਂ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਆਪਣੇ ਪ੍ਰਾਜੈਕਟ ਬਾਰੇ ਦੱਸਿਆ ਕਿ ਸਾਡਾ ਡਿਫੈਂਸ ਸਿੱਖ ਗਰੁੱਪ ਬਣਿਆ ਹੈ ਜਿਸ ਰਾਹੀਂ ਅਸੀਂ ਯੂਕੇ ਜੇ ਡਿਫੈਂਸ ਸਿੱਖਾਂ ਨੂੰ ਸਿਖਾਉਂਦੇ ਹਾਂ ਕਿ ਕਿਵੇੰ ਉੱਤੇ ਦਸਤਾਰ ਸਜਾਉਣੀ ਹੈ ਅਤੇ ਇਸ ਦੇ ਨਾਲ ਹੀ ਨਿਤਨੇਮ ਗੁੱਟਕਾ ਵੀ ਛਾਪਿਆ ਹੈ, ਤਾਂ ਜੋ ਦੁਨੀਆ ਦੇ ਕਿਸੇ ਵੀ ਕੋਨੇ ਉੱਤੇ ਸਿੱਖ ਹੋਵੇ, ਚਾਹੇ ਫਿਰ ਜੰਗ ਦੌਰਾਨ ਹੀ ਕਿਉਂ ਨਾ ਹੋਵੇ, ਪਰ ਉਹ ਬਾਣੀ ਤੋਂ ਵਿਸਰ ਨਹੀਂ ਪਾਵੇਗਾ।
ਇਹ ਵੀ ਪੜ੍ਹੋ: ਪਿਆਰ ਕਿਸੇ ਸਰਹੱਦ ਦਾ ਮੁਹਤਾਜ ਨਹੀਂ ਹੁੰਦਾ, ਸਿੰਘ ਦੀ ਸਿੰਗਣੀ ਬਣ ਗੋਰੀ ਮੇਮ ਨੇ ਕਹਾਵਤ ਕੀਤੀ ਸੱਚ