ਅੰਮ੍ਰਿਤਸਰ: ਕੋਰੋਨਾ ਦੇ ਵੱਧ ਰਹੇ ਕੇਸ ਨੇ ਇੱਕ ਵਾਰ ਫਿਰ ਸਿਹਤ ਵਿਭਾਗ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪਿਛਲੇ ਕਾਫੀ ਸਮੇਂ ਤੋਂ ਕੋਰੋਨਾ ਦੇ ਕੇਸ ਘੱਟ ਹੋ ਗਏ ਸੀ ਪਰ ਮੁੜ ਤੋਂ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਤਿੰਨ ਚਾਰ ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।
ਸਿਹਤ ਵਿਭਾਗ 'ਚ ਮਚੀ ਹਲਚਲ
ਕਾਬਿਲੇਗੌਰ ਹੈ ਕਿ ਮੁੜ ਤੋਂ ਕੋਰੋਨਾ ਨੇ ਲੋਕਾਂ ਵਿਚਾਲੇ ਖੌਫ ਪੈਦਾ ਕਰ ਦਿੱਤਾ ਹੈ। ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਨਾਲ ਹੀ ਲੋਕਾਂ ਨੂੰ ਹਰ ਇਕ ਤਰ੍ਹਾਂ ਦੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
ਸ਼ਹਿਰ ’ਚ ਲਗਾਤਾਰ ਵਧ ਰਹੇ ਹਨ ਮਾਮਲੇ
ਸਰਜਨ ਚਰਨਜੀਤ ਸਿੰਘ ਅਨੁਸਾਰ ਪਹਿਲਾਂ ਕੋਰੋਨਾ ਕੇਸ ਘੱਟ ਹੋ ਗਏ ਸੀ ਪਰ ਹੁਣ ਕੋਰੋਨਾ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ। ਹੁਣ ਹਰ ਰੋਜ਼ 30 ਤੋਂ 35 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਜਿਸ ਨਾਲ ਲੋਕਾਂ ਚ ਮੁੜ ਤੋਂ ਕੋਰੋਨਾ ਨੂੰ ਲੈਕੇ ਖੌਫ ਵਧ ਰਿਹਾ ਹੈ। ਸਾਹਮਣੇ ਆਇਆ ਹੈ ਕਿ ਸਕੂਲੀ ਬੱਚੇ ਅਤੇ ਅਧਿਆਪਕ ਵੀ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਮਾਸਕ ਪਾ ਕੇ ਰੱਖਣ ਲਈ ਅਤੇ ਹੱਥ ਵਾਰ ਵਾਰ ਧੋਣ ਦੀ ਅਪੀਲ ਕੀਤੀ ਜਾ ਰਹੀ ਹੈ।