ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ 16 ਸਤੰਬਰ ਦਿਨ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਸਰਕਾਰੀ ਦਫ਼ਤਰਾਂ, ਬੋਰਡਾਂ-ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਸੂਬਾ ਸਰਕਾਰ ਨੇ ਛੁੱਟੀ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਇਸ ਸਬੰਧੀ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪੱਤਰ ਵੀ ਜਾਰੀ ਕੀਤਾ ਹੈ। ਸਾਲ 2023 ਦੀਆਂ ਛੁੱਟੀਆਂ ਦੀ ਪੂਰੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਗਈ ਹੈ।
ਇਹ ਵੀ ਯਾਦ ਰਹੇ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਦੇਸ਼-ਵਿਦੇਸ਼ ਦੇ 2000 ਕੁਇੰਟਲ ਫੁੱਲ ਸਜਾਵਟ ਲਈ ਵਰਤੇ ਜਾਣਗੇ। ਜਾਣਕਾਰੀ ਮੁਤਾਬਿਕ ਕੋਲਕਾਤਾ ਅਤੇ ਉੱਤਰ ਪ੍ਰਦੇਸ਼ ਤੋਂ 100 ਕਾਰੀਗਰ ਪਹੁੰਚ ਚੁੱਕੇ ਹਨ ਜੋ 16 ਸਤੰਬਰ ਨੂੰ ਪ੍ਰਕਾਸ਼ ਪੁਰਬ ਤੋਂ ਪਹਿਲਾ ਦਿਨ-ਰਾਤ ਕੰਮ ਕਰਦੇ ਹੋਏ 15 ਸਤੰਬਰ ਦੀ ਰਾਤ ਤੱਕ ਫੁੱਲਾਂ ਦੀ ਸਜਾਵਟ ਨੂੰ ਮੁਕੰਮਲ ਕਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ-ਕੋਨਾਂ ਫੁੱਲਾਂ ਨਾਲ ਸਜਾਇਆ ਜਾਵੇਗਾ।
ਵਿਦੇਸ਼ਾਂ ਤੋਂ ਮੰਗਵਾਏ ਗਏ ਸਜਾਵਟੀ ਫੁੱਲ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਵਟ ਲਈ ਵੱਖ-ਵੱਖ ਦੇਸ਼ ਅਤੇ ਵਿਦੇਸ਼ਾਂ ਵਿੱਚੋਂ ਵੀ ਫੁੱਲ ਮੰਗਵਾਏ ਗਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਾਵਟ ਲਈ ਜਿੱਥੇ ਵਿਸ਼ੇਸ਼ ਫੁੱਲ ਮਲੇਸ਼ੀਆ ਤੋਂ ਉੱਥੇ ਹੀ ਤਖਤ ਸਾਹਿਬ ਦੀ ਪਰਿਕਰਮਾ ਵਿੱਚ ਸਜਾਵਟ ਕਰਨ ਲਈ ਥਾਈਲੈਂਡ, ਸਿੰਗਾਪੁਰ, ਬੈਂਕਾਕ, ਅਤੇ ਹਾਲੈਂਡ ਤੋਂ ਫੁੱਲ ਮੰਗਵਾਏ ਗਏ ਨੇ।
- Barnala Clash News : ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲੇ ਇੱਟਾਂ ਰੋੜੇ, ਆਪ ਆਗੂ ਨੇ ਆਪਣੇ ਹੀ ਮੰਤਰੀ ਨੂੰ ਠਹਿਰਾਇਆ ਜਿੰਮੇਵਾਰ
- Meeting of Govt and Industrialists: ਸਰਕਾਰ-ਸਨਅਤਕਾਰ ਮਿਲਣੀ 'ਚ 58 ਮੁੱਦਿਆਂ 'ਤੇ ਸਹਿਮਤੀ, ਸੀਐੱਮ ਮਾਨ ਨੇ ਕਿਹਾ-ਪਹਿਲੇ ਇਸਤੇਮਾਲ ਕਰੇਂ, ਫਿਰ ਵਿਸ਼ਵਾਸ ਕਰੇਂ
- Fight Against Dengue: ਬਰਨਾਲਾ 'ਚ ਸਿਹਤ ਵਿਭਾਗ ਵੱਲੋਂ ਸਲੱਮ ਏਰੀਆ, ਝੁੱਗੀ ਝੌਪੜੀਆਂ ਅਤੇ ਉਸਾਰੀ ਅਧੀਨ ਇਮਾਰਤਾਂ ਚ ਕੀਤਾ ਗਿਆ ਡੇਂਗੂ ਸਬੰਧੀ ਨਿਰੀਖਣ
ਕੋਨੇ-ਕੋਨੇ ਦੀ ਹੋ ਰਹੀ ਸਜਾਵਟ: ਇਸੇ ਤਰ੍ਹਾਂ ਗੁਰਦੁਆਰਾ ਲਾਚੀ ਬੌਰ ਸਾਹਿਬ ਦੀ ਸਜਾਵਟ ਲਈ ਗੁਰਦੁਆਰਾ ਨਿਊਜ਼ੀਲੈਂਡ, ਕੀਨੀਆ, ਸਾਊਥ ਅਫ਼ਰੀਕਾ ਤੋਂ ਸਜਾਵਟੀ ਸਮਾਨ ਅਤੇ ਫੁੱਲ ਮੰਗਵਾਏ ਗਏ ਹਨ। ਇਸ ਤੋਂ ਇਲਾਵਾ ਝੰਡਾ ਬੁੰਗਾ ਸਾਹਿਬ ਅਤੇ ਗੁਰਦੁਆਰਾ ਦੁੱਖ ਭੰਜਨੀ ਆਦਿ ਲਈ ਵੀ ਸਜਾਵਟੀ ਫੁੱਲ ਮੰਗਵਾਏ ਗਏ ਹਨ। ਹੋਰ ਜਾਣਕਾਰੀ ਮੁਤਾਬਿਕ ਗੁਰੂ ਨਗਰੀ ਦੇ ਮਹਾਨ ਇਤਿਹਾਸਿਕ ਸਥਾਨ ਭਾਰਤ ਬੇਰ ਸਾਹਿਬ ਲਈ ਗੁਰਦੁਆਰਾ ਬੇਰ ਬਾਬਾ ਬੁੱਢਾ (ਕੋਲਕਾਤਾ), ਕੇਰਲਾ, ਪੂਨਾ, ਦਿੱਲੀ ਅਤੇ ਮੁੰਬਈ ਤੋਂ ਸਜਾਵਟੀ ਫੁੱਲ ਮੰਗਵਾਏ ਗਏ ਹਨ। ਇਸੇ ਤਰ੍ਹਾਂ ਥੜ੍ਹਾ ਸਾਹਿਬ, ਸ਼ਹੀਦੀ ਯਾਦਗਾਰ ਅਤੇ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਜੀ ਦੀ ਸਜਾਵਟ ਲਈ ਵੀ ਖ਼ਾਸ ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ।