ਅੰਮ੍ਰਿਤਸਰ: ਜ਼ਿਲ੍ਹੇ ਦੇ ਮਾਨਾਂਵਾਲਾ ਵਿੱਖੇ ਉਸ ਵੇਲੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇੱਕ ਘਰ ਵਿਚ ਵਿਅਕਤੀ ਦੀ ਲਾਸ਼ ਪਈ ਮਿਲੀ। ਬੰਦ ਕਮਰੇ ਵਿੱਚੋਂ ਮਿਲੀ ਲਾਸ਼ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਉਥੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਮੁਖਤਿਆਰ ਵੱਜੋਂ ਹੋਈ ਹੈ ਜੋ ਕਿ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਕਰਨਬੀਰ ਨੇ ਦੱਸਿਆ ਕਿ ਘਰੇਲੂ ਕਲੇਸ਼ ਦੇ ਚਲਦਿਆਂ ਉਸਦਾ ਪਿਤਾ ਕਿਰਾਏ ਦੇ ਘਰ ਵਿਚ ਰਹਿੰਦਾ ਸੀ। ਬਾਬਾ ਨਾਂ ਦੇ ਵਿਅਕਤੀ ਦੇ ਨਾਲ ਝਗੜਾ ਹੋਈਆ ਸੀ ਜਿਸਦਾ ਮੈਨੂੰ ਪਤਾ ਲੱਗਾ ਤੇ ਮੈ ਜਾ ਕੇ ਦੋਵਾਂ ਨੂੰ ਸਮਝਾਇਆ ਤੇ ਫਿਰ ਵਾਪਿਸ ਅੰਮ੍ਰਿਤਸਰ ਆ ਗਿਆ। ਕਰਨਬੀਰ ਨੇ ਕਿਹਾ ਕਿ ਪਿਤਾ ਦੀ ਮੌਤ ਕਿਵੇਂ ਹੋਈ ਹੈ । ਇਸ ਦਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ ਪਰ ਉਨਾਂ ਨੂੰ ਪਿਤਾ ਨਾਲ ਰਹਿੰਦੇ ਵਿਅਕਤੀ ਉੱਤੇ ਸ਼ੱਕ ਹੈ ਕਿ ਉਸ ਨੇ ਪਿਤਾ ਨੂੰ ਮਾਰਿਆ ਹੋ ਸਕਦਾ ਹੈ। ਫਿਲਹਾਲ ਵਿਅਕਤੀ ਮੌਕੇ ਤੋਂ ਗਾਇਬ ਹੈ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ: ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ,ਫਿਲਹਾਲ ਉਨ੍ਹਾਂ ਵੱਲੋਂ ਮ੍ਰਿਤਕ ਦੇ ਪੁੱਤਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਖਤਿਆਰ ਸਿੰਘ ਨਾਂ ਦਾ ਵਿਅਕਤੀ ਜਿਸਦੀ ਬੰਦ ਕਮਰੇ ਵਿੱਚੋਂ ਲਾਸ਼ ਮਿਲੀ ਹੈ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਫ਼ਿਰ ਉਸ ਹਿਸਾਬ ਨਾਲ ਮਾਮਲਾ ਦਰਜ ਕੀਤਾ ਜਾਵੇਗਾ।
- ਮਾਂ ਬੋਲੀ ਪੰਜਾਬੀ 'ਚੋਂ ਫੇਲ੍ਹ ਹੋਏ ਸੂਬੇ ਦੇ 38 ਫੀਸਦ ਨੌਜਵਾਨ,ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ 'ਚ ਪੰਜਾਬੀ ਵਿਸ਼ਾ ਨਹੀਂ ਹੋਇਆ ਕਲੀਅਰ
- ਨਵਜੋਤ ਸਿੱਧੂ ਨੂੰ CM ਮਾਨ ਦੀ ਤਿੱਖਾ Reply... ਕਿਹਾ-ਆਜੋ ਜੇ ਇਸੇ ਪਿੱਚ 'ਤੇ ਖੇਡਣਾ, ਮੈਂ ਤਾਂ ਇਸੇ ਤਰ੍ਹਾਂ ਜਵਾਬ ਦਊਂ
- ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ, ਕਿਹਾ- ਪਾਕਿ ਦੀ ਸਿੱਧਾ ਯੁੱਧ ਕਰਨ ਦੀ ਨਹੀਂ ਹਿੰਮਤ
ਪੁਲਿਸ ਵੱਲੋਂ ਤਾਂ ਪੜਤਾਲ ਕੀਤੀ ਜਾ ਰਹੀ: ਜ਼ਿਕਰਯੋਗ ਹੈ ਕਿ ਅਜਿਹੇ ਮਾਮਲਿਆਂ ਉੱਤੇ ਪੁਲਿਸ ਵੱਲੋਂ ਤਾਂ ਪੜਤਾਲ ਕੀਤੀ ਜਾ ਰਹੀ ਹੈ,ਪਰ ਸਵਾਲ ਉਨ੍ਹਾਂ ਲੋਕਾਂ ਉੱਤੇ ਵੀ ਉਠਦੇ ਹਨ ਜੋ ਨਾਲ ਰਹਿੰਦੇ ਹੋਏ ਮਾੜੀ ਜਿਹੀ ਗੱਲ ਪਿੱਛੇ ਹੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।