ਅੰਮ੍ਰਿਤਸਰ: ਭਾਰਤ ਦੇ ਸਿਹਤ ਤੇ ਸਿੱਖਿਆ ਪ੍ਰਬੰਧਾਂ ਦੇ ਮਾੜੇ ਹਾਲਾਤ ਹਮੇਸ਼ਾ ਹੀ ਅੰਤਰਾਰਸ਼ਟਰੀ ਪੱਧਰ ‘ਤੇ ਚਰਚਾ ਵਿੱਚ ਰਹੇ ਹਨ। ਕੋਰੋਨਾ ਕਾਲ ਦੌਰਾਨ ਵੀ ਭਾਰਤ ਅੰਦਰ ਚੰਗੀ ਸਿਹਤ ਸਹੂਲਤ ਨਾ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਹੁਣ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀ ਘਾਟ ਹੋਣ ਕਰਕੇ ਵੀ ਦੇਸ਼ ਦੇ ਵੱਖ-ਵੱਖ ਸੂਬਿਆ ਸ਼ਹਿਰਾਂ ਵਿੱਚ ਲੋਕ ਖੱਜਲ-ਖੁਆਰ ਹੋ ਰਹੇ ਹਨ। ਜਿਸ ਦੀ ਤਾਜ਼ਾ ਮਿਸਾਇਲ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿੱਥੇ ਕੋਰੋਨਾ ਵੈਕਸੀਨ ਦੀ ਘਾਟ ਹੋਣ ਕਰਕੇ ਲੋਕ ਖੱਜਲ-ਖੁਆਰ ਹੁੰਦੇ ਵਿਖਾਈ ਦੇ ਰਹੇ ਹਨ।
ਹਸਪਤਾਲ ਪਹੁੰਚੀ ਵੈਕਸੀਨ ਡੋਜ਼
ਮੀਡੀਆ ਨੂੰ ਜਾਣਕਾਰੀ ਦਿੰਦੇ ਮੈਡੀਕਲ ਅਫ਼ਸਰ ਨੇ ਦੱਸਿਆ, ਕਿ ਸਰਕਾਰ ਵੱਲੋਂ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ 1200 ਦੇ ਕਰੀਬ ਵੈਕਸੀਨ ਡੋਜ ਭੇਜੀ ਗਈ ਹੈ। ਪਰ ਇੱਥੇ ਵੈਕਸੀਨ ਦੀ ਡੋਜ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਹਜ਼ਾਰਾ ਵਿੱਚ ਪਹੁੰਚ ਗਈ। ਜਿਸ ਕਰਕੇ ਸਿਵਲ ਹਸਪਤਾਲ ਵਿੱਚ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆ ਵੀ ਉਡਾਈਆ ਗਈਆ। ਵੈਕਸੀਨ ਲਗਾਉਣ ਲਈ ਲੋਕਾਂ ਵਿੱਚ ਇਸ ਕਦਰ ਭੱਜ-ਦੌੜ ਮੱਚੀ ਕਿ ਲੋਕਾਂ ਨੇ ਹਸਪਤਾਲ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਲੋਕਾਂ ਦੇ ਇੱਕਠ ‘ਚ ਪੁਲਿਸ ਦੀ ਭੂਮਿਕਾ
ਉੱਥੇ ਹੀ ਹਸਪਤਾਲ ਵਿੱਚ ਸੁਰੱਖਿਆ ਵਿੱਚ ਲੱਗੇ ਪੁਲਿਸ ਅਧਿਕਾਰੀਆਂ ਨੂੰ ਵੀ ਲੋਕਾਂ ਨੂੰ ਸਮਝਾਉਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਉਹ ਲੋਕਾਂ ਨੂੰ ਸਮਝਾ-ਸਮਝਾ ਕੇ ਥੱਕ ਗਏ ਹਨ, ਪਰ ਲੋਕ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕਰਦੇ।
ਕੋਰੋਨਾ ਨਿਯਮਾ ਦੀ ਉਡਾਈਆਂ ਧੱਜੀਆਂ
ਸਿਵਲ ਹਸਪਤਾਲ ਵਿੱਚ ਵੈਕਸੀਨ ਦੀ ਡੋਜ ਲਗਾਉਣ ਲਈ ਪਹੁੰਚੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੋਰੋਨਾ ਨਿਯਮਾਂ ਦੀਆਂ ਧੱਜੀਆ ਉਡਾਈਆ। ਇਸ ਮੌਕੇ ਲਾਈਨਾਂ ਵਿੱਚ ਲੱਗੇ ਲੋਕਾਂ ਬਿਨ੍ਹਾਂ ਮਾਸਕ ਤੋਂ ਨਜ਼ਰ ਆ ਰਹੇ ਸਨ। ਨਾਲ ਹੀ ਇਹ ਲੋਕ ਸੋਸ਼ਲ ਡਿਸਟੈਂਸਿੰਗ ਦੀ ਵੀ ਉਲੰਘਣਾ ਕਰਦੇ ਨਜ਼ਰ ਆਏ। ਹਾਲਾਂਕਿ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਬਾਰ-ਬਾਰ ਇਨ੍ਹਾਂ ਲੋਕਾਂ ਨੂੰ ਮਾਸਕ ਪਾਉਣ ਤੇ ਸੋਸ਼ਲ ਡਿਸਟੈਂਸਿੰਗ ਬਾਰ ਕਿਹਾ ਜਾ ਰਿਹਾ ਸੀ, ਪਰ ਕਿਸੇ ਇਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ।
ਉਧਰ ਵੈਕਸੀਨ ਦੀ ਡੋਜ ਲਗਵਾਉਣ ਲਈ ਹਸਪਤਾਲ ਪਹੁੰਚੇ ਲੋਕਾਂ ਦਾ ਕਹਿਣਾ ਹੈ, ਕਿ ਉਹ ਵੈਕਸੀਨ ਲਗਵਾਉਣ ਲਈ ਇੱਕ-ਦੂਜੇ ਤੋਂ ਅੱਗੇ ਹੋ ਰਹੇ ਹਨ। ਜਿਸ ਕਰਕੇ ਇਹ ਲੋਕਾਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।